ਗੁਰੂ ਹਰ ਸਹਾਏ ਦੀ ਭਰਵੀਂ ਰੈਲੀ ਵਿੱਚ ਮੰਚ ਤੇ ਮੌਜੂਦ ਬਿਕਰਮ ਸਿੰਘ ਮਜੀਠੀਆ , ਵਰਦੇਵ ਸਿੰਘ ਨੋਨੀ ਮਾਨ , ਬੋਬੀ ਮਾਨ , ਬੰਟੀ ਰੋਮਾਣਾ , ਗੁਰਸੇਵਕ ਸਿੰਘ ਕੈਸ਼ ਮਾਨ ਅਤੇ ਅਵਤਾਰ ਸਿੰਘ ਮਿੰਨਾ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 30 ਮਾਰਚ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਵਿੱਚੋਂ ਕਿਹੜਾ ਹੋਵੇ ਉਮੀਦਵਾਰ , ਇਹ ਜਾਨਣ ਲਈ ਅੱਜ ਬਿਕਰਮ ਸਿੰਘ ਮਜੀਠੀਆ ਨੇ ਗੁਰੂ ਹਰਸਹਾਏ ਵਿਖੇ ਹੋਈ ਸਿਆਸੀ ਰੈਲੀ ਮੌਕੇ ਵਰਕਰਾਂ ਦੇ ਹੱਥ ਖੜ੍ਹੇ ਕਰਵਾ ਕੇ ਉਨ੍ਹਾਂ ਦਾ ਪੱਖ ਜਾਣਿਆ । ਆਗਾਮੀ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਦੇ ਮੁੱਖ ਸੇਵਾਦਾਰ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਅੱਜ ਅਨਾਜ ਮੰਡੀ ਗੁਰੂ ਹਰਸਹਾੲੇ ਵਿਖੇ ਹੋਈ ਭਰਵੀਂ ਰੈਲੀ ਵਿੱਚ ਉਹ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ । ਉਹਨਾਂ ਜਦੋਂ ਇਨ੍ਹਾਂ ਦੋਵਾਂ ਨਾਵਾਂ ਦਾ ਜ਼ਿਕਰ ਕੀਤਾ ਤਾਂ ਭਾਰੀ ਗਿਣਤੀ ਲੋਕ ਬਾਹਵਾਂ ਖੜ੍ਹੀਆਂ ਕਰਕੇ ਬੋਲੇ ਸੁਖਬੀਰ ਸਿੰਘ ਬਾਦਲ ਜਿੰਦਾਬਾਦ ।
ਇਸ ਤੇ ਚੁਟਕੀ ਲੈਂਦੇ ਹੋਏ ਬਿਕਰਮ ਸਿੰਘ ਮਜੀਠੀਆ ਬੋਲੇ ਹਰਸਿਮਰਤ ਕੌਰ ਬਾਦਲ ਵੀ ਆ ਜਾਵੇ ਕਿ ਸਿਰਫ ਸੁਖਬੀਰ ਸਿੰਘ ਬਾਦਲ ਉਹ ਬੋਲੇ ਤੇ ਹਰਸਿਮਰਤ ਕੌਰ ਬਾਦਲ ਦਾਸ ਦੀ ਭੈਣ ਹੈ ਅਤੇ ਤੁਹਾਡੀ ਪੁੱਤਰੀ ਹੈ । ਅੱਗੇ ਉਹ ਕਹਿਣ ਲੱਗੇ ਕੇ ਹਰਸਿਮਰਤ ਅਤੇ ਸੁਖਬੀਰ ਦੇ ਆਪਸ ਵਿੱਚ ਚੰਗੀ ਬਣਦੀ ਹੈ ਦੇਖਿਓ ਨਜ਼ਰ ਨਾ ਲਗਾ ਦੇਣਾ ।
ਉਨ੍ਹਾਂ ਕਿਹਾ ਕਿ ਜੇਕਰ ਵਕੀਲ ਮਾੜਾ ਹੋਵੇ ਤਾਂ ਚੰਗਾ ਕੇਸ ਵੀ ਹਾਰ ਜਾਂਦਾ ਹੈ ਅਤੇ ਜੇਕਰ ਵਕੀਲ ਤਕੜਾ ਹੋਵੇ ਤਾਂ ਕੇਸ ਦੀ ਜਿੱਤ ਹੁੰਦੀ ਹੈ ਉਨ੍ਹਾਂ ਕਿਹਾ ਕਿ ਜਨਤਾ ਦਨ ਮਹਿੰਦਾ ਅਜਿਹਾ ਹੋਣਾ ਚਾਹੀਦਾ ਹੈ ਜੋ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੀ ਬਾਂਹ ਪਕੜ ਕੇ ਇਥੋਂ ਦੇ ਕਿਸਾਨਾਂ , ਬੇਰੁਜ਼ਗਾਰ ਨੌਜਵਾਨਾਂ ਅਤੇ ਹੋਰ ਵਰਗਾਂ ਦੇ ਹੱਕ ਵਿੱਚ ਫੈਸਲੇ ਕਰਵਾ ਸਕੇ ।
ਆਪਣੀ ਤਕਰੀਰ ਦੀ ਸ਼ੁਰੂਆਤ ਉਨ੍ਹਾਂ ਦੋਵੇਂ ਹੱਥ ਜੋੜ ਕੇ ਵਰਕਰਾਂ ਪ੍ਰਤੀ ਧੰਨਵਾਦ ਪ੍ਰਗਟ ਕਰਦਿਆਂ ਕੀਤੀ ਉਨ੍ਹਾਂ ਕਿਹਾ ਕਿ
ਜਿਹੜੇ ਰਾਹਾਂ ਤੇ ਤੁਸੀਂ ਚੱਲ ਕੇ ਆੲੇ ਮੇਰੀ ਉਹਨਾਂ ਰਾਹਾਂ ਨੂੰ ਸਲਾਮ ,
ਸਾਡੇ ਲਈ ਜੋ ਤੁਸੀਂ ਕੀਤੀਆਂ ਮੇਰੀ ਉਨ੍ਹਾਂ ਦੁਆਵਾਂ ਨੂੰ ਸਲਾਮ
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਅੱਜ ਪਰਖ ਦੀ ਘੜੀ ਹੈ । ਉਨ੍ਹਾਂ ਕਿਹਾ ਇਸ ਸਮੇਂ ਵਿੱਚ ਤੁਹਾਡਾ ਦਿੱਤਾ ਜਾ ਰਿਹਾ ਸਾਥ ਬਹੁਤ ਵੱਡੇ ਮਾਅਨੇ ਰੱਖਦਾ ਹੈ । ਉਨ੍ਹਾਂ ਕਿਹਾ ਕਿ ਚੁਣੇ ਜਾਣ ਵਾਲੇ ਵਿਧਾਨ ਸਭਾ ਅਤੇ ਲੋਕ ਸਭਾ ਦੇ ਉਮੀਦਵਾਰ ਦੇਸ਼ ਦੀ ਜਨਤਾ ਦੇ ਭਵਿੱਖ ਸਬੰਧੀ ਨੀਤੀਆਂ ਤਿਆਰ ਕਰਦਾ ਹੈ । ਇਸ ਲਈ ਆਪਣੇ ਨੁਮਾਇੰਦੇ ਦੀ ਚੋਣ ਸਮੇਂ ਸਾਨੂੰ ਗੰਭੀਰਤਾ ਨਾਲ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ ।
ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲੰਬਾ ਅਰਸਾ ਕਾਂਗਰਸ ਪਾਰਟੀ ਨੇ ਦੇ ਸੁਪਰ ਰਾਜ ਕੀਤਾ ਹੈ । ਉਨ੍ਹਾਂ ਨਵਜੋਤ ਸਿੰਘ ਸਿੱਧੂ ਤੇ ਕਰਾਰੀ ਚੋਟ ਕਰਦਿਆਂ ਕਿਹਾ ਕਿ ਇੱਕ ਪੰਡ ਮੰਤਰੀ ਜੋ ਪਹਿਲਾਂ ਕਾਂਗਰਸ ਨੂੰ ਮੁੰਨੀ ਕਹਿ ਕੇ ਅਤੇ ਰਾਹੁਲ ਗਾਂਧੀ ਨੂੰ ਪੱਪੂ ਕਹਿ ਕੇ ਸੰਬੋਧਨ ਕਰਦਾ ਸੀ ਹੋ ਤੇ ਹੁਣ ਉਹ ਕਾਂਗਰਸ ਨੂੰ ਮੰਮੀ ਦੇ ਪੱਪੂ ਨੂੰ ਪਾਪਾ ਕਹਿਣ ਲੱਗਿਆ ਹੈ ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਸੱਚ ਬੋਲਿਆ ਹੈ ਕਿ ਕਾਂਗਰਸ ਪਾਰਟੀ ਆਪਣੇ ਕਾਰਜਕਾਲ ਵਿੱਚ ਫੇਲ੍ਹ ਸਾਬਤ ਹੋਈ ਹੈ ।
ਗ੍ਰਹਿ ਹਲਕੇ ਤੋਂ ਭਗੋੜਾ ਹੋਣ ਦੀ ਬਜਾਏ ਫਿਰੋਜ਼ਪੁਰ ਤੋਂ ਚੋਣ ਲੜੇ ਸੁਨੀਲ ਜਾਖੜ : ਮਜੀਠੀਆ
ਪੰਜਾਬ ਪ੍ਰਧਾਨ ਕਾਂਗਰਸ ਕਮੇਟੀ ਸੁਨੀਲ ਕੁਮਾਰ ਜਾਖੜ ਨੂੰ ਲਲਕਾਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇ ਉਸ ਵਿੱਚ ਦਮ ਹੈ ਤਾਂ ਇੱਥੋਂ ਆਪਣੇ ਗ੍ਰਹਿ ਹਲਕੇ ਵਿਚੋਂ ਭਗੌੜਾ ਹੋਣ ਦੀ ਬਜਾਏ ਸਾਡੇ ਨਾਲ ਟੱਕਰ ਲਵੇ ।
ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਗੁਰੂਵਾਰ ਸਾਹਿਬ ਵਰਦੇਵ ਸਿੰਘ ਨੋਨੀ ਮਾਨ ਨੇ ਜਿੱਥੇ ਵਰਕਰਾਂ ਪ੍ਰਤੀ ਧੰਨਵਾਦ ਦਾ ਪ੍ਰਗਟਾਵਾ ਕੀਤਾ ਉੱਥੇ ਉਨ੍ਹਾਂ ਭਰੋਸਾ ਦੁਆਇਆ ਕਿ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਆਉਣ ਵਾਲੇ ਉਮੀਦਵਾਰ ਨੂੰ ਸ਼ਾਨਦਾਰ ਫ਼ਰਕ ਨਾਲ ਜੇਤੂ ਬਣਾ ਕੇ ਭੇਜਣਗੇ ।
ਅੱਜ ਦੇ ਨਾਮ ਜੋ ਰੈਲੀ ਚ ਪਹੁੰਚੇ
ਕੰਵਰਜੀਤ ਰੋਜ਼ੀ ਬਰਕੰਦੀ, ਅਵਤਾਰ ਸਿੰਘ ਜ਼ੀਰਾ, ਨਰਦੇਵ ਸਿੰਘ ਬੌਬੀ ਮਾਨ, ਪਰਮਬੰਸ ਸਿੰਘ ਬੰਟੀ ਰੋਮਾਣਾ, ਗੁਰਸੇਵਕ ਸਿੰਘ ਕੈਸ਼ ਮਾਨ, ਸੁਰਿੰਦਰ ਸਿੰਘ ਬੱਬੂ, ਮੋਂਟੂ ਵੋਹਰਾ, ਬਲਦੇਵ ਰਾਜ, ਸ਼ਿਵ ਤਿਰਪਾਲ ਕੇ, ਜਸਪ੍ਰੀਤ ਮਾਨ, ਹਰਜਿੰਦਰਪਾਲ ਸਿੰਘ ਗੁਰੂ, ਗੁਰਪ੍ਰੀਤ ਲੱਖੋ ਕੇ, ਇਕਬਾਲ ਸਿੰਘ, ਲਖਵਿੰਦਰ ਮਹਿਮਾ, ਜੋਗਿੰਦਰ ਸਵਾਈ ਕੇ, ਮੇਜਰ ਸੋਢੀ ਵਾਲਾ, ਗੁਰਦਿੱਤ ਸਿੰਘ, ਗੁਰਸ਼ਰਨ ਚਾਵਲਾ, ਪ੍ਰੇਮ ਸੱਚਦੇਵਾ, ਮਿੰਟੂ ਗਿਰਧਰ, ਹੰਸ ਰਾਜ, ਕੁਲਦੀਪ ਸਮਰਾ, ਹੈਪੀ ਭੰਡਾਰੀ, ਦੀਪ ਸੇਖੋਂ, ਪ੍ਰੀਤਮ ਬਾਠ, ਪ੍ਰਿੰਸ ਭੋਲੂਵਾਲੀਆ, ਕਾਕਾ ਮਹੰਤ, ਹਰਜਿੰਦਰ ਕਿਲੀ, ਸੰਪੂਰਨ ਸਿੰਘ ਮਲਸੀਆਂ, ਗੁਰਵਿੰਦਰ ਗਿੱਲ, ਗੁਰਮੀਤ ਮਾਨ, ,ਕੇਵਲ ਕੰਬੋਜ, ਅਸ਼ੋਕ ਸੈਦੇ ਕੇ, ਪੰਕਜ ਮੰਡੋਰਾ, ਸਿਕੰਦਰ ਐਮ ਸੀ, ਤਿਕਲ ਰਾਜ, ਮਹਿਰੋਕ, ਸਤਨਾਮ ਮੇਘਾ,ਪ੍ਰਵੀਨ ਮੇਘਾ, ਬੂਟਾ ਸਿੰਘ ਸ਼ਾਮ ਸਿੰਘ ਵਾਲਾ, ਜਸਪਾਲ ਲੱਖੋ ਕੇ, ਜਸਵਿੰਦਰ ਬਾਘੁਵਾਲਾ, ਮੁਨੀਸ਼ ਕੰਧਾਰੀ, ਗੁਰਬਖਸ਼ ਛਾਗਾਂ, ਮੁਖਤਿਆਰ ਗਿੱਲ ਦਿਲਬਾਗ ਸਿੰਘ ਵਿਰਕ ਫੈਡਰੇਸ਼ਨ ਆਗੂ,ਗੁਰਜੀਤ ਸਿੰਘ ਚੀਮਾ ਸਰਕਲ ਪਰਧਾਨ ਆਕਾਲੀ ਦਲ ਦਿਹਾਤੀ,ਹਰਪਰੀਤ ਸਿੰਘ ਬੱਗਾ ਪਰਧਾਨ ਯੂਥ ਵਿੰਗ,ਕਿਕਰ ਸਿੰਘ ਕੁਤਂਬੇਵਾਲਾ,ਸੁਖਦੇਵ ਸਿੰਘ ਭੱਦਰੂ,ਮਨੀ ਖੰਨਾ ਜਿਲਾ ਜਨਰਲ ਸਕੱਤਰ ਯੂਥ ਵਿੰਗ ਸ਼ਹਿਰੀ,ਗੁਰਵਿੰਦਰ ਸਿੰਘ ਗੇਧਰ,ਗੁਰਮੀਤ ਸਿੰਘ ਭਦਰੂ,ਗਗਨਦੀਪ ਸਿੰਘ ਗੋਬਿੰਦ ਨਗਰ,ਅੰਗਰੇਜ ਸਿੰਘ ਮਿੰਟੂ
ਆਦਿ ਹਾਜਰ ਸਨ।