ਐਸ ਏ ਐਸ ਨਗਰ 24 ਮਈ 2019: ਦ ਡਾਟਾਕਵਿਸਟ ਟੈਕ ਸਕੂਲ ਸਰਵੇ ਦੀ 14ਵੀਂ ਐਡੀਸ਼ਨ ਵਿੱਚ ਪੂਰੇ ਭਾਰਤ ਦੇ ਨਾਲ-ਨਾਲ ਪੰਜਾਬ ਵਿੱਚ ਟੈਕਨੀਕਲ ਸਿੱਖਿਆ ਦਾ ਦ੍ਰਿਸ਼ ਦਰਸਾਇਆ ਗਿਆ ਹੈ। ਇਸ ਸਰਵੇ ਵਿੱਚ ਇਹ ਖ਼ੁਲਾਸਾ ਕੀਤਾ ਗਿਆ ਹੈ ਕਿ ਚੰਡੀਗੜ• ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾ ਪੰਜਾਬ ਭਰ ਦੇ ਪ੍ਰਮੁੱਖ ਟੈਕ ਪ੍ਰਾਈਵੇਟ ਸਕੂਲਾਂ ਵਿੱਚ ਦੂਜੇ ਸਥਾਨ'ਤੇ ਪਹੁੰਚ ਗਿਆ ਹੈ। ਡਾਟਾਕਵਿਸਟ ਵਲੋਂ ਜਾਰੀ ਕੀਤਾ ਇਹ ਸਾਲਾਨਾਸਰਵੇ ਸਾਈਬਰ ਮੀਡੀਆ ਇੰਡੀਆ ਲਿਮਟਿਡ ਵਲੋਂ ਪ੍ਰਕਾਸ਼ਿਤ ਇੰਡੀਅਨ ਮੈਗਜ਼ੀਨ, ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਮੀਡੀਆ ਗਰੁੱਪ ਪਲੇਸਮੈਂਟਾਂ, ਇਨਫ਼੍ਰਾਸਟ੍ਰਕਚਰ, ਅਕਾਦਮਿਕ ਇਨਵਾਇਰਨਮੈਂਟ ਅਤੇ ਇੰਡਸਟਰੀ ਇੰਟਰਫ਼ੇਸ 'ਤੇ ਆਧਾਰਿਤ ਸੀ। ਇਸ ਸਰਵੇ ਤਹਿਤ ਕਾਲਜ ਨੂੰ ਜਿੱਥੇ ਉੱਤਰੀ ਜ਼ੋਨ ਵਿੱਚ ਸਥਿਤ ਸਾਰੇ ਪ੍ਰਮੁੱਖ ਟੀ-ਸਕੂਲਾਂ ਵਿੱਚੋਂ 21ਵਾਂ ਸਥਾਨ ਪ੍ਰਾਪਤ ਹੋਇਆ ਹੈ, ਉਸ ਦੇ ਨਾਲ ਹੀ ਲਾਂਡਰਾ ਕਾਲਜ ਨੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ 26ਵਾਂ ਸਥਾਨ ਹਾਸਲ ਕੀਤਾ ਹੈ।
ਇਸ ਦੇ ਨਾਲ ਹੀ ਇੰਡੀਆ ਟੂਡੇ ਨੇ ਦਿੱਲੀ ਦੀ ਇੱਕ ਪ੍ਰਸਿੱਧ ਮਾਰਕੀਟ ਰਿਸਰਚ ਏਜੰਸੀ ਮਾਰਕੇਟਿੰਗ ਐਂਡ ਡਿਵਲੈਪਮੈਂਟ ਰਿਸਰਚ ਐਸੋਸੀਏਸ਼ਨ (ਐਮਡੀਆਰਏ) ਦੇ ਸਹਿਯੋਗ ਨਾਲ ਇਸ ਸਾਲਾਨਾ ਸਰਵੇ ਦੀ 23ਵੀਂ ਐਡੀਸ਼ਨ ਵਿੱਚ ਆਪਣੇ ਨਤੀਜਿਆਂ ਦਾ ਵੀ ਖ਼ੁਲਾਸਾ ਕੀਤਾ ਹੈ। ਜਿਸ ਦੇ ਤਹਿਤ, ਚੰਡੀਗੜ• ਗਰੁੱਪ ਆਫ਼ ਕਾਲਜਿਜ਼ ਲਾਂਡਰਾਨੂੰ ਉਤਰ ਭਾਰਤ ਵਿੱਚ ਬੈਸਟ ਪ੍ਰਾਈਵੇਟ ਇੰਜੀਨਿਅਰਿੰਗ ਕਾਲਜਾਂ ਦੀ ਕੈਟੇਗਰੀ ਵਿੱਚ 20ਵੇਂ ਸਥਾਨ'ਤੇ ਰੱਖਿਆ ਗਿਆ ਹੈ। ਇਸ ਸਰਵੇ ਦੇ ਨਤੀਜੇ ਅਦਾਰਿਆਂ ਦੀ ਇਨਟੇਕ ਕੁਆਲਟੀ ਐਂਡ ਗਵਰਨੈਂਸ, ਅਕਾਦਮਿਕ ਐਕਸੀਲੈਂਸ, ਢਾਂਚਾ ਅਤੇ ਲੀਵਿੰਗ ਐਕਸਪੀਰੀਐਂਸ, ਸਖ਼ਸ਼ੀਅਤਅਤੇ ਲੀਡਰਸ਼ਿੱਪ ਡਿਵਲੈਪਮੈਂਟ ਆਦਿ ਨੂੰ ਧਿਆਨ 'ਚ ਰੱਖ ਕੇ ਕੱਢੇ ਗਏ। ਜਾਣਕਾਰੀ ਮੁਤਾਬਕਇੰਡੀਆਟੂਡੇ ਵਲੋਂ ਉੱਤਰੀ ਭਾਰਤ ਦੇ ਬੈਸਟ ਪ੍ਰਾਈਵੇਟ ਇੰਜੀਨਿਅਰਿੰਗ ਕਾਲਜਾਂ ਦੀ ਲਿਸਟ ਵਿੱਚ ਬਿਰਲਾ ਇੰਸਟੀਚਿਊਟ ਆਫ਼ ਟੈਕਨਾਲਾਜੀ ਐਂਡ ਸਾਇੰਸ ਪਿਲਾਨੀ ਪਹਿਲੇ ਸਥਾਨ'ਤੇ ਰਿਹਾ ਜਦ ਕਿ ਥਾਪਰ ਇੰਸਟੀਚਿਊਟ ਆਫ਼ ਇੰਜੀਨਿਅਰਿੰਗ ਐਂਡ ਟੈਕਨਾਲਾਜੀ ਦੂਜੇ ਸਥਾਨ 'ਤੇ ਦਰਸਾਇਆ ਗਿਆ ਹੈ। ਇਸ ਉਤਰੀ ਖ਼ੇਤਰ ਦੇ ਹੋਰਨਾਂ 46 ਕਾਲਜਾਂ ਵਿੱਚੋਂ ਇੱਕ ਹੈ।