ਨਵੀਂ ਦਿੱਲੀ, 18 ਅਪ੍ਰੈਲ 2019 - ਲੋਕ ਸਭਾ ਚੋਣਾਂ ਦੇ ਦੂਜੇ ਦੌਰ ਤਹਿਤ 11 ਸੂਬਿਆਂ ਅਤੇ 1 ਯੂ.ਟੀ ਪੁਡੂਚੇਰੀ ਦੀਆਂ ਕੁੱਲ 95 ਸੀਟਾਂ 'ਤੇ ਵੋਟਾਂ ਪਈਆਂ। ਸ਼ਾਮ ਦੇ 5 ਵਜੇ ਤੱਕ ਔਸਤਨ 61.12 ਪ੍ਰਤੀਸ਼ਤ ਵੋਟਾਂ ਪਈਆਂ। ਉਥੇ ਹੀ ਬੰਗਾਲ 'ਚ ਕਈ ਜਗ੍ਹਾ ਹਿੰਸਕ ਘਟਨਾਵਾਂ ਦੀਆਂ ਖਬਰਾਂ ਦੇ ਬਾਵਜੂਦ ਸਭ ਤੋਂ ਜ਼ਿਆਦਾ 75.27 ਪ੍ਰਤੀਸ਼ਤ ਵੋਟਿੰਗ ਹੋਈ।
ਦੂਜੇ ਗੇੜ 'ਚ 97 ਸੀਟਾਂ 'ਤੇ ਵੋਟਿੰਗ ਹੋਣੀ ਸੀ, ਪਰ ਤਾਮਿਲਨਾਡੂ ਦੀ ਵੇਲ਼ੋਰ ਸੀਟ ਤੇ ਵਿਟਰਾਂ 'ਚ ਪੈਸਾ ਵੰਡੇ ਜਾਣ ਦੇ ਸ਼ੱਕ ਕਾਰਨ ਚੋਣਾਂ ਰੱਦ ਕਰ ਦਿੱਤੀਆਂ ਗਈਆਂ। ਦੂਜੇ ਗੇੜ 'ਚ 15.79 ਕਰੋੜ ਵੋਟਰਾਂ ਨੇ ਵੋਟਾਂ ਪਾਈਆਂ। ਇਸ ਗੇੜ 'ਚ 1629 ਉਮੀਦਵਾਰ ਚੋਣ ਮੈਦਾਨ 'ਚ ਆਹਮੋ ਸਾਹਮਣੇ ਸਨ। 3 ਸੂਬਿਆਂ ਦੀਆਂ 9 ਸੀਟਾਂ 'ਤੇ ਗਠਜੋੜ ਨਹੀਂ, ਬਲਕਿ ਭਾਜਪਾ-ਕਾਂਗਰਸ ਵਿਚਕਾਰ ਸਿੱਧਾ ਮੁਕਾਬਲਾ ਸੀ।