ਇਲਾਕਾ ਵਾਸੀਆਂ ਨਾਲ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਤੇ ਹੋਰ।
ਲੁਧਿਆਣਾ, 08 ਮਈ 2019: ਪੀਡੇਏ ਦੇ ਸਾਂਝੇ ਉਮੀਦਵਾਰ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਅੱਜ ਮੁੱਹਲਾ ਨਾਨਕਸਰ ਵਿੱਖੇ ਪ੍ਰਧਾਨ ਅਮਰਜੀਤ ਸਿੰਘ ਦਾ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਜਿਸ ਵਿੱਚ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰੱਘ ਬੈਂਸ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਤੇ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਇਲਾਕੇ ਦੀ ਨਿਸ਼ਕਾਮ ਸੇਵਕ ਬੀਬੀ ਸੁਰਿੰਦਰ ਕੌਰ ਨੂੰ ਵਾਰਡ ਨੰਬਰ 32 ਦੀ ਮਹਿਲਾ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਨਿਯਕੁਤ ਕੀਤਾ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਅੱਜ ਹਰ ਪਾਸੇ ਭ੍ਰਿਸ਼ਟਾਚਾਰ ਛਾਇਆ ਪਿਆ ਹੈ, ਕਿਸੇ ਵੀ ਵਿਅਕਤੀ ਦਾ ਕੰਮ ਰਿਸ਼ਵਤ ਦੇਣ ਤੋਂ ਬਿਨਾਂ ਨਹੀਂ ਹੋ ਰਿਹਾ, ਗਰੀਬ ਇਨਸਾਫ ਨੂੰ ਆਪਣਾ ਮਕਾਨ ਬਣਾਉਣ ਲਈ ਮਹਿੰਗੇ ਰੇਟ ਤੇ ਰੇਤ ਖਰੀਦਣੀ ਪੈ ਰਹੀ ਹੈ ਕਿਓਂਕਿ ਕਾਂਗਰਸ ਦੀ ਸਰਕਾਰ ਰੇਤ ਮਾਫੀਆ ਨਾਲ ਮਿਲੀ ਹੋਈ ਹੈ। ਉਨ•ਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਹਰਿਆ ਭਰਿਆ ਦੇਖਣਾ ਚਾਹੁੰਦੇ ਹੋ, ਰਿਸ਼ਵਤਖੋਰੀ ਖਤਮ ਕਰਨੀ ਚਾਹੁੰਦੇ ਹੋ ਤਾਂ ਪੀਡੀਏ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਇੱਕ ਇੱਕ ਵੋਟ ਪਾਓ। ਇਸ ਦੌਰਾਨ ਇਲਾਕਾ ਵਾਸੀਆਂ ਨੇ ਵਿਸ਼ਵਾਸ਼ ਦੁਆਇਆ ਕਿ ਉਹ ਇਲਾਕੇ ਦੀ ਇੱਕ ਇੱਕ ਵੋਟ ਵਿਧਾਇਕ ਬੈਂਸ ਦੇ ਹੱਕ ਵਿੱਚ ਭੁਗਤਾਉਣਗੇ। ਇਸ ਮੌਕੇ ਤੇ ਵਾਰਡ ਨੰਬਰ 32 ਦੀ ਪ੍ਰਧਾਨ ਬੀਬੀ ਰਾਣੀ, ਬੀਬੀ ਸੁਨੀਤਾ ਮੀਤ ਪ੍ਰਧਾਨ ਵਾਰਡ ਨੰਬਰ 32, ਬੀਬੀ ਵੀਨਾ ਸੀਨੀਅਰ ਮੀਤ ਪ੍ਰਧਾਨ ਵਾਰਡ 32, ਬੀਬੀ ਰੇਖਾ, ਬੀਬੀ ਦੀਪ ਕੌਰ, ਬੀਬੀ ਸਤਨਾਮ ਸਿੰਘ, ਹਰਪ੍ਰੀਤ ਸਿੰਘ ਲਾਡੀ,ਬੀਬੀ ਵੀਨਾ ਰਾਣੀ, ਮਹਿੰਦਰ ਸਿੰਘ, ਕਿਰਪਾਲ ਸਿੰਘ, ਦਵਿੰਦਰ ਸਿੰਘ ਪੁਰੀ, ਕਾਲੂ ਸਿੰਘ, ਪੰਟਾ ਸਿੰਘ, ਦਰਸ਼ਨ ਸਿੰਘ, ਲੱਖਾ ਸਿੰਘ ਅਤੇ ਹੋਰ ਸ਼ਾਮਲ ਸਨ।