ਅਜਨਾਲਾ, 05 ਮਈ 2019 (ਮਨਪ੍ਰੀਤ ਸਿੰਘ ਜੱਸੀ): ਅਜਨਾਲਾ 'ਚ 282 ਗ਼ਦਰੀ ਸ਼ਹੀਦਾਂ/ਭਾਰਤੀ ਸੈਨਿਕਾਂ ਦੇ ਸ਼ਹਾਦਤ ਸਥਾਨ ਕਾਲਿਆਂ ਵਾਲਾ ਸ਼ਹੀਦੀ ਖੂਹ ਵਿਖੇ ਨਤਮਸਤਕ ਹੋਣ ਪਿਛੋਂ ਐਕਸ ਸਰਵਿਸ ਮੈਨ ਬੀ.ਐਸ.ਐਫ. ਯੂਨੀਅਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੁਖਤਾਰ ਸਿੰਘ ਬੂਆ ਨੰਗਲੀ, ਜ਼ਿਲ•ਾ ਪ੍ਰਧਾਨ ਵੇਦ ਪ੍ਰਕਾਸ਼ ਸ਼ਰਮਾ ਅਤੇ ਜ਼ਿਲ•ਾ ਗੁਰਦਾਸਪੁਰ ਪ੍ਰਧਾਨ ਸ: ਮਹਿੰਦਰ ਸਿੰਘ ਨੇ ਲੋਕ ਸਭਾ ਚੋਣਾਂ ਦੌਰਾਨ ਮੋਦੀ ਸਰਕਾਰ ਦੇ ਬਾਈਕਾਟ ਦਾ ਐਲਾਨ ਕੀਤਾ। ਇਸ ਮੌਕੇ ਉਨ•ਾਂ ਕਿਹਾ ਕਿ ਸੇਵਾ ਮੁਕਤ ਬੀ. ਐਸ. ਐਫ. ਤੇ ਪੈਰਾਮਿਲਟਰੀ ਫੋਰਸਿਜ਼ ਦੇ ਅਧਿਕਾਰੀ ਤੇ ਜਵਾਨ ਲੋਕ ਸਭਾ ਹਲਕਿਆਂ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ 'ਚ ਭਾਜਪਾ ਉਮੀਦਵਾਰਾਂ ਦੇ ਵਿਰੁੱਧ ਵੋਟਰਾਂ ਨੂੰ ਲਾਮਬੰਦ ਕਰਨਗੇ। ਇਸ ਤੋਂ ਪਹਿਲਾਂ ਜ਼ਿਲ•ਾ ਪੱਧਰੀ ਇਜਲਾਸ 'ਚ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕੇਂਦਰੀ ਮੋਦੀ ਸਰਕਾਰ ਨੂੰ ਕਰੜੇ ਹੱਥੀ ਲਿਆ। ਸੇਵਾ ਮੁਕਤ ਜਵਾਨਾਂ ਨੇ ਜ਼ਿਲ•ਾ ਪੱਧਰੀ ਇਜਲਾਸ ਦੌਰਾਨ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਰਸਾ ਸਿੰਘ ਅਜਨਾਲਾ, ਕਾਰਜ ਸਿੰਘ ਨੰਗਲ ਵੰਝਾਂਵਾਲਾ, ਅਵਤਾਰ ਸਿੰਘ ਸਹਿੰਸਰਾ, ਲਖਬੀਰ ਸਿੰਘ ਉਮਰਪੁਰਾ, ਕਸ਼ਮੀਰ ਸਿੰਘ ਨੰਗਲ, ਗੁਰਮੇਜ ਸਿੰਘ ਉੱਗਰ ਔਲਖ, ਗੁਰਮੁੱਖ ਸਿੰਘ ਭਿੰਡੀ ਔਲਖ, ਅਜੀਤ ਸਿੰਘ ਧਾਰੀਵਾਲ, ਸੰਤਾ ਸਿੰਘ ਗੱਗੋਮਾਹਲ, ਗੁਰਨਾਮ ਸਿੰਘ ਰਾਣੇਵਾਲੀ,ਦਰਸ਼ਨ ਕੁਮਾਰ ਅਜਨਾਲਾ, ਮਹਿੰਦਰ ਸਿੰਘ ਕਿਆਮਪੁਰ, ਬਲਕਾਰ ਸਿੰਘ ਢੰਡਾਲ, ਦਲਜੀਤ ਸਿੰਘ ਕੋਟ ਸਿੱਧੂ, ਗਿਆਨ ਸਿੰਘ ਦਹੂਰੀਆਂ, ਜੋਗਿੰਦਰ ਸਿੰਘ ਅਜਨਾਲਾ, ਰਤਨ ਸਿੰਘ ਖਾਨਵਾਲ, ਪ੍ਰੀਤਮ ਸਿੰਘ, ਸੁਖਦੇਵ ਸਿੰਘ, ਬਲਜੀਤ ਸਿੰਘ, ਬਲਬੀਰ ਕੌਰ ਪ੍ਰਕਾਸ਼ ਕੌਰ ਆਦਿ ਆਗੂ ਮੌਜੂਦ ਸਨ।