← ਪਿਛੇ ਪਰਤੋ
ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਖਿਲਾਫ ਸੋਸ਼ਲ ਮੀਡੀਆ ਤੇ ਇਤਰਾਜ਼ਯੋਗ ਪ੍ਰਚਾਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਰੂਪਨਗਰ ਪੁਲਿਸ ਵੱਲੋਂ ਭਾਜਪਾ ਆਗੂ ਤੇ ਪਰਚਾ ਦਰਜ ਕਰ ਦਿੱਤਾ ਹੈ ਜਾਣਕਾਰੀ ਮੁਤਾਬਿਕ ਇਹ ਭਾਜਪਾ ਆਗੂ ਜ਼ਿਲ੍ਹਾ ਉਪ ਪ੍ਰਧਾਨ ਨਰੇਸ਼ ਚਾਵਲਾ ਹੈ ਜਿਸ ਦੀ ਰਿਹਾਇਸ਼ ਨੰਗਲ ਵਿਖੇ ਹੈ ਇੱਥੇ ਦੱਸ ਦੇਈਏ ਕਿ ਰੂਪਨਗਰ ਸਿਟੀ ਵਿੱਚ ਧਾਰਾ ਦੋ ਸੌ ਪਚਾਨਵੇਂ ਤੇ ਪੰਜ ਸੌ ਦੇ ਅਧੀਨ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਜ਼ਿਕਰਯੋਗ ਹੈ ਕਿ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦੇ ਚੋਣ ਏਜੰਟ ਪਵਨ ਦੀਵਾਨ ਦੀ ਸ਼ਿਕਾਇਤ ਦੇ ਆਧਾਰ ਤੇ ਰੂਪਨਗਰ ਪੁਲਿਸ ਨੂੰ ਉਨ੍ਹਾਂ ਜਾਣਕਾਰੀ ਦਿੱਤੀ ਕਿ ਮਨੀਸ਼ ਤਿਵਾੜੀ ਦੇ ਪਿਤਾ ਸਵਰਗੀ ਪ੍ਰੋਫੈਸਰ ਬੀ ਐਨ ਤਿਵਾੜੀ ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਚ ਸ਼ਾਮਿਲ ਸਨ ਅਤੇ ਸਿੱਖਾਂ ਨੂੰ ਸਾੜਨ ਲਈ ਉਨ੍ਹਾਂ ਦੇ ਪੰਪ ਤੋਂ ਪੈਟਰੋਲ ਸਪਲਾਈ ਕੀਤਾ ਗਿਆ ਸੀ ਜਦਕਿ ਉਨ੍ਹਾਂ ਦੇ ਪਿਤਾ ਨੂੰ ਦੰਗਿਆਂ ਤੋਂ ਅਪ੍ਰੈਲ ਉੱਨੀ ਸੌ ਚੁਰਾਸੀ ਚ ਕਤਲ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਕੋਲ ਦੇਸ਼ ਦੇ ਕਿਸੇ ਵੀ ਹਿੱਸੇ ਚ ਕੋਈ ਪੈਟਰੋਲ ਪੰਪ ਨਹੀਂ ਸੀ ਅਜਿਹਾ ਪ੍ਰਚਾਰ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਤੇ ਭਾਈਚਾਰਾ ਮਾਹੌਲ ਖ਼ਰਾਬ ਕਰਨ ਲਈ ਕੀਤਾ ਗਿਆ ਇਸ ਮੌਕੇ ਨਰੇਸ਼ ਚਾਵਲਾ ਦੇ ਵਕੀਲ ਹੇਮੰਤ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕੇ ਭਾਜਪਾ ਦੇ ਜ਼ਿਲਾ ਰੂਪਨਗਰ ਤੋਂ ਜ਼ਿਲ੍ਹਾ ਉਪ ਪ੍ਰਧਾਨ ਨੁੰ ਹਿਰਾਸਤ ਵਿਚ ਲਿਆ ਗਿਆ ਜਿਨ੍ਹਾਂ ਦੀ ਬੇਲ ਦੀ ਅਰਜ਼ੀ ਲਗਾਈ ਗਈ ਹੈ
Total Responses : 267