ਚੰਡੀਗੜ, 26 ਅਪ੍ਰੈਲ 2019: ਲੋਕ ਸਭਾ ਚੋਣਾਂ 2019 ਸਬੰਧੀ ਨਾਮਜ਼ਦਗੀਆਂ ਭਰਨ ਦੇ 5ਵੇਂ ਦਿਨ ਅੱਜ ਪੰਜਾਬ ਰਾਜ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਲਈ 91 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਹੁਣ ਤੱਕ ਪੰਜਾਬ ਰਾਜ ਦੇ 13 ਲੋਕ ਸਭਾ ਹਲਕਿਆਂ ਲਈ ਨਾਮਜ਼ਦਗੀ ਦੇ 4 ਦਿਨਾਂ ਵਿੱਚ 107 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਅਤੇ ਅੱਜ ਦੀਆਂ 91 ਨਾਮਜ਼ਦਗੀਆਂ ਨੂੰ ਮਿਲਾ ਕੇ ਕੁਲ ਨਾਮਜ਼ਦਗੀਆਂ 198 ਹੋ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਲੋਕ ਸਭਾ ਹਲਕਾ 01-ਗੁਰਦਾਸਪੁਰ ਤੋਂ ਰੈਵੁਲੇਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੇ ਲਾਲ ਚੰਦ, ਡੈਮੋਕਰੇਟਿਕ ਪਾਰਟੀ ਆਫ ਇੰਡੀਆ ਦੇ ਮੰਗਲ ਸਿੰਘ, ਆਮ ਆਦਮੀ ਪਾਰਟੀ ਦੀ ਮਮਤਾ ਅਤੇ ਕਾਂਗਰਸ ਪਾਰਟੀ ਦੇ ਸੁਨੀਲ ਕੁਮਾਰ ਜਾਖੜ, ਲੋਕ ਸਭਾ ਹਲਕਾ 02-ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਹਰਦੀਪ ਸਿੰਘ ਪੁਰੀ, ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਅਤੇ ਅਨਿਲ ਕੁਮਾਰ, ਆਜ਼ਾਦ ਉਮੀਦਵਾਰ ਚੈਨ ਸਿੰਘ, ਸ਼ਿਵ ਸੈਨਾ ਦੇ ਗਗਨਦੀਪ ਕੁਮਾਰ, ਬਹੁਜਨ ਸਮਾਜ ਪਾਰਟੀ (ਅੰਬੇਦਕਰ) ਦੇ ਕੰਵਲਜੀਤ ਸਿੰਘ, ਆਜ਼ਾਦ ਉਮੀਦਵਾਰ ਬਾਲ ਕ੍ਰਿਸ਼ਨ, ਰਿਪਬਲਿਕਨ ਪਾਰਟੀ ਆਫ ਇੰਡੀਆ (ਏ) ਦੇ ਲਖਵਿੰਦਰ ਸਿੰਘ ਅਤੇ ਬਹੁਜਨ ਸ਼ਕਤੀ ਪਾਰਟੀ ਦੇ ਕੇਵਲ ਕ੍ਰਿਸ਼ਨ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ। ਇਸ ਤੋਂ ਇਲਾਵਾ ਲੋਕ ਸਭਾ ਹਲਕਾ 03-ਖਡੂਰ ਸਾਹਿਬ ਲਈ ਸ਼੍ਰੋਮਣੀ ਅਕਾਲੀ ਦਲ ਦੀ ਜਾਗੀਰ ਕੌਰ ਅਤੇ ਰਜਨੀਤ ਕੌਰ, ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਅਤੇ ਗੁਰਦੇਵ ਸਿੰਘ, ਆਜ਼ਾਦ ਉਮੀਦਵਾਰ ਹਰਜੀਤ ਕੌਰ, ਆਜ਼ਾਦ ਉਮੀਦਵਾਰ ਸੁਰਜੀਤ ਸਿੰਘ ਅਤੇ ਨੈਸ਼ਨਲ ਜਸਟਿਸ ਪਾਰਟੀ ਦੇ ਖਜਾਨ ਸਿੰਘ ਵੱਲੋਂ, ਲੋਕ ਸਭਾ ਹਲਕਾ 04-ਜਲੰਧਰ ਲਈ ਬਹੁਜਨ ਮੁਕਤੀ ਪਾਰਟੀ ਦੇ ਰਮੇਸ਼ ਲਾਲ, ਸ਼ਿਵ ਸੈਨਾ ਦੇ ਸੁਭਾਸ਼ ਗੋਰੀਆ, ਨੈਸ਼ਨਲ ਜਸਟਿਸ ਪਾਰਟੀ ਦੇ ਬਲਜਿੰਦਰ ਸੋਢੀ, ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ ਅਤੇ ਮਨਜੀਤ ਕੁਮਾਰੀ, ਆਜ਼ਾਦ ਉਮੀਦਵਾਰ ਸਵਾਮੀ ਨਿਤਯਾ ਆਨੰਦ, ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ, ਰਿਪਬਲਿਕਨ ਪਾਰਟੀ ਆਫ ਇੰਡੀਆ (ਏ) ਦੇ ਪ੍ਰਕਾਸ਼ ਚੰਦ ਜੱਸਲ ਅਤੇ ਆਜ਼ਾਦ ਉਮੀਦਵਾਰ ਓਪਕਾਰ ਸਿੰਘ ਵੱਲੋਂ, ਲੋਕ ਸਭਾ ਹਲਕਾ 05-ਹੁਸ਼ਿਆਰਪੁਰ (ਐਸ.ਸੀ.) ਲਈ ਆਜ਼ਾਦ ਉਮੀਦਵਾਰ ਜੈ ਗੋਪਾਲ ਧੀਮਾਨ, ਆਜ਼ਾਦ ਉਮੀਦਵਾਰ ਤਿਲਕ ਰਾਜ, ਸਮਾਜ ਭਲਾਈ ਮੋਰਚਾ ਦੇ ਪਰਮਜੀਤ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਸੋਮ ਪ੍ਰਕਾਸ਼ ਅਤੇ ਸਾਹਿਲ ਕੁਮਾਰ ਵੱਲੋਂ, ਲੋਕ ਸਭਾ ਹਲਕਾ 06-ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬਲਵਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਬੀਰ ਦਵਿੰਦਰ ਸਿੰਘ ਅਤੇ ਸਾਹਿਬ ਸਿੰਘ, ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਰਾਣੋ, ਭਾਰਤੀਯਾ ਲੋਕ ਸੇਵਾ ਦਲ ਦੇ ਜੋਧ ਸਿੰਘ ਅਤੇ ਅਵਤਾਰ ਸਿੰਘ, ਹਿੰਦੁਸਤਾਨ ਸ਼ਕਤੀ ਸੈਨਾ ਦੇ ਅਸ਼ਵਨੀ ਕੁਮਾਰ, ਹਿੰਦ ਕਾਂਗਰਸ ਪਾਰਟੀ ਦੇ ਕਵਲਜੀਤ ਸਿੰਘ ਅਤੇ ਆਜ਼ਾਦ ਉਮੀਦਵਾਰ ਕ੍ਰਿਪਾਲ ਕੌਰ ਵੱਲੋਂ, ਲੋਕ ਸਭਾ ਹਲਕਾ 07-ਲੁਧਿਆਣਾ ਲਈ ਹਿੰਦੁਸਤਾਨ ਸ਼ਕਤੀ ਸੈਨਾ ਦੇ ਦਵਿੰਦਰ ਭਗਰਿਆ, ਪੀਪਲਜ਼ ਪਾਰਟੀ ਆਫ ਇੰਡੀਆ ਦੇ ਬ੍ਰਿਜੇਸ਼ ਕੁਮਾਰ, ਲੋਕ ਇੰਸਾਫ ਪਾਰਟੀ ਦੇ ਸਿਮਰਜੀਤ ਸਿੰਘ ਅਤੇ ਸੁਰਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ ਇੰਦਰ ਸਿੰਘ, ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਪ੍ਰਦੀਪ ਸਿੰਘ, ਆਮ ਆਦਮੀ ਪਾਰਟੀ ਦੇ ਤੇਜਪਾਲ ਸਿੰਘ ਅਤੇ ਅਮਨਜੋਤ ਕੌਰ, ਹਿੰਦੂ ਸਮਾਜ ਪਾਰਟੀ ਦੇ ਰਜਿੰਦਰ ਕੁਮਾਰ ਅਤੇ ਅੰਬੇਦਕਰ ਨੈਸ਼ਨਲ ਕਾਂਗਰਸ ਦੇ ਬਿੰਟੂ ਕੁਮਾਰ ਟਾਂਕ ਵੱਲੋਂ, ਲੋਕ ਸਭਾ ਹਲਕਾ 08-ਫਤਿਹਗੜ• ਸਾਹਿਬ (ਐਸ.ਸੀ) ਲਈ ਸਰਵਜਨ ਸੇਵਾ ਪਾਰਟੀ ਦੇ ਗੁਰਜੀਤ ਸਿੰਘ, ਭਾਰਤ ਪ੍ਰਭਾਤ ਪਾਰਟੀ ਦੇ ਵਿਨੋਦ ਕੁਮਾਰ ਅਤੇ ਰਾਸ਼ਟਰੀ ਲੋਕ ਸਵਰਾਜ ਪਾਰਟੀ ਦੇ ਅਸ਼ੋਕ ਕੁਮਾਰ ਵੱਲੋਂ, ਲੋਕ ਸਭਾ ਹਲਕਾ 09-ਫਰੀਦਕੋਟ ਲਈ ਰਾਸ਼ਟਰੀਆ ਜਨਸ਼ਕਤੀ ਪਾਰਟੀ (ਸੈਕੁਲਰ) ਦੀ ਰਜਿੰਦਰ ਕੌਰ ਸਫਰੀ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕਰੈਟਿਕ) ਦੀ ਅਮਨਦੀਪ ਕੌਰ, ਇੰਡੀਅਨ ਨੈਸ਼ਨਲ ਕਾਂਗਰਸ ਦੀ ਜਾਵੇਦ ਅਖਤਰ, ਆਪਣਾ ਸਮਾਜ ਪਾਰਟੀ ਦੇ ਡਾ. ਸਵਰਨ ਸਿੰਘ ਅਤੇ ਸਮੀਕਸ਼ਾ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਅਤੇ ਗੁਰਿੰਦਰ ਪਾਲ ਸਿੰਘ ਰਣੀਕੇ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਸੁਖਦੇਵ ਸਿੰਘ ਵੱਲੋਂ, ਲੋਕ ਸਭਾ ਹਲਕਾ 10-ਫਿਰੋਜ਼ਪੁਰ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਜਨਮੇਜਾ ਸਿੰਘ, ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਹੰਸ ਰਾਜ ਗੋਲਡਨ, ਆਜ਼ਾਦ ਉਮੀਦਵਾਰ ਕੁਲਦੀਪ ਸਿੰਘ, ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਹਰਮੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਵੱਲੋਂ, ਲੋਕ ਸਭਾ ਹਲਕਾ 11-ਬਠਿੰਡਾ ਲਈ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ, ਆਜ਼ਾਦ ਉਮੀਦਵਾਰ ਕਰਤਾਰ ਸਿੰਘ ਅਤੇ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਵੱਲੋਂ, ਲੋਕ ਸਭਾ ਹਲਕਾ 12-ਸੰਗਰੂਰ ਤੋਂ ਆਜ਼ਾਦ ਉਮੀਦਵਾਰ ਦੇਸਰਾਜ ਸਿੰਘ ਉਰਫ ਦੇਸਾ ਸਿੰਘ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ) ਦੇ ਸਿਮਰਨਜੀਤ ਸਿੰਘ ਮਾਨ, ਜਨਰਲ ਸਮਾਜ ਪਾਰਟੀ ਦੇ ਜਗਮੋਹਨ ਕ੍ਰਿਸ਼ਨ, ਆਜ਼ਾਦ ਉਮੀਦਵਾਰ ਤੁਲਸੀ ਸਿੰਘ, ਰਾਸ਼ਟਰੀਆ ਸਹਾਰਾ ਪਾਰਟੀ ਦੀ ਨਜੀਰਾ, ਆਜ਼ਾਦ ਉਮੀਦਵਾਰ ਰਤਨ ਲਾਲ ਅਤੇ ਇੰਡੀਅਨ ਡੈਮੋਕਰੇਟਿਕ ਰਿਪਬਲਿਕਨ ਫਰੰਟ ਦੇ ਬਲਵਿੰਦਰ ਸਿੰਘ ਵੱਲੋਂ ਅਤੇ ਲੋਕ ਸਭਾ ਹਲਕਾ 13-ਪਟਿਆਲਾ ਲਈ ਕਾਂਗਰਸ ਪਾਰਟੀ ਦੀ ਪਰਨੀਤ ਕੌਰ ਅਤੇ ਹਿੰਮਤ ਸਿੰਘ ਕਾਹਲੋਂ, ਅੰਬੇਦਕਰਾਈਟ ਪਾਰਟੀ ਆਫ ਇੰਡੀਆ ਦੇ ਹਰਪਾਲ ਸਿੰਘ, ਆਜ਼ਾਦ ਉਮੀਦਵਾਰ ਪ੍ਰਵੀਨ ਕੁਮਾਰ, ਆਜ਼ਾਦ ਉਮੀਦਵਾਰ ਸ਼ੰਕਰ ਲਾਲ, ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਅਤੇ ਚਰਨਜੀਤ ਸਿੰਘ, ਆਜ਼ਾਦ ਉਮੀਦਵਾਰ ਮੰਜੀਤ ਸਿੰਘ ਅਤੇ ਆਜ਼ਾਦ ਉਮੀਦਵਾਰ ਅਮਨਪ੍ਰੀਤ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।