ਪਿੰਡ ਸੁੱਗਾ ਵਿਖੇ ਮੀਟਿੰੰਗ ਨੂੰ ਸੰੰਬੋਧਨ ਕਰਦੇ ਬੀਬੀ ਪਰਮਜੀਤ ਕੌਰ ਖਾਲੜਾ ਤੇ ਨਾਲ ਖੜ੍ਹੇ ਨੰਬਰਦਾਰ ਚਮਕੌਰ ਸਿੰਘ ਬੈਂਕਾ, ਨਰਬੀਰ ਸਿੰਘ ਸੁੱਗਾ ਤੇ ਹਾਜਰ ਪਿੰਡ ਵਾਸੀਆਂ ਦਾ ਵਿਸ਼ਾਲ ਇਕੱਠ।
ਭਿੱਖੀਵਿੰਡ 14 ਮਈ (ਜਗਮੀਤ ਸਿੰਘ)-ਸੂਬਾ ਪੰਜਾਬ ‘ਤੇ ਲੰੰਮਾ ਸਮਾਂ ਰਾਜ ਕਰਨ ਵਾਲੀਆਂ ਸਵਾਰਥੀ ਪਾਰਟੀਆਂ ਵੱਲੋਂ ਪੁਰਾਣੇ ਸਮੇਂ ਤੋਂ ਚਲਾਈ ਹੋਈ ‘ਉਤਰ ਕਾਂਟੋ, ਮੈਂ ਚੜ੍ਹਾਂ’ ਦੀ ਰੀਤ ਲੋਕ ਸਭਾ ਚੋਣਾਂ ਉਪਰੰਤ ਖਤਮ ਹੋ ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਸੁੱਗਾ ਵਿਖੇ ਪੰਜਾਬ ਏਕਤਾ ਪਾਰਟੀ ਆਗੂਆਂ ਨੰਬਰਦਾਰ ਚਮਕੌਰ ਸਿੰਘ ਬੈਂਕਾ, ਨਰਬੀਰ ਸਿੰਘ ਸੁੱਗਾ ਦੀ ਅਗਵਾਈ ਹੇਠ ਕਰਵਾਈ ਗਈ ਮੀਟਿੰਗ ਦੌਰਾਨ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੀ.ਡੀ.ਏ ਦੇ ਉੁਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਕੀਤਾ ਤੇ ਆਖਿਆ ਕਿ ਇਹਨਾਂ ਲੀਡਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਜਿਥੇ ਦੇਸ਼ ਭਾਰਤ ਆਰਥਿਕ ਪੱਖੋਂ ਕਮਜੌਰ ਹੋ ਚੁੱਕਾ ਹੈ, ਉਥੇ ਸੋਨੇ ਦੀ ਚਿੜੀ ਅਖਵਾਉਦਾ ਸੂਬਾ ਪੰਜਾਬ ਵੀ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਮਜਦੂਰ, ਕਿਸਾਨ, ਦੁਕਾਨਦਾਰ, ਹਰ ਵਰਗ ਦੇ ਲੋਕ ਮਹਿੰਗਾਈ ਦੀ ਚੱਕੀ ਵਿਚ ਬੁਰੀ ਤਰ੍ਹਾਂ ਪਿਸ ਰਹੇ ਹਨ, ਪਰ ਰਾਜ ਕਰ ਰਹੇ ਲੀਡਰ ਅੱਖਾਂ ਬੰਦ ਕਰਕੇ ਬੈਠੇ ਘਰਾੜੇ ਮਾਰ ਰਹੇ ਹਨ। ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਤੇ ਸਤਰਾਜ ਸਿੰਘ ਹਰੀਕੇ ਨੇ ਨੌਜਵਾਨਾਂ ਨੂੰ ਲੱਕ ਬੰਨ ਕੇ ਲੋਕ ਸਭਾ ਚੋਣਾਂ ਵਿਚ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਨੰਬਰਦਾਰ ਚਮਕੌਰ ਸਿੰਘ ਬੈਂਕਾ, ਨਰਬੀਰ ਸਿੰੰਘ ਸੁੱਗਾ, ਮੈਂਬਰ ਪੰਚਾਇਤ ਸਾਹਿਬ ਸਿੰਘ, ਜੁਗਰਾਜ ਸਿੰਘ ਮਾਛੀਕੇ, ਸਤਿੰਦਰਪਾਲ ਸਿੰਘ ਮਿੰਟੂ, ਜਸਬੀਰ ਸਿੰਘ ਤੱਤਲੇ, ਅੰਮ੍ਰਿਤਪਾਲ ਸਿੰਘ ਬੁੱਟਰ, ਢਾਡੀ ਗੁਰਪ੍ਰਤਾਪ ਸਿੰਘ ਸੁੱਗਾ, ਲਖਵਿੰਦਰ ਸਿੰਘ ਬੁੱਟਰ, ਹਰਕੀਰਤ ਸਿੰਘ ਸਾਹ, ਚਮਨ ਲਾਲ, ਜੋਗਾ ਸਿੰਘ, ਜੱਸਾ ਸਿੰਘ, ਦਲਜੀਤ ਸਿੰਘ ਮਹਿਲਾਂ ਵਾਲੇ, ਭਗਵੰਤ ਸਿੰਘ ਮਹਿਲਾਂ ਵਾਲੇ, ਸਰਪੰਚ ਹਰਵਿੰਦਰ ਸਿੰਘ ਸੁੱਗਾ, ਜਸਵਿੰਦਰ ਸਿੰਘ, ਸਾਹਿਬ ਸਿੰਘ ਫੋਜੀ, ਡਾ.ਬਲਵਿੰਦਰ ਸਿੰਘ, ਲਖਵਿੰਦਰ ਸਿੰੰਘ, ਸੁਰਜੀਤ ਸਿੰਘ ਤੱਤਲੇ, ਕੋਮਲ ਸਿੰਘ ਅਹਿਮਦਪੁਰਾ, ਜਗਰੂਪ ਸਿੰੰਘ ਦਿਆਲਪੁਰਾ, ਜਗਦੀਸ਼ ਸਿੰਘ ਫੋਜੀ, ਗੋਰੂ ਸਿੰਘ ਆਦਿ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਇਲਾਕੇ ਦੇ ਲੋਕ ਹਾਜਰ ਸਨ।