← ਪਿਛੇ ਪਰਤੋ
ਚੇਨਈ, 22 ਦਸੰਬਰ, 2016 : ਬੁੱਧਵਾਰ ਨੂੰ ਇਨਕਮ ਟੈਕਸ ਵਿਭਾਗ ਨੇ ਪੀ.ਰਾਮ ਮੋਹਨ ਰਾਵ ਦੇ ਘਰ 'ਚ ਛਾਪਾ ਮਾਰਿਆ ਹੈ। ਪੀ.ਰਾਮ ਮੋਹਨ ਰਾਵ ਦੇ ਘਰ 'ਚ ਛਾਪੇ ਦੇ ਬਾਅਦ ਉਨ੍ਹਾਂ ਦੀ ਥਾਂ ਗਿਰਜਾ ਵੈਦਨਾਥਨ ਨੂੰ ਸੂਬੇ ਦੇ ਮੁੱਖ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ। ਇਨਕਮ ਟੈਕਸ ਵਿਭਾਗ ਦੇ ਛਾਪੇ 'ਚ ਪੀ.ਰਾਮ ਮੋਹਨ ਦੇ ਘਰ ਚੋਂ 30 ਲੱਖ ਰੁਪਏ ਦੇ ਨਵੇਂ ਨੋਟ ਅਤੇ ਪੰਜ ਕਿਲੋ ਸੋਨਾ ਬਰਾਮਦ ਹੋਇਆ ਹੈ। ਇੰਨਾਂ ਹੀ ਨਹੀਂ ਇਸ ਦੇ ਇਲਾਵਾ ਉਨ੍ਹਾਂ ਦੇ ਕੋਲੋਂ 5 ਕਰੋੜ ਰੁਪਏ ਦਾ ਵੀ ਪਤਾ ਚੱਲਿਆ ਹੈ।ਰੇਟ ਖਨਨ ਆਪਰੇਟਰਾਂ ਤੋਂ ਸੋਨੇ ਅਤੇ ਨਕਦੀ ਦੀ ਜਾਣਕਾਰੀ ਮਿਲਣ ਦੇ ਬਾਅਦ ਇਸ ਕਾਰਵਾਈ ਨੂੰ ਅੰਜ਼ਾਮ ਕੀਤਾ ਗਿਆ। ਟੈਕਸ ਵਿਭਾਗ ਦੇ ਬਾਕੀ ਸੂਤਰਾਂ ਤੋਂ ਪਤਾ ਚੱਲਿਆ ਕਿ ਮੁੱਖ ਸਕੱਤਰ, ਉਨ੍ਹਾਂ ਦੇ ਪੁੱਤਰ ਵਿਵੇਕ ਪੇਪੀਸੇਟਸੀ ਅਤੇ ਉਨ੍ਹਾਂ ਦੇ ਕੁਝ ਰਿਸ਼ਤੇਦਾਰਾਂ ਦੇ ਚੇਨਈ ਅਤੇ ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ 15 ਠਿਕਾਣਿਆਂ 'ਤੇ ਛਾਪੇ ਦੀ ਕਾਰਵਾਈ ਕੀਤੀ ਗਈ। ਇਸ 'ਚ ਮੁੱਖ ਸਕੱਤਰ ਦਾ ਸਕੱਤਰੇਤ ਸਥਿਤ ਚੈਂਬਰ ਵੀ ਸ਼ਾਮਲ ਹੈ। ਇਹ ਵੀ ਪਤਾ ਚੱਲਿਆ ਹੈ ਕਿ ਸਾਨੂੰ ਜੋ ਦਸਤਾਵੇਜ਼ ਮਿਲੇ ਹਨ ਉਸ ਨਾਲ ਰਾਵ ਅਤੇ ਉਸ ਦੇ ਪੁੱਤਰ ਦੇ ਕੋਲ 16-17 ਕਰੋੜ ਰੁਪਏ ਮਿਲਣ ਦੇ ਸਬੂਤ ਹਨ। ਉਨ੍ਹਾਂ ਨੇ ਰੇਤ ਖਨਨ ਕਾਰੋਬਾਰੀ ਸ਼ੇਖਰ ਰੈਡੀ ਅਤੇ ਸ਼੍ਰੀ ਨਿਵਾਸੁਲੁ ਦੇ ਕੋਲੋਂ ਹਾਲ ਹੀ 'ਚ 135 ਕਰੋੜ ਨਕਦ ਅਤੇ 177 ਕਿਲੋ ਸੋਨਾ ਬਰਾਮਦ ਹੋਣ ਦੀ ਗੱਲ ਕਹੀ ਹੈ। ਇਸ ਛਾਪੇ 'ਚ ਇਨਕਮ ਟੈਕਸ ਵਿਭਾਗ ਦੇ 100 ਅਧਿਕਾਰੀ ਅਤੇ ਸੀ.ਆਰ.ਪੀ.ਐਫ ਦੇ 35 ਲੋਕ ਸ਼ਾਮਲ ਹਨ।
Total Responses : 267