ਨਵੀਂ ਦਿੱਲੀ, 20 ਦਸੰਬਰ, 2016 : ਟ੍ਰੇਨ ‘ਚ ਸਫ਼ਰ ਕਰਨ ਵਾਲਿਆਂ ਲਈ ਚੰਗੀ ਖ਼ਬਰ ਹੈ। ਰੇਲਵੇ ਦੀ ਫਲੈਕਸੀ ਫੇਅਰ ਸਕੀਮ ਫ਼ੇਲ੍ਹ ਹੋ ਗਈ ਹੈ। ਇਸ ਤਹਿਤ ਲੋਕ ਘੱਟ ਕਿਰਾਏ ਉੱਤੇ ਹੁਣ ਅੱਜ ਤੋਂ ਸਫ਼ਰ ਕਰ ਸਕਣਗੇ। ਅਸਲ ਵਿੱਚ ਰੇਲਵੇ ਨੇ ਫਲੈਕਸੀ ਫੇਅਰ ਸਿਸਟਮ ਵਿੱਚ ਕੁਝ ਬਦਲਾਅ ਕੀਤੇ ਹਨ ਜੋ ਅੱਜ ਤੋਂ ਲਾਗੂ ਹੋ ਗਏ ਹਨ। ਹੁਣ ਰੇਲਾਂ ਵਿੱਚ ਪਹਿਲਾਂ ਚਾਰਟ ਬਣ ਕੇ ਤਿਆਰ ਹੋਣ ਤੋਂ ਬਾਅਦ ਜੋ ਸੀਟਾਂ ਖ਼ਾਲੀ ਹੋਣਗੀਆਂ, ਉਹ ਆਖ਼ਰੀ ਟਿਕਟ ਤੋਂ 10 ਫ਼ੀਸਦੀ ਘੱਟ ਕਿਰਾਏ ਉੱਤੇ ਦਿੱਤੀਆਂ ਜਾਣਗੀਆਂ। ਨਵਾਂ ਫ਼ੈਸਲਾ 20 ਦਸੰਬਰ ਤੋਂ ਲਾਗੂ ਹੋ ਰਿਹਾ ਹੈ ਤੇ ਅਗਲੇ ਛੇ ਮਹੀਨੇ ਤੱਕ ਜਾਰੀ ਰਹੇਗਾ। ਅਸਲ ਵਿੱਚ ਰੇਲਵੇ ਨੇ ਹਵਾਈ ਜਹਾਜ਼ਾਂ ਵਾਂਗ ਫਲੈਕਸੀ ਫੇਅਰ ਸਕੀਮ ਇਸ ਸਾਲ ਸਤੰਬਰ ਮਹੀਨੇ ਵਿੱਚ ਲਾਗੂ ਕੀਤੀ ਸੀ। ਯਾਤਰੀਆਂ ਨੇ ਇਸ ਨੂੰ ਚੰਗਾ ਹੁੰਗਾਰਾ ਨਹੀਂ ਦਿੱਤੀ। ਇਸ ਤੋਂ ਬਾਅਦ ਰੇਲਵੇ ਨੂੰ ਆਪਣਾ ਫ਼ੈਸਲਾ ਵਾਪਸ ਲੈਣਾ ਪਿਆ ਹੈ। ਇਸ ਤੋਂ ਇਲਾਵਾ ਰਾਜਧਾਨੀ, ਸ਼ਤਾਬਦੀ, ਦੁਰਾਂਤੋ ਵਿੱਚ 30 ਫ਼ੀਸਦੀ ਤਤਕਾਲ ਕੋਟੇ ਨੂੰ ਘਟਾ ਕੇ 10 ਫ਼ੀਸਦੀ ਕਰ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਰੇਲਵੇ ਨੇ ਦੋ ਸ਼ਤਾਬਦੀ ਗੱਡੀਆਂ ਦਾ ਕਿਰਾਇਆ ਵੀ ਘੱਟ ਕੀਤਾ ਹੈ। ਇਨ੍ਹਾਂ ਵਿੱਚ ਅਜਮੇਰ ਸ਼ਤਾਬਦੀ ਤੇ ਦੂਜੀ ਚੇਨਈ ਮੈਸੂਰ ਸ਼ਤਾਬਦੀ ਗੱਡੀ ਹੈ।
ABP Sanjha ਤੋਂ ਧੰਨਵਾਦ ਸਾਹਿਤ