ਚੰਡੀਗੜ੍ਹ, 14 ਸਤੰਬਰ 2019 - ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਦੀ ਪ੍ਰਧਾਨਗੀ ਦਾ ਅਸਤੀਫਾ ਪਾਰਟੀ ਦੀ ਐਕਟਿੰਗ ਪ੍ਰਧਾਨ ਸੋਨੀਆ ਗਾਂਧੀ ਨੇ ਰੱਦ ਕਰ ਦਿੱਤਾ ਹੈ .। ਜਿਸ ਤੋਂ ਬਾਅਦ ਜਾਖੜ ਨੇ ਪ੍ਰਧਾਨਗੀ ਦੀ ਸਰਗਰਮੀ ਸ਼ੁਰੂ ਕਰ ਦਿੱਤੀ ਹੈ ਅਤੇ ਆਉਂਦੀ 17 ਸਤੰਬਰ ਨੂੰ ਮੀਟਿੰਗ ਬੁਲਾਈ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਤੇ ਆਲ ਇੰਡੀਆ ਦੀ ਜਨਰਲ ਸਕੱਤਰ ਆਸ਼ਾ ਕੁਮਾਰੀ ਵੱਲੋਂ ਅੱਜ ਇੱਕ ਚਿੱਠੀ ਜਾਰੀ ਕੀਤੀ ਗਈ ਜਿਸ 'ਚ ਉਨ੍ਹਾਂ ਲਿਖਿਆ ਕਿ ਸੁਨੀਲ ਜਾਖੜ ਪ੍ਰਧਾਨਗੀ ਦੇ ਅਹੁਦੇ 'ਤੇ ਬਣੇ ਰਹਿਣਗੇ ਤੇ ਅੱਗੇ ਕੰਟੀਨਿਊ ਕਰਨਗੇ।