ਲੁਧਿਆਣਾ, 13 ਮਈ 2019 – ਕਾਂਗਰਸ ਉਮੀਦਵਾਰ ਐਮਪੀ ਰਵਨੀਤ ਸਿੰਘ ਬਿੱਟੂ ਵੱਲੋਂ ਹਲਕਾ ਆਤਮ ਨਗਰ ਵਿੱਚ ਕਮਲਜੀਤ ਸਿੰਘ ਕੜਵਲ ਨਾਲ ਮਿਲ ਕੇ ਕੀਤੇ ਡੋਰ-ਟੂ-ਡੋਰ ਪ੍ਰਚਾਰ ਦੌਰਾਨਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਉਨਾਂ ਨੂੰ ਭਰਵਾਂ ਸਮਰਥਨ ਦੇਣ ਅਤੇ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸ.ਬਿੱਟੂ ਅਤੇ ਕੜਵਲ ਨੇ ਇਕ ਆਮ ਰੇਹੜੀਤੋਂ ਛੋਲੇ-ਭਟੂਰਿਆਂ ਦਾ ਸਵਾਦ ਵੀ ਚੱਖਿਆ।
ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਸ. ਬਿੱਟੂ ਨੇ ਕਿਹਾ ਕਿ ਹਲਕਾ ਆਤਮ ਨਗਰ ਦੇ ਸਾਰੇ ਇਲਾਕੇ ਵਿਕਾਸਵਜੋਂ ਪਛੱੜੇ ਹੋਏ ਹਨ ਅਤੇ ਹਰ ਪਾਸੇ ਕੂੜੇ ਦੇ ਢੇਰਾਂ ਅਤੇ ਟੁੱਟੀਆਂ ਸੜਕਾਂ ਕਰਕੇ ਲੋਕ ਨਰਕ ਭਰੇ ਹਾਲ ਵਿੱਚ ਜਿਓਂ ਰਹੇ ਹਨ। ਨਾ ਸਿਮਰਜੀਤ ਸਿੰਘ ਬੈਂਸ ਨੇ ਅਤੇ ਨਾ ਹੀ ਉਨਾਂ ਦੇਭਰਾ ਦੱਖਣੀ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਆਪੋ ਆਪਣੇ ਹਲਕਿਆਂ ਦਾ ਕੋਈ ਵਿਕਾਸ ਕਰਵਾਇਆ। ਇਸ ਲਈ ਦੋਹਾਂ ਹਲਕਿਆਂ ਦੇ ਲੋਕ ਬੈਂਸ ਭਰਾਵਾਂ ਨੂੰ ਵੋਟਾਂ ਪਾਉਣ ਦੇਫੈਸਲੇ 'ਤੇ ਪਛਤਾ ਰਹੇ ਹਨ।ਬਿੱਟੂ ਨੇ ਹਲਕਾ ਆਤਮ ਨਗਰ ਅਤੇ ਦੱਖਣੀ ਦੇ ਵਾਸੀਆਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਤਾਂ ਜੋ ਕਾਂਗਰਸੀ ਵਿਧਾਇਕਾਂ ਦੀਪ੍ਰਤੀਨਿਧਤਾ ਵਾਲੇ ਲੁਧਿਆਣਾ ਦੇ ਬਾਕੀ ਚਾਰ ਹਲਕਿਆਂ ਵਾਂਗ ਇਨਾਂ ਇਲਾਕਿਆਂ ਨੂੰ ਵੀ ਵਿਕਾਸ ਦੀ ਲੀਹ 'ਤੇ ਤੋਰਿਆ ਜਾ ਸਕੇ।
ਬਿੱਟੂ ਨੇ ਆਪਣੇ ਇਲਾਕੇ ਦੀ ਹਾਲਤ ਬਾਰੇ ਦੱਸਦਿਆਂ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਪਿਛਲੇ 7 ਸਾਲਾਂ ਤੋਂ ਇਸ ਵਿਧਾਨ ਸਭਾ ਹਲਕੇ ਦਾ ਵਿਕਾਸ ਰੁਕਿਆਂ ਹੋਇਆ ਹੈ।ਉਨਾਂ ਸ.ਬਿੱਟੂ ਨੂੰ ਭਰੋਸਾ ਦਵਾਇਆ ਕਿ ਉਹ ਹੁਣ ਇਲਾਕੇ ਦੇ ਤੇਜ਼ ਵਿਕਾਸ ਲਈ ਕਾਂਗਰਸ ਦੇ ਹੱਕ ਵਿੱਚ ਹੀ ਵੋਟਾਂ ਪਾਉਣਗੇ।
ਬਿੱਟੂ ਨੇ ਕਿਹਾ ਕਿ ਬੈਂਸ ਭਰਾਵਾਂ ਨੇ ਮੁਲਾਜ਼ਮਾਂ ਦੇ ਸਟਿੰਗ ਅਪ੍ਰੇਸ਼ਨਾਂ ਰਾਹੀਂ ਜਬਰੀ ਉਗਰਾਹੀ ਅਤੇ ਬਲੈਕਮੇਲਿੰਗ ਤੋਂ ਇਲਾਵਾ ਕੁਝ ਨਹੀਂ ਕੀਤਾ ਪਰ ਹੁਣ ਜਦੋਂ ਉਨਾਂ ਦੀ ਜ਼ਿਆਦਤੀਦੇ ਸ਼ਿਕਾਰ ਹੀ ਬੈਂਸਾਂ ਦੇ ਸਟਿੰਗ ਅਪ੍ਰੇਸ਼ਨ ਕਰਨ ਲੱਗੇ ਹਨ, ਤਾਂ ਉਹ ਕੈਮਰੇ ਬੰਦ ਕਰਨ ਲਈ ਲੇਲੜੀਆਂ ਕੱਢ ਰਹੇ ਹਨ। ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਸ. ਬਿੱਟੂ ਨੇ ਕਿਹਾ ਕਿਕੇਂਦਰ ਵਿੱਚ ਯੂਪੀਏ ਸਰਕਾਰ ਬਣਨ ਮਗਰੋਂ ਗੁੰਝਲਦਾਰ ਜੀਐਸਟੀ ਨੂੰ ਸਰਲ ਬਣਾਇਆ ਜਾਵੇਗਾ ਤਾਂ ਜੋ ਵਪਾਰ ਅਤੇ ਉਦਯੋਗ ਤਰੱਕੀ ਕਰ ਸਕੇ।
ਸ. ਬਿੱਟੂ ਦੇ ਹੱਕ 'ਚ ਵਾਰਡ ਨੰ-38, 40 ਵਿਚ ਹੋਈ ਇਹ ਡੋਰ-ਟੂ- ਡੋਰ ਚੋਣ ਪ੍ਰਚਾਰ ਮੁਹਿੰਮ ਡਾਬਾ ਚੌਂਕ ਤੋਂ ਸ਼ੁਰੂ ਹੋ ਕੇ ਡਾਬਾ ਰੋਡ, ਵਾਹਿਗੁਰੂ ਰੋਡ, ਏਟੀਆਈ ਰੋਡ, ਹਰਕ੍ਰਿਸ਼ਨ ਸਕੂਲ,ਇੱਟਾਂ ਵਾਲਾ ਚੌਂਕ ਸਮੇਤ ਕਈ ਇਲਾਕਿਆਂ ਤੋਂ ਮੱਘਰ ਦੀ ਚੱਕੀ 'ਤੇ ਜਾ ਕੇ ਖਤਮ ਹੋਈ।
ਸ. ਬਿੱਚੂ ਦੇ ਨਾਲ ਇਸ ਡੋਰ-ਟੂ-ਡੋਰ ਚੋਣ ਮੁਹਿੰਮ ਵਿੱਚ ਹਲਕਾ ਆਤਮ ਨਗਰ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ, ਕੌਂਸਲਰ ਸੁਖਦੇਵ ਸਿੰਘ ਸ਼ੀਰਾ, ਸਾਬਾਕ ਕੌਂਸਲਰ ਰਾਜਿੰਦਰ ਸਿੰਘਬਾਜਵਾ, ਬਲਾਕ ਪ੍ਰਧਾਨ ਪਰਮਿੰਦਰ ਸਿੰਘ, ਈਸ਼ਰ ਨਗਰ ਦੇ ਪ੍ਰਧਾਨ ਤੇਜਿੰਦਰ ਸਿੰਘ ਬਿਲਖੂ, ਰੇਸ਼ਮ ਸਿੰਘ ਸੱਗੂ, ਬਲਾਕ ਪ੍ਰਧਾਨ ਆਤਮ ਨਗਰ ਅਮਰਜੀਤ ਰਾਣੀ, ਯਸ਼ਪਾਲ ਸ਼ਰਮਾ ਸਮੇਤਕਈ ਹੋਰ ਵੀ ਸ਼ਾਮਲ ਸਨ।