ਸੁਖਬੀਰ ਸਿੰਘ ਬਾਦਲ ਦੇ ਓ ਐੱਸ ਡੀ ਚਰਨਜੀਤ ਸਿੰਘ ਬਰਾੜ ਮਮਦੋਟ ਵਿਖੇ ਚੋਣ ਦਫਤਰ ਦਾ ਉਦਘਾਟਨ ਕਰਦੇ ਹੋਏ।
ਮਮਦੋਟ, 08 ਮਈ 2019 (ਨਿਰਵੈਰ ਸਿੰਘ ਸਿੰਧੀ) ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦਾ ਦਫਤਰ ਖੋਲਿਆ ਗਿਆ। ਜਿਸ ਦਾ ਉਦਘਾਟਨ ਸੁਖਬੀਰ ਸਿੰਘ ਬਾਦਲ ਦੇ ਓ ਐੱੋਸ ਡੀ ਚਰਨਜੀਤ ਸਿੰਘ ਬਰਾੜ ਨੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਹਲਕਾ ਦਿਹਾਤੀ ਦੇ ਸਾਬਕਾ ਐੱਮ ਐੱਲ ਏ ਜੋਗਿੰਦਰ ਸਿੰਘ ਜਿੰਦੂ ਦੇ ਸਪੁੱਤਰ ਸੁਰਿੰਦਰ ਸਿੰਘ ਬੱਬੂ ਪ੍ਰਧਾਨ ਯੂਥ ਅਕਾਲੀ ਦਲ, ਸ਼ਲਿੰਦਰ ਸਿੰਘ ਹਜਾਰਾ ਜਿਲ੍ਹਾ ਪ੍ਰੀਸ਼ਦ ਮੈਂਬਰ ਹਰਚਰਨ ਸਿੰਘ ਵੈਰੜ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਜੋਗਾ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਮਮਦੋਟ, ਚਮਕੌਰ ਸਿੰਘ ਟਿੱਬੀ ਸਰਕਲ ਪ੍ਰਧਾਨ ਮਮਦੋਟ, ਇੰਦਰਜੀਤ ਸਿੰਘ ਟਿੱਬੀ ਖੁਰਦ ਸਾਬਕਾ ਸਰਪੰਚ, ਮਨਪ੍ਰੀਤ ਸਿੰਘ ਸਿੱਧੂ ਯੂਥ ਆਗੂ, ਬਲਜੀਤ ਸਿੰਘ ਮਮਦੋਟ, ਬਲਦੇਵ ਰਾਜ ਸ਼ਰਮਾ ਭਾਜਪਾ ਆਗੂ, ਰਾਕੇਸ਼ ਧਵਨ ਭਾਜਪਾ ਆਗੂ, ਗੁਰਦੇਵ ਧਵਨ ਪ੍ਰਧਾਨ ਭਾਜਪਾ ਮੰਡਲ ਮਮਦੋਟ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਦੀ ਤਰੱਕੀ ਵਾਸਤੇ ਕੁਝ ਨਹੀਂ ਕੀਤਾ, ਇਸ ਲਈ ਲੋਕ ੁਣ ਕਾਂਗਰਸ ਪਾਰਟੀ ਤੋਂ ਅੱਕ ਚੁੱਕੇ ਹਨ ਅਤੇ ਫਿਰੋਜ਼ਪੁਰ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਜਿਤਾਉਣ ਲਈ ਉਤਾਵਲੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 19 ਮਈ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸੁਖਬੀਰ ਸਿੰਘ ਬਾਦਲ ਨੂੰ ਲੋਕ ਸਭਾ ਵਿੱਚ ਭੇਜੋ ਤਾਂ ਜੋ ਫਿਰੋਜ਼ਪੁਰ ਹਲਕੇ ਦਾ ਵੀ ਸਰਵਪੱਖੀ ਵਿਕਾਸ ਹੋ ਸਕੇ। ਇਸ ਦੌਰਾਨ ਹੋਰ ਆਗੂਆਂ ਨੇ ਵੀ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਮੇਜਰ ਸਿੰਘ ਟਿੱਬੀ ਮੰਡਲ ਪ੍ਰਧਾਨ ਕਿਸਾਨ ਸੈੱਲ, ਜੱਜ ਸਿੰਘ ਮੁਰਕ ਵਾਲਾ, ਮੋਹਰ ਸਿੰਘ ਟਿੱਬੀ ਕਲਾਂ, ਰਛਪਾਲ ਸਿੰਘ ਰਹੀਮੇ ਕੇ, ਤੇਜਿੰਦਰ ਪਾਲ ਢੀਗੜਾ ਰਹੀਮੇ ਕੇ, ਸੁਰਜੀਤ ਸਿੰਘ ਸਦਰਦੀਨ ਭਾਜਪਾ ਆਗੂ, ਕਾਲਾ ਕਬਾੜੀਆ ਪ੍ਰਧਾਨ ਵਪਾਰ ਮੰਡਲ ਮਮਦੋਟ, ਰੋਸ਼ਨ ਸਿੰਘ ਹਜਾਰਾ, ਇਕਬਾਲ ਸਿੰਘ ਫੁੱਲਰਵੰਨ, ਸਵਰਨ ਸਿੰਘ ਟਿੱਬੀ ਆਦਿ ਹਾਜਰ ਸਨ।