← ਪਿਛੇ ਪਰਤੋ
ਨਵੀਂ ਦਿੱਲੀ, 22 ਦਸੰਬਰ, 2016 : ਚੋਣ ਕਮਿਸ਼ਨ ਨੇ ਬੇਕਾਰ ਦੀਆਂ 286 ਪਾਰਟੀਆਂ ਨੂੰ ਆਪਣੀ ਸੂਚੀ ਵਿਚੋਂ ਬਾਹਰ ਕੱਢ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਦੇਣ ਲਈ ਚੋਣ ਕਮਿਸ਼ਨ ਜਲਦੀ ਹੀ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਨੂੰ ਚਿੱਠੀ ਲਿਖੇਗਾ ਅਤੇ ਕਾਰਵਾਈ ਕਰਨ ਲਈ ਕਹੇਗਾ। ਆਮਦਨ ਕਰ ਵਿਭਾਗ ਵੀ ਇਨ੍ਹਾਂ ਪਾਰਟੀਆਂ ਵਿਰੁੱਧ ਕਾਰਵਾਈ ਕਰੇਗਾ। ਇਹ ਪਾਰਟੀਆਂ ਸਿਰਫ ਕਾਗਜ਼ਾਂ ਵਿਚ ਹੀ ਮੌਜੂਦ ਸਨ ਅਤੇ ਇਨ੍ਹਾਂ ਨੇ ਕਦੇ ਵੀ ਚੌਣ ਨਹੀਂ ਲੜੀ ਸੀ। ਦੇਸ਼ ਵਿਚ ਇਸ ਸਮੇਂ 7 ਕੌਮੀ ਪਾਰਟੀਆਂ ਹਨ। 1786 ਰਜਿਸਟਰਡ ਪਾਰਟੀਆਂ ਅਜਿਹੀਆਂ ਹਨ ਜਿਨ੍ਹਾਂ ਦੀ ਕੋਈ ਪਛਾਣ ਨਹੀਂ। ਮੌਜੂਦਾ ਨਿਯਮਾਂ ਮੁਤਾਬਕ ਚੋਣ ਕਮਿਸ਼ਨ ਨੂੰ ਕਿਸੇ ਸਿਆਸੀ ਪਾਰਟੀ ਦੀ ਰਜਿਸਟਰੇਸ਼ਨ ਕਰਨ ਦਾ ਤਾਂ ਅਧਿਕਾਰ ਹੈ ਪਰ ਹਟਾਉਣ ਦਾ ਨਹੀਂ।
Total Responses : 267