ਨਵੀਂ ਦਿੱਲੀ, 19 ਮਈ 2019 - ਆਪਣੀ ਕੇਦਾਰਨਾਥ ਦੀ ਯਾਤਰਾ ਦੌਰਾਨ ਕੁਝ ਸਮੇਂ ਲਈ ਪੀਐਮ ਨਰਿੰਦਰ ਮੋਦੀ ਵੱਲੋਂ ਦੁਨੀਆ ਨਾਲੋਂ ਨਾਤਾ ਤੋੜ ਭਗਵੇਂ ਰੰਗ ਦੇ ਕੱਪੜੇ ਪਾ ਕੇ ਘੁਫਾ 'ਚ ਜਾਣ ਦਾ ਮਨ ਬਣਾਇਆ। ਭਾਜਪਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀਆਂ ਗੁਫਾ 'ਚ ਇੱਕ ਬਿਸਤਰੇ 'ਤੇ ਬੈਠੇ ਭਗਵੇਂ ਰੰਗ ਦੇ ਕੱਪੜੇ ਪਾਈ ਧਿਆਨ ਲਗਾਉਂਦੇ ਦੀਆਂ ਤਸਵੀਰਾਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ ਗਈਆਂ ਹਨ।
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਅਨੁਸਾਰ ਮੋਦੀ ਕਰੀਬ 15 ਘੰਟਿਆਂ ਤੱਕ ਏਕਾਂਤ ਜਗ੍ਹਾ 'ਤੇ ਬਣੀ ਗੁਫਾ 'ਚ ਬੈਠੇ ਰਹੇ। ਰਿਪੋਰਟ ਮੁਤਾਬਕ ਇਹ ਗੁਫਾ ਕੋਈ ਆਮ ਗੁਫਾ ਨਹੀਂ ਸੀ, ਬਲਕਿ ਵਾਈ.ਫਾਈ, ਟੈਲੀਫੋਨ ਤੇ ਅਟੈਚ ਬਾਥਰੂਮ ਵਰਗੀਆਂ ਸਹੂਲਤਾਂ ਨਾਲ ਲੈਸ ਗੁਫਾ ਸੀ। 10 ਬਾਇ 8 ਫੁੱਟ ਦੀ ਇਸ ਗੁਫਾ 'ਚ ਪੀਐਮ ਮੋਦੀ ਲਈ ਖਾਸ ਤੌਰ 'ਤੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਸੀ।