ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਡਾ. ਅਮਰ ਸਿੰਘ।
ਰਾਏਕੋਟ, 17 ਅਪ੍ਰੈਲ (ਗੁਰਭਿੰਦਰ ਗੁਰੀ) : ਸੂਬੇ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ 13 ਦੀਆਂ 13 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਨੇ ਸਥਾਨਕ ਸ਼ਹਿਰ ਦੇ ਵਾਰਡ ਨੰਬਰ 3 'ਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਾਰਗੁਜਾਰੀ ਤੋਂ ਹਰ ਵਰਗ ਬਹੁਤ ਖੁਸ਼ ਹੈ ਅਤੇ ਲੋਕ ਸਭਾ ਚੋਣਾਂ 'ਚ ਸੂਬੇ ਦੀ ਜਨਤਾ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਨਾਲ ਜਿਤਾ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਪ੍ਰਧਾਨ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰੇਗੀ। ਡਾ. ਅਮਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਰਦਿਆਂ ਕਿਹਾ ਕਿ ਮੋਦੀ ਆਪਣੇ ਆਪ ਨੂੰ ਚੌਕੀਦਾਰ ਕਹਿ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ, ਜਦੋਂ ਕਿ ਸਚਾਈ ਇਹ ਹੈ ਚੌਕੀਦਾਰ ਗਰੀਬਾਂ ਦੇ ਨਹੀਂ ਅਮੀਰਾਂ ਦੇ ਹੀ ਹੁੰਦੇ ਹਨ। ਡਾ. ਅਮਰ ਸਿੰਘ ਨੇ ਕਿਹਾ ਕਿ ਮੋਦੀ ਨੇ ਕਾਲਾ ਧਨ ਲਿਆਉਣ ਲਈ ਨੋਟਬੰਦੀ ਦਾ ਬਹਾਨਾ ਬਣਾ ਕੇ ਕੁੱਝ ਧਨਾਢ ਲੋਕਾਂ ਨੂੰ ਵੱਡਾ ਫਾਇਦਾ ਪਹੁੰਚਾਇਆ ਹੈ। ਨੋਟਬੰਦੀ ਕਾਰਨ ਜਿੱਥੇ ਇੰਡਸਟਰੀਜ ਖ਼ਤਮ ਹੋਣ ਕਿਨਾਰੇ ਹੈ, ਉੱਥੇ ਛੋਟੇ ਕਾਰਖਾਨੇ ਅਤੇ ਆਮ ਦੁਕਾਨਦਾਰਾਂ ਦਾ ਰੋਜਗਾਰ ਠੱਪ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦੇ ਖਾਤਿਆਂ 'ਚ 15 ਲੱਖ ਅਤੇ ਨੌਜਵਾਨਾਂ ਨੂੰ 2 ਕਰੋੜ ਨੌਕਰੀਆਂ ਦੇਣ ਦਾ ਝੂਠਾ ਵਾਅਦਾ ਕੀਤਾ ਸੀ, ਅੱਜ ਪੰਜ ਸਾਲ ਪੂਰੇ ਹੋਣ 'ਤੇ ਨਾ ਤਾਂ ਕਿਸੇ ਦੇ ਖਾਤੇ 'ਚ ਕੋਈ ਪੈਸਾ ਆਇਆ ਅਤੇ ਨਾ ਹੀ ਕਿਸੇ ਨੌਜਵਾਨ ਨੂੰ ਨੌਕਰੀ ਦਿੱਤੀ। ਡਾ. ਅਮਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ 'ਚ ਕਾਂਗਰਸ ਸਰਕਾਰ ਲਿਆਉਣ ਲਈ ਉਨ੍ਹਾਂ ਦਾ ਸਾਥ ਦਿਓ।
ਇਸ ਮੌਕੇ ਸ਼ਹਿਰੀ ਪ੍ਰਧਾਨ ਸੁਦਰਸ਼ਨ ਜੋਸ਼ੀ, ਦਿਨੇਸ ਦੇਸ਼ੀ, ਅਨਿਲ ਜੈਨ ਭੋਲਾ, ਸਾਬਕਾ ਪ੍ਰਧਾਨ ਰਮੇਸ਼ ਸਾਰਦਾ, ਲਲਿਤ ਜੈਨ, ਪ੍ਰਧਾਨ ਏਬੰਤ ਕੁਮਾਰ ਜੈਨ, ਬਲਜਿੰਦਰ ਰਿੰਪਾ, ਮੁਹੰਮਦ ਇਮਰਾਨ, ਜਗਨਨਾਥ ਜੱਗੀ, ਸੁਮਨਦੀਪ ਦੀਪਾ, ਮੇਜਰ ਸਿੰਘ ਗਿੱਲ, ਵਿਨੋਦ ਜੈਨ ਪੁਜਾਰੀ ਫੀਡ, ਰਾਜਨ ਪਰੁਥੀ, ਵਿਨੋਦ ਜੈਨ ਰਾਜੂ, ਇੰਦਰਪਾਲ ਸਿੰਘ, ਰਾਜਿੰਦਰ ਭੀਲ, ਕਮਲ ਵਰਮਾਂ, ਅਨਿਲ ਵਰਮਾਂ, ਬਿੱਟੂ ਏ ਕੇ ਸਟੂਡੀਓ, ਕੌਂਸਲਰ ਹਰਵਿੰਦਰ ਬਿੱਟੂ, ਮਿੰਟੂ ਨਾਹਰ, ਰਾਹੁਲ ਬਵੇਜਾ, ਦੀਪ ਧੰਮੀ, ਸਸ਼ੀਪਾਲ ਜੈਨ, ਸੁਰਜੀਤ ਸਿੰਘ, ਅਮਰੀਕ ਸਿੰਘ, ਰਾਜਿੰਦਰ ਸਿੰਘ ਕਾਕਾ, ਗੁਰਦਿਆਲ ਸਿੰਘ, ਹਿਮਾਂਸ਼ੂ ਜੈਨ, ਪੂਰਨ ਸਿੰਘ, ਸੰਜੀਵ ਗੋਇਲ, ਪ੍ਰੇਮ ਵਰਮਾਂ, ਰਿਸ਼ੀ ਜੈਨ, ਗਗਨ ਜੈਨ, ਧੀਰਜ ਸ਼ਰਮਾਂ, ਵਿੱਕੀ ਸ਼ਰਮਾਂ, ਹੈਪੀ ਵਰਮਾਂ, ਮੋਹਣੀ ਸਰਦਾਰਾ, ਗੌਤਮ ਜੋਸ਼ੀ, ਦੀਪਾ ਕਨੌਜੀਆ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।