ਨਵੀਂ ਦਿੱਲੀ, 14 ਨਵੰਬਰ, 2016 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਤੋਂ ਬਾਅਦ ਐਤਵਾਰ ਨੂੰ ਦੇਰ ਰਾਤ ਬੁਲਾਈ ਗਈ ਬੈਠਕ 'ਚ ਲਏ ਗਏ ਫੈਸਲੇ ਬਾਰੇ ਦੱਸਦਿਆਂ ਆਰਥਿਕ ਮਾਮਲਿਆਂ ਦੇ ਸਕੱਤਰ ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਦੇਸ਼ ਦੇ ਸਾਰੇ ਟੋਲ 'ਤੇ 18 ਨਵੰਬਰ ਤੱਕ ਤੱਕ ਕੋਈ ਟੈਕਸ ਵੀ ਨਹੀਂ ਲਿਆ ਜਾਵੇਗਾ।
ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਬਿਜਲੀ ਅਤੇ ਪਾਣੀ ਦੇ ਬਿੱਲ ਜਿਵੇਂ ਕੇਂਦਰ ਸਰਕਾਰ, ਰਾਜ ਸਰਕਾਰ ਵੱਲੋਂ ਲਏ ਜਾਣ ਵਾਲੇ ਸਾਰੇ ਬਿੱਲਾਂ ਦਾ ਭੁਗਤਾਨ ਵੀ 24 ਨਵੰਬਰ ਤੱਕ 500 ਅਤੇ ਇਕ ਹਜ਼ਾਰ ਦੇ ਪੁਰਾਣੇ ਨੋਟਾਂ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਸਾਰੇ ਹਸਪਤਾਲਾਂ, ਪੈਟਰੋਲ ਪੰਪਾਂ, ਰੇਲਵੇ ਸਟੇਸ਼ਨਾਂ ਅਤੇ ਹਵਾਈ ਅੱਡਿਆਂ 'ਤੇ 500 ਅਤੇ ਇਕ ਹਜ਼ਾਰ ਦੇ ਪੁਰਾਣੇ ਨੋਟ ਚੱਲਣ ਦੀ ਸਮੇਂ-ਸੀਮਾ ਵਧਾ ਕੇ 24 ਨਵੰਬਰ ਕਰ ਦਿੱਤੀ ਗਈ ਹੈ।