← ਪਿਛੇ ਪਰਤੋ
ਪਟਿਆਲਾ,17 ਅਪ੍ਰੈਲ 2019: ਪਟਿਆਲਾ ਹਲਕੇ ਵਿੱਚ ਚੋਣ ਪ੍ਰਚਾਰ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਮੋਦੀ ਤੋਂ ਸਿੱਖਿਆਂ ਲੈਦਿਆਂ ਹੋਇਆ ਉਨ੍ਹਾਂ ਦੀ ਹੀ ਚੋਣ ਮੁਹਿੰਮ ਨੂੰ ਚਲਾਉਣ ਵਾਲੇ ਪ੍ਰਸ਼ਾਤ ਕਿਸ਼ੋਰ ਦੇ ਕਹੇ ਤੇ ਕੁਰਸੀ ਦੀ ਲਾਲਸਾ ਵਿੱਚ ਗੁਟਖਾ ਸਾਹਿਬ ਦੀ ਸਹੁੰ ਖਾ ਕੇ ਪੰਜਾਬ ਦੇ ਭੋਲੇ ਲੋਕਾਂ ਨੂੰ ਵਰਗਲਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਦੀ ਲੋਕ ਰਾਹ ਤੱਕ ਰਹੇ ਹਨ ਅਤੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਡਾ. ਗਾਂਧੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਪੰਜਾਬ ਦੇ ਨੌਜਵਾਨਾਂ ਦਾ ਹਰ ਘਰ ਨੌਕਰੀ ਮੁਹਿੰਮ ਤਹਿਤ ਕਾਰਡ ਬਣਾਉਣ ਵਾਲੇ ਕੈਪਟਨ ਅਮਰਿੰਦਰ ਨੇ ਕਾਲਜ ਪਲੈਸਮੈਂਟ ਜਿਹੜੀ ਕਿ ਪਹਿਲਾਂ ਵੀ ਵਿਦਿਆਰਥੀਆਂ ਲਈ ਮੌਜ਼ੂਦ ਸੀ ਕਰਵਾ ਕੇ ਕਿਹੜਾ ਨਵਾਂ ਆਯਾਮ ਹਾਸਲ ਕਰ ਲਿਆ ਹੈ ਇੱਕ ਦਿਹਾੜੀਦਾਰ ਮਜ਼ਦੂਰ ਤੋਂ ਵੀ ਘੱਟ ਤਨਖਾਹ ਤੇ ਪੜੇ-ਲਿਖੇ ਨੌਜਵਾਨਾਂ ਦੀ ਪਲੈਸਮੈਂਟਾਂ ਕਰਵਾ ਕੇ ਕੈਪਟਨ ਅਮਰਿੰਦਰ ਨੇ ਉਨ੍ਹਾਂ ਨਾਲ ਇੱਕ ਕੋਝਾ ਮਜਾਕ ਕੀਤਾ ਹੈ। ਕੈਪਟਨ ਅਮਰਿੰਦਰ ਇਹ ਦੱਸਣ ਕਿ ਉਨ੍ਹਾਂ ਦੀ ਸਰਕਾਰ ਨੇ ਕਿਹੜੀਆਂ ਨਵੀਆਂ ਅਸਾਮੀਆਂ ਦੀ ਭਰਤੀ ਸ਼ੁਰੂ ਕੀਤੀ ਹੈ ਅਤੇ ਕੁੱਲ ਕਿੰਨੇ ਨੌਜਵਾਨਾਂ ਨੂੰ ਸਤਿਕਾਰਯੋਗ ਭੱਤਾ ਦਿਵਾਇਆ ਹੈ। ਡਾ. ਗਾਂਧੀ ਨੇ ਕਿਹਾ ਕਿ 19 ਮਈ ਨੂੰ ਪੰਜਾਬ ਦੇ ਨੌਜਵਾਨ ਇਸ ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ ਇਕਮਤ ਹੋ ਕੇ ਪੰਜਾਬ ਜਮਹੂਰੀ ਗੱਠਜੋੜ ਨੂੰ ਕਾਮਯਾਬ ਬਣਾਉਣਗੇ ।
Total Responses : 267