ਚੰਡੀਗੜ, 23 ਮਾਰਚ :ਲੋਕ ਸਭਾਂ ਚੋਣਾਂ ਦੇ ਮੱਦੇਨਜਰ ਮੁਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਵੱਲੋਂ ਆਪਣੇ ਦਫਤਰ ਵਿਖੇ ਐਸ.ਟੀ.ਐਫ. ਅਤੇ ਨਾਰਕੋਟਕਿ ਬਿਊਰੋ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਕਿਹਾ ਕਿ ਕਈ ਵਾਰ ਵੋਟਾਂ ਦੌਰਾਨ ਇਹ ਦੋਸ਼ ਲੱਗਦੇ ਹਨ ਕਿ ਵੋਟਰਾਂ ਨੂੰ ਲ਼ੂਭਾਉਣ ਲਈ ਕਈ ਵਾਰ ਚੋਣ ਲੜ ਰਹੇ ਉਮੀਦਵਾਰ ਪੈਸੇ ਅਤੇ ਨਸ਼ਿਆ ਦੀ ਵਰਤੋਂ ਕਰਦੇ ਹਨ ਜੋ ਕਿ ਆਦਰਸ਼ ਚੋਣ ਜਾਬਤੇ ਦੀ ਸਿੱਧੀ ਉਲੰਘਣਾ ਹੈ ।
ਡਾ ਰਾਜੂ ਨੇ ਕਿਹਾ ਸੂਬੇ ਵਿੱਚ ਕੰਮ ਕਰ ਰਹੀ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ. ) ਅਤੇ ਨਾਰਕੋਟਿਕ ਬਿਊਰੋ ਨੂੰ ਆਦਰਸ਼ ਚੋਣ ਜਾਬਤੇ ਦੌਰਾਨ ਪਹਿਲਾਂ ਨਾਲੋ ਵੱਧ ਚੋਕਸੀ ਨਾਲ ਕੰਮ ਕਰਨਾ ਚਾਹੀਂਦਾ ਹੈ ਅਤੇ ਜੋ ਵੀ ਮਾਮਲਾ ਸਾਹਮਣੇ ਆਉਦਾ ਹੈ ਉਸ ਦੀ ਐਫ.ਆਈ. ਆਰ ਦਰਜ ਕਰ ਸਮੇਂ ਲੋਕ ਪ੍ਰਤੀਨਿੱਧ ਐਕਟ ਦੀਆਂ ਧਾਰਾਂਵਾਂ ਵੀ ਨਾਲ ਜੋੜਨੀਆਂ ਚਾਹੀਂਦੀਆਂ ਹਨ।
ਐਸ.ਟੀ.ਐਫ. ਅਤੇ ਨਾਰਕੋਟਕਿ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ•ਾਂ ਦੇ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਜ਼ਮੀਨੀ ਪੱਧਰ ਤੇ ਲਗਾਤਾਰ ਕੰਮ ਕਰ ਰਹੇ ਹਨ।
ਐਸ.ਟੀ.ਐਫ. ਦੇ ਅਧਿਕਾਰੀ ਨੇ ਕਿਹਾ ਕਿ ਉਹ ਚੋਣਾਂ ਵਿੱਚ ਨਸ਼ਿਆ ਦੀ ਵਰਤੋਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਡੈਪੂ ਅਤੇ ਬੱਡੀ ਪ੍ਰੋਗਰਾਮ ਵਿੱਚ ਕੰਮ ਕਰ ਰਹੇ ਵਲ਼ੰਟੀਅਰਾਂ ਦੀ ਮਦਦ ਲੈ ਰਹੇ ਹਨ।
ਮੁੱਖ ਚੋਣ ਅਫ਼ਸਰ ਨੇ ਕਿਹਾ ਕਿ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.), ਨਾਰਕੋਟਿਕ ਬਿਊਰੋ ਅਤੇ ਡਰੱਗ ਕੰਟਰੋਲ ਬਿਊਰੋ ਦੇ ਅਧਿਕਾਰੀ ਰਲ ਕੇ ਨਸ਼ਿਆ ਖ਼ਿਲਾਫ਼ ਮੁਹਿੰਮ ਚਲਾਉਣ ਅਤੇ ਇਸ ਗੱਲ ਨੂੰ ਯਕੀਨੀ ਬਨਾਉਣ ਕਿ ਕੋਈ ਵੀ ਵਿਅਕਤੀ ਚੋਣਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਹੋਵੇ।
ਡਾ. ਰਾਜੂ ਨੇ ਦੱਸਿਆ ਕਿ ਤਹਿਸੀਲ ਪੱਧਰ ਤੇ ਏ.ਆਰ.Àੁ ਕਮ ਐਸ.ਡੀ.ਐਮ ਦੀ ਅਗਵਾਈ ਵਿੱਚ ਵੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾ ਜੋ ਮੈਡੀਕਲ ਸਟੋਰਾਂ ਵਾਲਿਆ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਸਕੇ ਅਤੇ ਹਰ ਹਫਤੇ ਇਹ ਕਮੇਟੀ ਨਸ਼ਿਆ ਸਬੰਧੀ ਸਥਿਤੀ ਦਾ ਮੁਲਾਂਕਣ ਵੀ ਕਰੇਗੀ।
ਇਸ ਮੌਕੇ ਉਨ•ਾਂ ਕਿਹਾ ਕਿ ਪੰਜਾਬ ਰਾਜ ਦੇ ਮਾਲਾਵਾ ਖੇਤਰ ਦੇ ਜ਼ਿਲ•ੇ ਬਠਿੰਡਾ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਅਤੇ ਮਾਨਸਾ ਵਿੱਚ ਅਕਸਰ ਅਫੀਮ ਅਤੇ ਭੁੱਕੀ ਫੜ•ੇ ਜਾਣ ਸਬੰਧੀ ਖਬਰਾਂ ਮਿਲਦੀਆਂ ਰਹਿੰਦੀਆਂ ਹਨ ਇਸ ਲਈ ਇਸ ਖੇਤਰ ਵਿਸ਼ੇਸ਼ ਨਿਗਰਾਨੀ ਦੇ ਹੁਕਮ ਦਿੱਤੇ।
ਇਸ ਮੌਕੇ ਡਾ. ਰਾਜੂ ਨੇ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ. ), ਨਾਰਕੋਟਿਕ ਬਿਊਰੋ ਅਤੇ ਡਰੱਗ ਕੰਟਰੋਲ ਬਿਊਰੋ ਦੇ ਅਧਿਕਾਰੀ ਦੀ ਇਕ ਕੋਆਰੀਡੀਨੇਸ਼ਨ ਕਮੇਟੀ ਦਾ ਵੀ ਗਠਨ ਕੀਤਾ ਜੋ ਹਰ ਹਫਤੇ ਨਸ਼ਿਆ ਸਬੰਧੀ ਸਥਿਤੀ ਦਾ ਮੁਲਾਂਕਣ ਵੀ ਕਰੇਗਾ।