ਘਰ ਘਰ ਜਾ ਕੇ ਦਸਤਕ ਦੇ ਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਬੀਬੀ ਸੁਰਿੰਦਰ ਕੌਰ ਬੈਂਸ ਤੇ ਹੋਰ।
ਲੁਧਿਆਣਾ, 04 ਮਈ 2019: ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਧਰਮਪਤਨੀ ਬੀਬੀ ਸੁਰਿੰਦਰ ਕੌਰ ਬੈਂਸ ਦੀ ਅਗਵਾਈ ਵਿੱਚ ਅਜ ਅਨੇਕਾਂ ਮਹਿਲਾਵਾਂ ਨੇ ਸਮਰਾਲਾ ਚੌਂਕ ਦੇ ਨੇੜਲੇ ਇਲਾਕਿਆਂ ਸੈਕਟਰ 32 ਅਤੇ ਹੋਰਨਾਂ ਇਲਾਕਿਆਂ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।
ਇਸ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਬੀਬੀ ਸੁਰਿੰਦਰ ਕੌਰ ਬੈਂਸ ਨੇ ਕਿਹਾ ਕਿ ਅੱਜ ਸੂਬੇ ਵਿੱਚ ਹਰ ਪਾਸੇ ਰਿਸ਼ਵਤਖੋਰੀ ਦਾ ਬੋਲਬਾਲਾ ਹੈ ਅਤੇ ਪੰਜਾਬ ਵਿੱਚ ਅਨੇਕਾਂ ਨੌਜਵਾਨ ਨਸ਼ੇ ਦੀ ਗ੍ਰਿਫਤ ਵਿੱਚ ਹਨ ਅਤੇ ਕਈ ਨੌਜਵਾਨ ਇਸ ਦੈਂਤ ਦੀ ਭੇਂਟ ਚੜ ਗਏ ਹਨ ਜਦੋਂ ਕਿ ਪਿੱਛੇ ਨੌਜਵਾਨਾਂ ਦੀਆਂ ਮਾਵਾਂ, ਭੈਂਣਾਂ ਅਤੇ ਕਈਆਂ ਦੀ ਵਿਧਵਾਵਾਂ ਖੂਨ ਦੇ ਅੱਥਰੂ ਪੂੰਝ ਰਹੀਆਂ ਹਨ। ਉਨ•ਾਂ ਸੱਦਾ ਦਿੱਤਾ ਕਿ ਜੇਕਰ ਪੰਜਾਬ ਨੂੰ ਫਿਰ ਤੋਂ ਹਰਿਆ ਭਰਿਆ ਅਤੇ ਰਿਸ਼ਵਤਖੋਰੀ ਸਮੇਤ ਨਸ਼ੇ ਤੋਂ ਮੁਕਤ ਦੇਖਣਾ ਚਾਹੁੰਦੇ ਹੋ ਤਾਂ ਇਸ ਵਾਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅੱਗੇ ਲਿਆਓ ਅਤੇ ਉਨ•ਾਂ ਦੇ ਚੋਣ ਨਿਸ਼ਾਨ ਲੈਟਰ ਬਾਕਸ ਦਾ ਬਟਨ ਦਬਾ ਕੇ ਜੇਤੂ ਬਣਾਓ। ਇਸ ਮੌਕੇ ਤੇ ਜਸਵਿੰਦਰ ਕੌਰ ਬੈਂਸ, ਰਾਜਵਿੰਦਰ ਕੌਰ ਬੈਂਸ, ਜਤਿੰਦਰ ਪ੍ਰੀਤ ਕੌਰ ਬੈਂਸ ਨੇ ਮਹਿਲਾਵਾਂ ਨਾਲ ਘਰ ਘਰ ਜਾ ਕੇ ਦਸਤਕ ਕੀਤੀ ਅਤੇ ਵਿਸ਼ੇਸ਼ ਕਰਕੇ ਘਰੇਲੂ ਮਹਿਲਾਵਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਸੁਰਿੰਦਰ ਕੌਰ, ਬਲਬੀਰ ਕੌਰ, ਗੁਰਦੀਪ ਕੌਰ, ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਸਿਮਰਨਜੀਤ ਕੌਰ, ਨਵਜੋਤ ਕੌਰ, ਕਸ਼ਮੀਰ ਕੌਰ, ਕਮਲਜੀਤ ਕੌਰ ਤੇ ਹੋਰ ਸ਼ਾਮਲ ਸਨ।