ਅਕਾਲੀ ਦਲ ਤੇ ‘ਆਪ’ ਨੂੰ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦਾ ਸਨਮਾਨ ਕਰਦੇ ਹੋਏ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਹੋਰ।
ਕੁਲਵੰਤ ਸਿੰਘ ਬੱਬੂ
ਘਨੋਰ 28 ਅਪ੍ਰੈਲ 2019: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਪਿੰਡ ਬਠੋਣੀਆਂ ਹਰਪਾਲਪੁਰ, ਮੰਡੋਲੀ ਅਤੇ ਕਾਂਮੀ ਕਲਾਂ ਵਿਖੇ ਸ੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਝਟਕਾ ਲੱਗਿਆ ਜਦੋਂ ਅਕਾਲੀ ਦਲ ਅਤੇ ਆਪ ਨਾਲ ਸਬੰਧਤ ਕਈ ਪਰਿਵਾਰਾਂ ਨੇ ਬਲਾਕ ਕਾਂਗਰਸ ਸੰਭੂ ਦੇ ਪ੍ਰਧਾਨ ਗੁਰਨਾਮ ਸਿੰਘ ਭੂਰੀਮਾਜਰਾ ਅਤੇ ਸਰਪੰਚ ਬਲਰਾਜ਼ ਸਿੰਘ ਨੌਸ਼ਿਹਰਾ ਦੀ ਪ੍ਰੇਰਣਾ ਸਦਕਾ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕਰਦਿਆਂ ਹਲਕਾ ਘਨੋਰ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ‘ਆਪ’ ਦਾ ਪੰਜਾਬ ’ਚੋਂ ਬਿਲਕੁੱਲ ਹੀ ਵਜੂਦ ਖਤਮ ਹੋ ਚੁੱਕਿਆ ਹੈ ਜਦੋਂ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਕਰਕੇ ਅਕਾਲੀ-ਭਾਜਪਾ ਗੱਠਜੋੜ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦੇ ਚਲਦਿਆਂ ਆਏ ਦਿਨ ਦੂਜੀਆਂ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਕਾਂਗਰਸ ’ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਵੇਗੀ। ਇਸ ਮੌਕੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ ਸਾਬਕਾ ਬਲਾਕ ਸੰਮਤੀ ਮੈਂਬਰ ਨਰੇਸ਼ ਕੁਮਾਰ ਹੈਪੀ, ਪ੍ਰਵੀਨ ਕੁਮਾਰ ਸਾਬਕਾ ਸਰਪੰਚ, ਨੰਬਰਦਾਰ ਜੈਭਗਵਾਨ, ਿਸ਼ਨ ਕੁਮਾਰ, ਰਵੀ ਦੱਤ ਪ੍ਰਧਾਨ ਸਹਿਕਾਰੀ ਸਭਾ, ਸੁਭਾਸ਼ ਚੰਦ, ਸਤਪਾਲ, ਪ੍ਰਕਾਸ਼ ਕੁਮਾਰ ਪੰਚ ਅਤੇ ਇਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਏ ਦੀਪ ਚੰਦ ਨੰਬਰਦਾਰ ਉਲਾਣਾ, ਸੁਸ਼ੀਲ ਕੁਮਾਰ, ਵਿੱਕੀ, ਜਤਿੰਦਰ, ਵਿਕਾਸ, ਨਿੰਦਰ, ਹਰਪਾਲਪੁਰ ਤੋਂ ਭਰਪੂਰ ਸਿੰਘ, ਗੁਰਮੇਲ ਸਿੰਘ, ਹਰਵਿੰਦਰ ਸਿੰਘ ਹਰਪਾਲਪੁਰ, ਅਮਰਜੀਤ ਸਿੰਘ ਹਰਪਾਲਪੁਰ, ਪਰਮਜੀਤ ਸਿੰਘ, ਰਘਬੀਰ ਸਿੰਘ, ਅਮਰਨਾਥ ਸਿੰਘ ਕਾਮੀ ਕਲਾਂ, ਗੁਰਨਾਮ ਸਿੰਘ, ਰਾਮ ਚੰਦ, ਅਖਤਰ ਅਲੀ ਤੇ ਮੋਹਨ ਸਿੰਘ ਮੰਡੋਲੀ, ਸ਼ਾਮ ਲਾਲ ਮੰਡੋਲੀ ਆਦਿ ਨੇ ਕਾਂਗਰਸ ਦੇ ਪੰਜੇ ਨਾਲ ਹੱਥ ਮਿਲਾਇਆ। ਇਸ ਮੌਕੇ ਗਗਨਦੀਪ ਜਲਾਲਪੁਰ, ਹਿੰਮਤ ਸਿੰਘ, ਰਜਿੰਦਰ ਜਲਾਲਪੁਰ, ਮਨਜੀਤ ਸਿੰਘ ਘੁਮਾਣਾ, ਿਸ਼ਨ ਕੁਮਾਰ ਬੰਬੇ ਸਵੀਟਸ ਸਮੇਤ ਹੋੋਰ ਹਾਜਰ ਸਨ।