ਸ੍ਰੀ ਅਨੰਦਪੁਰ ਸਾਹਿਬ 03 ਅਪ੍ਰੈਲ 2019: ਸਰਹੱਦੀ ਖੇਤਰ ਵਿਚ ਅਦਰਸ਼ ਚੋਣ ਜਾਪਦੇ ਦੀ ਪਾਲਣਾ ਕਰਦੇ ਹੋਏ ਲੋਕ ਸਭਾ ਚੋਣਾ ਦੋਰਾਨ ਨਿਰਪੱਖ ਚੋਣਾ ਕਰਵਾਉਣ ਅਤੇ ਕਾਨੂੰਨ ਅਤੇ ਵਿਵਸਥਾ ਨੂੰ ਕਾਇਮ ਰੱਖਣ ਲਈ ਪੰਜਾਬ ਅਤੇ ਹਿਮਾਚਲ ਦੇ ਸਰਹੱਦੀ ਖੇਤਰ ਦੇ ਜਿਲ੍ਹਾ ਅਧਿਕਾਰੀਆਂ ਦੀ ਇਕ ਵਿਸੇਸ਼ ਮੀਟਿੰਗ ਸਥਾਨਕ ਕਿਸਾਨ ਹਵੇਲੀ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਈ ਜਿਸ ਵਿਚ ਸਰਹੱਦੀ ਖੇਤਰ ਵਿਚ ਚੋਣਾ ਦੋਰਾਨ ਸੁਚੱਜੇ ਪ੍ਰਬੰਧ ਕਰਨ ਹਿੱਤ ਵਿਚਾਰ ਵਟਾਂਦਰਾ ਕੀਤਾ ਗਿਆ।
ਅੱਜ ਦੀ ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਰੂਪਨਗਰ-ਕਮ-ਜਿਲ੍ਹਾ ਚੋਣ ਅਫਸਰ ਡਾ ਸੁਮੀਤ ਜਾਰੰਗਲ ਨੇ ਨਿਰਪੱਖ ਚੋਣਾ ਕਰਵਾਉਣ ਅਤੇ ਅਦਰਸ਼ ਚੋਣ ਜਾਪਤੇ ਦੀ ਪਾਲਣਾ ਲਈ ਅਧਿਕਾਰੀਆਂ ਨੂੰ ਆਪਣੀ ਡਿਊਟੀ ਪੂਰੀ ਮਿਹਨਤ , ਲਗਨ ਅਤੇ ਤਨਦੇਹੀ ਨਾਲ ਕਰਨ ਲਈ ਕਿਹਾ। ਇਸ ਮੀਟਿੰਗ ਵਿਚ ਆਈ.ਜੀ.ਪੁਲਿਸ ਬੀ ਨਿਰਜਾ,ਆਈ ਜੀ ਸੀ ਆਰ ਮੰਡੀ ਐਨ ਵੇਨੂ ਗੋਪਾਲ, ਡਵੀਜ਼ਨਲ ਕਮਿਸ਼ਨਰ ਮੰਡੀ ਵਿਕਾਸ ਲੱਬਰੂ, ਐਸ ਐਸ ਪੀ ਰੂਪਨਗਰ ਸਵਪਨ ਸ਼ਰਮਾਂ, ਐਸ ਐਸ ਪੀ ਬਿਲਾਸਪੁਰ ਅਸੋਕ ਕੁਮਾਰ, ਡਿਪਟੀ ਕਮਿਸ਼ਨਰ ਬਿਲਾਸਪੁਰ ਵਿਵੇਕ ਭਾਟੀਆਂ, ਐਸ ਡੀ ਐਮ ਕਨੂੰ ਗਰਗ, ਡੀ ਐਸ ਪੀ ਚੰਦ ਸਿੰਘ, ਡੀ ਐਸ ਪੀ ਨੰਗਲ ਜੀ ਪੀ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ, ਐਸ ਪੀ ਜਗਜੀਤ ਸਿੰਘ ਜੱਲਾ, ਐਸ ਡੀ ਐਮ ਨੈਣਾ ਦੇਵੀ ਅਨੀਲ ਚੋਹਾਨ, ਡੀ ਐਸ ਪੀ ਨੈਣਾ ਦੇਵੀ ਸੰਜੇ ਸ਼ਰਮਾਂ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਵਿਚ ਮਾਦਕ ਪਦਾਰਥਾ, ਸ਼ਰਾਬ ਆਦਿ ਦੀ ਗੈਰ-ਕਾਨੂੰਨੀ ਢੋ-ਢੁਆਈ ਹਥਿਆਰਾਂ ਨੂੰ ਗੈਰ ਕਾਨੁੰਨੀ ਲੈ ਕੇ ਜਾਣ, ਬਿਨ੍ਹਾਂ ਦਸਤਾਵੇਜ ਨਗਦ ਰਾਸ਼ੀ ਲੈ ਕੇ ਜਾਣ ਉਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਸੂਚਨਾ ਦਾ ਅਦਾਨ-ਪ੍ਰਦਾਨ ਕਰਨ ਅਤੇ ਸਰਹੱਦੀ ਖੇਤਰ ਦੇ ਪੁਲਿਸ ਅਧਿਕਾਰੀਆਂ ਨਾਲ ਚੋਣਾ ਦੋਰਾਨ ਲਗਾਤਾਰ ਬੈਠਕਾਂ ਕਰਕੇ ਚੋਣ ਪ੍ਰਕੀਰਿਆਂ ਨੂੰ ਸੰਚਾਰੂ ਰੱਖਣ ਦੇ ਨਿਰਦੇਸ਼ ਵੀ ਦਿੱਤੇ। ਇਸ ਤੋਂ ਇਲਾਵਾ ਦੋਵੇ ਸੂਬਿਆਂ ਦੀ ਪੁਲਿਸ ਵਲੋਂ ਸਯੁੰਕਤ ਨਾਕੇਬੰਦੀ, ਛਾਪੇਮਾਰੀ ਅਤੇ ਗਸਤ ਕਰਨ ਤੇ ਸਰਹੱਦੀ ਖੇਤਰ ਦੇ ਮਾਰਗਾ ਉਤੇ ਸੀ ਸੀ ਟੀ ਵੀ ਕੈਮਰੇ ਲਗਾ ਕੇ ਨਿਗਰਾਨੀ ਰੱਖਣ ਦੇ ਵੀ ਨਿਰਦੇਸ਼ ਦਿੱਤੇ ਗਏ।
ਦੋਵੇ ਸੂਬਿਆਂ ਦੇ ਅਧਿਕਾਰੀਆਂ ਨੇ ਚੋਣਾ ਦੋਰਾਨ ਅਮਨ ਅਤੇ ਕਾਨੂੰਨੀ ਦੀ ਬਹਾਲੀ ਰੱਖਣ, ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਉਤੇ ਸਖਤੀ ਵਰਤਨ ਅਤੇ ਐਸ ਐਸ ਟੀ ਉਡਣ ਦਸਤਿਆਂ ਵਿਚ ਤਾਲਮੇਲ ਰੱਖਣ ਤੇ ਵਧੇਰੇ ਜੋਰ ਦਿੱਤਾ। ਮੀਟਿੰਗ ਵਿਚ ਦੋਵੇ ਸੂਬਿਆਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਸਿਵਲ ਪ੍ਰਸਾਸ਼ਨ ਦੇ ਅਧਿਕਾਰੀਆਂ ਵਲੋਂ ਚੋਣਾ ਦੋਰਾਨ ਅਦਰਸ਼ ਚੋਣ ਜਾਪਦੇ ਦੀ ਪਾਲਣਾ ਹਿੱਤ ਹਰ ਤਰ੍ਹਾਂ ਦੇ ਸੰਚਾਰੂ ਪ੍ਰਬੰਧ ਕਰਨ ਲਈ ਵਿਸੇਸ਼ ਡਿਊਟੀਆਂ ਲਗਾਈਆਂ ਗਈਆਂ।