ਅੰਮ੍ਰਿਤਸਰ, 21 ਅਪਰੈਲ 2019: ਮਨਪ੍ਰੀਤ ਸਿੰਘ ਜੱਸੀ: ਚੋਣ ਕਮਿਸ਼ਨ ਵੱਲੋਂ 19 ਮਈ ਨੂੰ ਰਾਜ 'ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮਤਦਾਨ ਸਬੰਧੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਸਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਤਿਆਰ ਕੀਤੀਆਂ ਗਈਆਂ। ਵੋਟਰ ਜਾਗਰੂਕਤਾ ਵੈਨਾਂ ਅੱਜ ਤੋਂ ਜ਼ਿਲ•ੇ 'ਚ ਕਾਰਜਸ਼ੀਲ ਹੋ ਗਈਆਂ ਹਨ।।ਅੰਮ੍ਰਿਤਸਰ ਜ਼ਿਲ•ੇ ਦੇ ਵੋਟਰਾਂ ਨੂੰ ਆਪਣੇ ਵੋਟ ਦੇ ਹੱਕ ਦਾ ਨਿਰਪੱਖਤਾ ਤੇ ਨਿੱਡਰਤਾ, ਬਿਨਾਂ ਲਾਲਚ, ਭੈਅ ਨਾਲ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਵਾਲੀਆਂ ਇਹ ਮੋਬਾਇਲ ਵੈਨ ਅੰਮ੍ਰਿਤਸਰ ਦੇ 11ਵਿਧਾਨ ਸਭਾ ਹਲਕਿਆਂ 'ਚ 22 ਦਿਨ ਲਈ ਵੱਖ-ਵੱਖ ਖੇਤਰਾਂ ਦਾ ਦੌਰਾ ਕਰੇਗੀ।। ਜਾਗਰੂਕਤਾ ਵੈਨ ਨੂੰ ਅੱਜ ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ: ਸਿਵਦੁਲਾਰ ਸਿੰਘ ਢਿਲੋ ਨੇ ਸਥਾਨਕ ਸਰਕਟ ਹਾਊਸ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।। ਉਨਾਂ ਕਿਹਾ ਕਿ ਇਹ ਜਾਗਰੂਕਤਾ ਵੈਨ ਹਰੇਕ ਹਲਕੇ ਵਿਚ 2 ਦਿਨ ਰਹੇਗੀ ਅਤੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਪਿੰਡਾਂ ਅਤੇ ਸਹਿਰ 'ਚ ਜਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਮਤਦਾਨ ਕੇਂਦਰਾਂ 'ਤੇ ਜਾ ਕੇ ਮਤਦਾਨ ਲਈ ਪ੍ਰੇਰਿਤ ਕਰੇਗੀ।। ਉਨਾਂ ਦੱਸਿਆ ਕਿ ਐੱਲ. ਈ. ਡੀ. ਸਕਰੀਨ ਅਤੇ ਆਡੀਓ-ਵੀਡੀਓ ਨਾਲ ਲੈੱਸ ਇਹ ਵੈਨ ਚੋਣ ਕਮਿਸ਼ਨ ਵੱਲੋਂ ਚੋਣ ਅਮਲ ਨਾਲ ਸਬੰਧਤ ਮੋਬਾਇਲ ਐਪਸ ਜਿਵੇਂ ਸੀ-ਵਿਜਿਲ, ਵੋਟਰ ਹੈਲਪਲਾਈਨ, ਪੀ ਡਬਲਯੂ ਡੀ ਐਪ, 1950 ਅਤੇ ਸੁਵਿਧਾ ਐਪ ਬਾਰੇ ਵੀ ਵਿਸਥਾਰ 'ਚ ਦੱਸੇਗੀ।। ਜ਼ਿਲਾ• ਚੋਣ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ ਅਤੇ ਦੁਨੀਆਂ ਦੇ ਸਭ ਤੋ ਵੱਡੇ ਲੋਕਤੰਤਰ ਦਾ ਹਿੱਸਾ ਬਣਨ। ਉਨਾਂ• ਕਿਹਾ ਕਿ ਸਾਡੇ ਸੰਵਿਧਾਨ ਨੇ ਹਰੇਕ ਬਾਲਗ ਨੂੰ ਵੋਟ ਦਾ ਅਧਿਕਾਰ ਦਿੱਤਾ ਹੋਇਆ ਹੈ ਅਤੇ ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਆਪਣੇ ਅਧਿਕਾਰ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ,ਭੈਅ ਅਤੇ ਜਾਤ-ਪਾਤ ਤੋਂ ਉਪਰ ਉਠ ਕੇ ਕਰੀਏ ਤਾਂ ਹੀ ਅਸੀ ਦੇਸ਼ ਵਿਚ ਇਕ ਚੰਗੀ ਸਰਕਾਰ ਦਾ ਨਿਰਮਾਣ ਕਰ ਸਕਦੇ ਹਾਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਢਿਲੋ ਨੇ ਦੱਸਿਆ ਕਿ 22 ਅਪਰੈਲ ਤੋ ਪੰਜਾਬ ਵਿਚ 7 ਵੇ ਫੇਜ਼ ਦੀਆਂ ਚੋਣਾਂ ਦਾ ਨੋਟਿਫਿਕੇਸ਼ਨ ਜਾਰੀ ਹੋ ਜਾਵੇਗਾ ਅਤੇ 22 ਅਪਰੈਲ ਤੋ ਸਵੇਰੇ 11 ਵਜੋ ਤੋ ਲੈ ਕੇ 29 ਅਪਰੈਲ ਤੱਕ ਉਮੀਦਵਾਰ ਆਪਣੇ ਕਾਗਜ਼ ਦਾਖਲ ਕਰ ਸਕਣਗੇ।
ਇਸ ਮੌਕੇ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਸ਼੍ਰੀ ਸ਼ਿਵਰਾਜ ਸਿੰਘ ਬੱਲ ਐਸ ਡੀ ਐਮ, ਸ: ਅਮਨਦੀਪ ਸਿੰਘ ਤਹਿਸੀਲਦਾਰ ਚੌਣਾਂ, ਸ: ਨਰਿੰਦਰਜੀਤ ਸਿੰਘ ਪੰਨੂੰ ਜ਼ਿਲਾ• ਸਮਾਜਿਕ ਤੇ ਸੁਰੱਖਿਆ ਅਫਸਰ, ਸ਼੍ਰੀਮਤੀ ਮੀਨਾ ਦੇਵੀ ਸੀ ਡੀ ਪੀ ਓ ਅਤੇ ਸ਼੍ਰੀ ਸੋਰਭ ਖੋਸਲਾ ਚੋਣ ਸਹਾਇਕ ਵੀ ਹਾਜ਼ਰ ਸਨ। ਵੋਟਰ ਚੇਤਨਾ ਸਬੰਧੀ ਜਾਗਰੂਕਤਾ ਵੈਨ ਰਵਾਨਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਢਿਲੋ ਨੇ ਦੱਸਿਆ ਕਿ 22 ਅਪਰੈਲ ਤੋ ਪੰਜਾਬ ਵਿਚ 7 ਵੇ ਫੇਜ਼ ਦੀਆਂ ਚੋਣਾਂ ਦਾ ਨੋਟਿਫਿਕੇਸ਼ਨ ਜਾਰੀ ਹੋ ਜਾਵੇਗਾ ਅਤੇ 22 ਅਪਰੈਲ ਤੋ ਸਵੇਰੇ 11 ਵਜੋ ਤੋ ਲੈ ਕੇ 29 ਅਪਰੈਲ ਤੱਕ ਉਮੀਦਵਾਰ ਆਪਣੇ ਕਾਗਜ਼ ਦਾਖਲ ਕਰ ਸਕਣਗੇ।
ਇਸ ਮੌਕੇ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਸ਼੍ਰੀ ਸ਼ਿਵਰਾਜ ਸਿੰਘ ਬੱਲ ਐਸ ਡੀ ਐਮ, ਸ: ਅਮਨਦੀਪ ਸਿੰਘ ਤਹਿਸੀਲਦਾਰ ਚੌਣਾਂ, ਸ: ਨਰਿੰਦਰਜੀਤ ਸਿੰਘ ਪੰਨੂੰ ਜ਼ਿਲਾ• ਸਮਾਜਿਕ ਤੇ ਸੁਰੱਖਿਆ ਅਫਸਰ, ਸ਼੍ਰੀਮਤੀ ਮੀਨਾ ਦੇਵੀ ਸੀ ਡੀ ਪੀ ਓ ਅਤੇ ਸ਼੍ਰੀ ਸੋਰਭ ਖੋਸਲਾ ਚੋਣ ਸਹਾਇਕ ਵੀ ਹਾਜ਼ਰ ਸਨ।