ਪਟਿਆਲਾ ਦੇ ਆਰੀਆ ਸਮਾਜ ਇਲਾਕੇ ਚ ਮੀਟਿੰਗ ਕਰਦੇ ਹੋਏ ਕ੍ਰਿਸ਼ਨ ਕੁਮਾਰ ਗਾਬਾ।
ਪਟਿਆਲਾ, 27 ਮਾਰਚ 2019: ਲੋਕ ਸਭਾ ਚੋਣਾ 2019 ਨੂੰ ਲੈ ਕੇ ਸਾਰੇ ਰਾਜਨੀਤਕ ਦਲਾਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਉਸ ਦੇ ਨਾਲ ਹੀ ਸ਼ਿਵ ਸੈਨਾ ਹਿੰਦੁਸਤਾਨ ਦੀ ਰਾਜਨੀਤਕ ਸ਼ਾਖਾ ਹਿੰਦੁਸਤਾਨ ਸ਼ਕਤੀ ਸੈਨਾ ਵੱਲੋਂ ਵੀ ਲੋਕ ਸਭਾ ਚੋਣਾ ਦੌਰਾਨ ਸੂਬੇ ਦੀਆਂ 13 ਸੀਟਾਂ ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਜਿਸ ਲਈ ਸਾਰੀਆਂ ਸੀਟਾਂ ਤੇ ਉਮੀਦਵਾਰਾਂ ਵੱਲੋਂ ਦਾਅਵੇਦਾਰੀ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਵੀ ਤਿੰਨ ਉਮੀਦਵਾਰਾਂ ਵੱਲੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ ਹੈ। ਜਿਨ•ਾਂ ਚ ਸ਼ਮਾਕਾਂਤ ਪਾਂਡੇ, ਰਾਜੇਸ਼ ਕੌਸ਼ਿਕ ਅਤੇ ਕੇ.ਕੇ. ਗਾਬਾ ਵੱਲੋਂ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਰਾਸ਼ਟਰੀ ਪ੍ਰਮੁੱਖ ਸ੍ਰੀ ਪਵਨ ਕੁਮਾਰ ਗੁਪਤਾ ਕੋਲ ਅਪਲਾਈ ਕੀਤਾ ਗਿਆ ਹੈ।
ਪਟਿਆਲਾ ਸ਼ਹਿਰ ਚ ਸ਼ਿਵ ਸੈਨਾ ਹਿੰਦੁਸਤਾਨ ਦੇ ਤਿੰਨ ਉਮੀਦਵਾਰਾਂ ਨੇ ਅਪਲਾਈ ਕਰਦਿਆਂ ਹੀ ਸ਼ਹਿਰ ਚ ਚੋਣ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਇਸ ਵਾਰ ਲੋਕ ਸਭਾ ਚੋਣਾ ਚ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਲੋਕ ਸਭਾ ਚੋਣਾ ਲਈ ਅਪਲਾਈ ਕਰਨ ਵਾਲਿਆਂ ਚ ਸ਼ਮਾਕਾਂਤ ਪਾਂਡੇ ਦਾ ਨਾਂਅ ਸ਼ਾਮਿਲ ਹੈ ਜੋ ਕਿ ਪਹਿਲਾ ਵਿਧਾਨ ਸਭਾ ਚੋਣਾ ਲੜ ਕੇ ਚੰਗੇ ਵੋਟ ਹਾਸਿਲ ਕਰ ਚੁੱਕੇ ਹਨ ਤੇ ਸ਼ਿਵ ਸੈਨਾ ਹਿੰਦੁਸਤਾਨ ਲਈ ਪਿਛਲੇ 20 ਸਾਲਾਂ ਤੋ ਕੰਮ ਕਰਦੇ ਆ ਰਹੇ ਰਾਜੇਸ਼ ਕੋਸ਼ਿਸ਼ ਵੱਲੋਂ ਵੀ ਟਿਕਟ ਅਪਲਾਈ ਕੀਤਾ ਗਿਆ ਹੈ, ਜਿਨ•ਾਂ ਵੱਲੋਂ ਪਹਿਲਾ ਪਾਰਟੀ ਲਈ ਕਈ ਵਾਰ ਜੇਲ• ਵੀ ਗਏ ਹਨ ਤੇ ਰਾਸ਼ਟਰੀ ਪ੍ਰਮੁੱਖ ਦੇ ਆਦੇਸ਼ ਅਨੁਸਾਰ ਨਗਰ ਨਿਗਮ ਚੋਣਾ ਚ ਵੀ ਵਧੀਆਂ ਭੂਮਿਕਾ ਨਿਭਾ ਚੂਕੇ ਹਨ।
ਇਸ ਤੋਂ ਇਲਾਵਾ ਵੀ ਪਟਿਆਲਾ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਵਪਾਰ ਸੈਨਾ ਦੇ ਜ਼ਿਲ•ਾ ਪ੍ਰਧਾਨ ਕ੍ਰਿਸ਼ਨ ਕੁਮਾਰ ਗਾਬਾ ਵੱਲੋਂ ਵੀ ਲੋਕ ਸਭਾ ਹਲਕਾ ਪਟਿਆਲਾ ਦੀ ਸੀਟ ਤੋਂ ਟਿਕਟ ਲਈ ਅਪਲਾਈ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ੍ਰੀ ਕੇ.ਕੇ. ਗਾਬਾ ਬਹਾਵਲਪੁਰ ਸਮਾਜ ਦੇ ਨਾਲ ਸਬੰਧ ਰੱਖਦੇ ਹਨ ਤੇ ਇਸ ਦੇ ਨਾਲ ਹੀ ਹਰੇਕ ਰਾਜਨੀਤਕ ਦੇ ਵੋਟ ਬੈਂਕ ਚ ਵੱਡੀ ਸੈਂਧ ਮਾਰੀ ਕਰ ਸਕਦੇ ਹਨ। ਜਿਨ•ਾਂ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਦੇ ਵੱਖ ਵੱਖ ਇਲਾਕਿਆਂ ਚ ਮੀਟਿੰਗਾਂ ਵੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਉਨ•ਾਂ ਵੱਲੋਂ ਆਰੀਆ ਸਮਾਜ ਇਲਾਕੇ ਚ ਸ਼ਹਿਰ ਦੀ ਪ੍ਰਸਿੱਧ ਸ਼ਖ਼ਸੀਅਤਾਂ ਦੇ ਨਾਲ ਬੈਠਕ ਕੀਤੀ ਗਈ ਤੇ ਲੋਕ ਸਭਾ ਚੋਣਾ ਚ ਉਨ•ਾਂ ਦਾ ਸਹਿਯੋਗ ਦੇਣ ਸਬੰਧੀ ਵੀ ਮੰਗ ਕੀਤੀ ਗਈ ਹੈ। ਇਸ ਮੌਕੇ ਅਸ਼ੋਕ ਅਨੰਦ, ਪ੍ਰਸ਼ੋਤਮ ਦਾਸ, ਪ੍ਰੇਮ ਕੁਮਾਰ, ਓਮ ਪ੍ਰਕਾਸ਼, ਵੇਦ ਪ੍ਰਕਾਸ਼, ਨਰੇਸ਼ ਕੁਮਾਰ, ਰਾਕੇਸ਼ ਕੁਮਾਰ, ਰਿੱਕੀ, ਮੋਹਨ ਲਾਲ, ਨੰਦ ਲਾਲ ਅਤੇ ਹੋਰ ਵੀ ਹਾਜ਼ਰ ਰਹੇ।
ਲੋਕ ਸਭਾ ਚੋਣਾ ਸਬੰਧੀ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਰਾਸ਼ਟਰੀ ਪ੍ਰਮੁੱਖ ਸ੍ਰੀ ਪਵਨ ਕੁਮਾਰ ਗੁਪਤਾ ਨੇ ਦੱਸਿਆ ਕਿ ਉਨ•ਾਂ ਦੀ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮ ਕਰਦੀ ਆ ਰਹੀ ਹੈ। ਉਨ•ਾਂ ਦੱਸਿਆ ਕਿ ਉਸੇ ਦੇ ਚੱਲਦਿਆਂ ਉਨ•ਾਂ ਦੀ ਪਾਰਟੀ ਦੇ ਉਮੀਦਵਾਰ ਨੂੰ ਹਰ ਵਾਰ ਵੋਟਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉਸੇ ਦੇ ਚੱਲਦਿਆਂ ਉਨ•ਾਂ ਨੇ ਆਸ ਜਤਾਈ ਕਿ ਇਸ ਵਾਰ ਲੋਕ ਸਭਾ ਚੋਣਾ ਦੌਰਾਨ ਉਨ•ਾਂ ਦੀ ਪਾਰਟੀ ਦੀ ਅਹਿਮ ਭੂਮਿਕਾ ਰਹੇ ਅਤੇ ਉਨ•ਾਂ ਵੱਲੋਂ ਦਿਨ-ਰਾਤ ਇੱਕ ਕਰਕੇ ਆਪਣੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕੀਤਾ ਜਾਵੇਗਾ।