ਖੰਨਾ 05 ਮਈ 2019: ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਨੇ ਅੱਜ ਵਿਧਾਨ ਸਭਾ ਹਲਕਾ ਖੰਨਾ ਦੇ ਪਿੰਡ ਮਾਜਰੀ, ਪਿੰਡ ਇਕੋਲਾਹਾ, ਨਰਾਇਣਗੜ੍ਹ, ਰਾਜੇਵਾਲ, ਬੀਬੀਪੁਰਾ, ਟੌਂਸਾ, ਇਸ਼ਨਪੁਰ, ਰੋਹਣੋਂ ਖੁਰਦ ਅਤੇ ਪਿੰਡ ਲਲਹੇੜੀ ਆਦਿ ਦੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਖੰਨਾਂ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੀ ਹਾਜ਼ਿਰ ਸਨ।
ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਡਾ. ਅਮਰ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਨੇ ਪਿਛਲੇ ਪੰਜ ਸਾਲਾਂ ਵਿੱਚ ਮੁਲਖ ਨੂੰ ਲੁੱਟਦਿਆਂ ਆਰਥਿਕ ਤੌਰ ਤੇ ਕਮਜ਼ੋਰ ਕਰ ਦਿੱਤਾ ਹੈ। ਰਾਸ਼ਟਰਵਾਦ ਦੇ ਨਾਂ ਹੇਠ ਭਾਜਪਾ ਨੇ ਪੂਰੇ ਦੇਸ਼ ਅੰਦਰ ਫਿਰਕੂ ਭਾਵਨਾਵਾਂ ਭੜਕਾਉਣ ਤੇ ਜ਼ੋਰ ਦਿੱਤਾ ਜਿਸ ਨਾਲ ਘੱਟ ਗਿਣਤੀ ਭਾਈਚਾਰਿਆਂ ਅੰਦਰ ਹਮੇਸ਼ਾ ਸਹਿਮ ਰਿਹਾ। ਉਨ੍ਹਾਂ ਕਿਹਾ ਸ਼੍ਰੀ ਨਰਿੰਦਰ ਮੋਦੀ ਨੇ ਮੁਲਖ ਦੇ ਲੋਕਾਂ ਦੇ ਇਹ ਕਹਿਕੇ ਬੈਂਕ ਖਾਤੇ ਖੁਲਵਾ ਦਿੱਤੇ ਸਨ ਕਿ 15-15 ਲੱਖ ਉਨ੍ਹਾਂ ਦੇ ਖਾਤਿਆਂ ਵਿੱਚ ਪਾਇਆ ਜਾਵੇਗਾ ਪਰ ਪੰਜ ਸਾਲ ਲੰਘ ਜਾਣ ਦੇ ਬਾਅਦ ਵੀ ਗਰੀਬ ਲੋਕ ਉਹ ਜੁਮਲਾ ਭੁਲਾ ਨਹੀਂ ਸਕੇ ਅਤੇ ਹੁਣ 2019 ਦੀਆਂ ਚੋਣਾਂ ਵਿੱਚ ਨਰਿੰਦਰ ਮੋਦੀ ਨੂੰ ਮੁਲਖ ਅਜਿਹੇ ਝੂਠੇ ਵਾਅਦਿਆਂ ਦਾ ਜਵਾਬ ਦੇਵੇਗਾ। ਉਧਰ ਅਕਾਲੀ ਦਲ ਦੇ ਡਿੱਗਦੇ ਮਿਆਰ ਉਤੇ ਬੋਲਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਸੂਬੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਪਣੇ ਹਿੱਤਾਂ ਲਈ ਭੜਕਾਉਣ ਵਾਲੇ ਅਕਾਲੀ ਹੁਣ ਕਦੇ ਵੀ ਪੰਜਾਬ ਦੀ ਸਿਆਸਤ ਵਿੱਚ ਨਹੀਂ ਆ ਸਕਣਗੇ। ਅਕਾਲੀ ਰਾਜ ਵਿੱਚ ਗੁੰਡਾਂਗਰਦੀ, ਨਸ਼ਾ, ਰਿਸ਼ਵਤਖੋਰੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ ਕਾਂਡ, ਬਹਿਬਲ ਕਲਾਂ ਕਾਂਡ, ਕੁਰਾਨ ਸ਼ਰੀਫ ਸਮੇਤ ਪਵਿੱਤਰ ਬਾਈਬਲ ਨੂੰ ਸਾੜੇ ਜਾਣ ਜਿਹੀਆਂ ਗੱਲਾਂ ਆਮ ਹੋ ਗਈਆਂ ਸਨ ਜਿੰਨਾਂ ਤੋਂ ਪੰਜਾਬ ਦੇ ਲੋਕ ਅੱਕ ਚੁੱਕੇ ਹਨ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸਾ ਆਮ ਲੋਕਾਂ ਦੇ ਹੱਕਾ ਲਈ ਖੜਦੀ ਆਈ ਹੈ ਅਤੇ ਆਪਣੀ ਨਿਆਂ ਯੋਜਨਾ ਤਹਿਤ 72 ਹਜ਼ਾਰ ਰੁਪੈ ਸਲਾਨਾ ਗਰੀਬ ਪਰਿਵਾਰਾਂ ਦੀ ਗੁਜ਼ਰ ਵਸੋਂ ਲਈ ਦੇਵੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਅਤੇ ਆਪਣੇ ਹਲਕੇ ਅੰਦਰ ਵਿਕਾਸੀ ਪ੍ਰੋਜੈਕਟ ਲਿਆਉਣ ਦੇ ਨਾਲ ਨਾਲ ਹੋਰ ਵਿਕਾਸ ਪੱਖੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਇੱਕੋ ਇੱਕ ਕੀਮਤੀ ਵੋਟ ਕਾਂਗਰਸ ਪਾਰਟੀ ਦੇ ਹੱਕ ਵਿੱਚ ਪਾਉਣ। ਇਸ ਮੌਕੇ ਉਨ੍ਹਾਂ ਨਾਲ ਗੁਰਦੀਪ ਸਿੰਘ ਰਸੂਲੜਾ ਸਾਬਕਾ ਬਲਾ ਪ੍ਰਧਾਨ, ਸੁਖਦੀਪ ਸਿੰਘ ਪ੍ਰਧਾਨ ਜ਼ਿਲਾ ਕਾਂਗਰਸ, ਬੇਅੰਤ ਸਿੰਘ ਜੱਸੀ ਪ੍ਰਧਾਨ ਬਲਾਕ ਕਾਂਗਰਸ, ਰਫੀਕ ਮੁਹੰਮਦ ਚੇਅਰਮੈਨ ਘੱਟ ਗਿਣਤੀ, ਸੰਤ ਸਿੰਘ ਬੂਲੇਪੁਰ, ਕੁਲਦੀਪ ਸਿੰਘ ਔਜਲਾ, ਸਤਵਿੰਦਰ ਸਿੰਘ ਰਾਜੂ, ਚੇਅਰਮੈਨ ਹਰਦੇਵ ਸਿੰਘ, ਡਾ. ਬਲਬੀਰ ਸਿੰਘ, ਹਰਬੰਸ ਸਿੰਘ, ਸਰਬਜੀਤ ਸਿੰਘ ਬੱਲ, ਮਨਦੀਪ ਸਿੰਘ ਸਰਪੰਚ ਇਕੋਲਾਹਾ, ਹਰਜਿੰਦਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕੁਲਜੀਤ ਸਿੰਘ, ਤਲਵਿੰਦਰ ਸਿੰਘ ਪ੍ਰਧਾਨ ਸਹਿਕਾਰੀ ਸਭਾ, ਕੁਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਗੁਰਚਰਨ ਸਿੰਘ ਸਰਪੰਚ ਬੀਬੀਪੁਰ, ਜਗਮੇਲ ਸਿੰਘ , ਕੇਸਰ ਸਿੰਘ, ਗੁਰਨਾਮ ਸਿੰਘ, ਗੁਰਦਿਆਲ ਸਿੰਘ, ਛੋਟਾ ਸਿੰਘ ਸਮੇਤ ਹੋਰ ਹਾਜਰ ਸਨ।