ਪਰਮਜੀਤ ਸਿੰਘ ਖੁਰਾਣਾ ਨੂੰ ਲਿੱਪ ਚ ਸ਼ਾਮਲ ਹੋਣ ਤੇ ਸਨਮਾਨਤ ਕਰਦੇ ਹੋਏ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਹੋਰ।
ਲੁਧਿਆਣਾ, 10 ਮਈ 2019: ਲੋਕ ਇਨਸਾਫ ਪਾਰਟੀ ਦੀ ਚੋਣ ਮੁਹਿੰਮ ਦੌਰਾਨ ਪਾਰਟੀ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਪਰਮਜੀਤ ਸਿੰਘ ਖੁਰਾਣਾ ਨੇ ਆਪਣੇ ਸਾਥੀਆਂ ਸਣੇ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਪੀਡੀਏ ਦੇ ਉਮੀਦਵਾਰ ਅਤੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਖੁਰਾਣਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ।
ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅਕਾਲੀ ਦਲ ਦੀ ਬੇੜੀ ਡੁੱਬ ਚੁੱਕੀ ਹੈ ਅਤੇ 23 ਮਈ ਤੋਂ ਬਾਅਦ ਅਕਾਲੀ ਦਲ ਦਾ ਭੋਗ ਪੈ ਜਾਵੇਗਾ। ਉਨ•ਾਂ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇੱਕ ਇੱਕ ਵੋਟ ਲੈਟਰ ਬਾਕਸ ਤੇ ਪਾਉਣ। ਇਸ ਮੌਕੇ ਤੇ ਕੌਂਸਲਰ ਸਵਰਨਦੀਪ ਸਿੰਘ ਚਾਹਲ, ਜਸਪ੍ਰੀਤ ਸਿੰਘ ਢੱਲ, ਦੀਪਕ ਮੈਨਰੋ, ਗੋਲਡੀ ਅਰਨੇਜਾ, ਪ੍ਰਦੀਪ ਮੈਨਰੋ, ਗੈਰੀ ਚੌਹਾਨ, ਜਸਪਾਲ ਸਿੰਘ, ਧਰਮਿੰਦਰ ਸਿੰਘ, ਗੋਗੀ ਸ਼ਰਮਾ, ਗੁਰਕਰਨ ਸਿੰਘ ਟਿੰਨਾ, ਮੋਹਿੰਦਰ ਸਿੰਘ ਅਰਨੇਜਾ, ਜਸਪ੍ਰੀਤ ਸਿੰਘ ਜੱਸੂ, ਗੁਰਪ੍ਰੀਤ ਸਿੰਘ ਪਾਹਵਾ, ਸੁਦਰਸ਼ਨ ਚੌਹਾਨ, ਹਰਵਿੰਦਰ ਸਿੰਘ ਨਿੱਕਾ, ਗੁਰਪ੍ਰੀਤ ਸਿੰਘ, ਮਹਿੰਦਰ ਪਾਲ ਸਿੰਘ, ਮਨਪ੍ਰੀਤ ਸਿੰਘ ਗਿੱਲ ਤੇ ਹੋਰ ਸ਼ਾਮਲ ਸਨ।