← ਪਿਛੇ ਪਰਤੋ
ਗੁਰਪ੍ਰੀਤ ਸਿੰਘ ਮੰਡਿਆਣੀ ਚੋਣ ਕਮਿਸ਼ਨ ਨੇ ਵੀਪੈਟ ਮਸ਼ੀਨ ਬਾਰੇ ਅੱਜ ਤੱਕ ਕਿਸੇ ਇਸ਼ਤਿਹਾਰ ਦੇ ਜ਼ਰੀਏ ਕੋਈ ਜਾਣਕਾਰੀ ਨਹੀਂ ਦਿੱਤੀ। ਮੈਨੂੰ ਕੋਈ ਵੋਟਰ ਅਜਿਹਾ ਨਹੀਂ ਟੱਕਰਿਆ ਜੀਹਨੰੂ ਇਹਦੇ ਬਾਰੇ ਕੋਈ ਜਾਣਕਾਰੀ ਹੋਵੇ। ਨਾ ਹੀ ਕਿਸੇ ਉਮੀਦਵਾਰ ਵੱਲੋਂ ਇਹਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਅੱਜ 16 ਮਈ ਦੇ ਅਜੀਤ ਅਤੇ ਜੱਗਬਾਣੀ ਅਖਬਾਰ ਵਿੱਚ ਚੋਣ ਕਮਿਸ਼ਨ ਨੇ ਇਕ ਇਸ਼ਤਿਹਾਰ ਰਾਹੀਂ ਲਾਲ ਅੱਖਰਾਂ ਚ ਲਿਖ ਕੇ ਇਹ ਦੱਸਿਆ ਹੈ ਕਿ ਐਤਕੀਂ ਚੋਣਾਂ 100% ਵੀਵੀਪੈਟ ਮਸ਼ੀਨ ਨਾਲ ਹੋਣਗੀਆਂ । ਨਾਲ ਵੀਵੀਪੈਟ ਮਸ਼ੀਨ ਦੀ ਫੋਟੋ ਵੀ ਇਸ਼ਤਿਹਾਰ ਚ ਛਾਪੀ ਗਈ ਹੈ ਪਰ ਇਹ ਨੀ ਦੱਸਿਆ ਕੇ ਇਹ ਕੀ ਬਲਾ ਹੈ। ਪੋਲਿੰਗ ਦੇ ਟਾਈਮ ਬਾਰੇ ਵੀ ਕੁੱਝ ਨਹੀਂ ਲਿਖਿਆ। ਨਾ ਹੀ ਇਹ ਦੱਸਿਆ ਹੈ ਵੋਟਰ ਪਰਚੀ , ਚੋਣ ਕਮਿਸ਼ਨ ਵੱਲੋਂ ਘਰੋ ਘਰੀ ਪਹੰੁਚਦੀ ਕਰਨ ਦਾ ਬੰਦੋਬਸਤ ਕੀਤਾ ਹੋਇਆ ਹੈ।ਜ਼ਿਕਰ ਲਾਇਕ ਹੈ ਕੇ ਈ ਵੀ ਐਮ ਮਸ਼ੀਨਾਂ ਵਿੱਚ ਕਿਸੇ ਕਿਸਮ ਦੀ ਗੜਬੜੀ ਨੰੂ ਫੜਨ ਖ਼ਾਤਰ ਵੀਵੀਪੈਟ ਮਸ਼ੀਨਾਂ ਨੰੂ ਈਵੀਐਮ ਮਸ਼ੀਨਾਂ ਨਾਲ ਜੋੜਿਆ ਗਿਆ ਹੈ।ਪਰ ਐਨਾ ਖਰਚ ਕਰਨ ਤੋਂ ਬਾਅਦ ਵੋਟਰਾਂ ਨੰੂ ਇਹਨਾਂ ਦੀ ਜਾਣਕਾਰੀ ਨਾ ਦੇਣ ਨਾਲ ਇਹਨਾਂ ਦਾ ਮਕਸਦ ਕੀ ਰਹਿ ਜਾਂਦਾ ਹੈ
Total Responses : 267