ਲੁਧਿਆਣਾ, 30 ਅਪ੍ਰੈਲ 2019: ਆਗਾਮੀ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ-2019 ਦੌਰਾਨ ਲੋਕ ਸਭਾ ਹਲਕਾ ਲੁਧਿਆਣਾ-7 ਦੇ ਉਮੀਦਵਾਰਾਂ ਦੀਆਂ ਚੋਣ ਸਰਗਰਮੀਆਂ 'ਤੇ ਤਿੱਖੀ ਨਜ਼ਰ ਰੱਖਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਨਾਮਜ਼ਦ ਕੀਤੇ ਗਏ ਚਾਰ ਨਿਗਰਾਨਾਂ ਨੇ ਆਪਣੀ ਡਿਊਟੀ ਸੰਭਾਲ ਲਈ ਹੈ। ਇਨ•ਾਂ ਨਿਗਰਾਨਾਂ ਵਿੱਚ ਜਨਰਲ ਨਿਗਰਾਨ ਸ੍ਰੀ ਵਿਕਾਸ ਐੱਸ. ਭਾਲੇ ਆਈ. ਏ. ਐੱਸ., ਪੁਲਿਸ ਨਿਗਰਾਨ ਸ੍ਰੀ ਸੰਤੋਖ ਚਾਲਕੇ ਆਈ. ਪੀ. ਐੱਸ., ਸ੍ਰੀ ਐੱਸ. ਬੀ. ਸਿੰਘ ਆਈ. ਆਰ. ਐÎੱਸ. ਅਤੇ ਸ੍ਰੀ ਸੁਨੀਲ ਕੁਮਾਰ ਗੌਤਮ ਆਈ. ਆਰ. ਐÎੱਸ. (ਦੋਵੇਂ ਖਰਚਾ ਨਿਗਰਾਨ) ਲੁਧਿਆਣਾ ਵਿਖੇ ਪਹੁੰਚ ਚੁੱਕੇ ਹਨ।
ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜਨਰਲ ਅਤੇ ਪੁਲਿਸ ਨਿਗਰਾਨ ਵੱਖ-ਵੱਖ ਉਮੀਦਵਾਰਾਂ ਵੱਲੋਂ ਕੀਤੀਆਂ ਜਾ ਰਹੀ ਚੋਣ ਸਰਗਰਮੀਆਂ 'ਤੇ ਨਿਗਰਾਨੀ ਰੱਖਣਗੇ। ਆਮ ਵੋਟਰ ਕਿਸੇ ਵੀ ਤਰ•ਾਂ ਦੀ ਸ਼ਿਕਾਇਤ ਜਾਂ ਹੋਰ ਜਾਣਕਾਰੀ ਲਈ ਸ੍ਰੀ ਵਿਕਾਸ ਐੱਸ. ਭਾਲੇ ਨਾਲ ਉਨ•ਾਂ ਦੇ ਸੰਪਰਕ ਨੰਬਰ 6239441544 'ਤੇ ਜਾਂ ਈਮੇਲ ਆਈ. ਡੀਜ਼ generalobserverldh0gmail.com, etoamandeepsingh0gmail.com 'ਤੇ ਜਾਂ ਉਨ•ਾਂ ਦੇ ਤਾਲਮੇਲ ਅਧਿਕਾਰੀ ਸ੍ਰ. ਅਮਨਦੀਪ ਸਿੰਘ 8381950000 ਨਾਲ ਸੰਪਰਕ ਕਰ ਸਕਦੇ ਹਨ।
ਸ੍ਰੀ ਸੰਤੋਖ ਚਾਲਕੇ ਨਾਲ ਉਨ•ਾਂ ਦੇ ਸੰਪਰਕ ਨੰਬਰ 6239667334 'ਤੇ ਸਿੱਧਾ ਰਾਬਤਾ ਕੀਤਾ ਜਾ ਸਕਦਾ ਹੈ। ਉਨ•ਾਂ ਦੀ ਈਮੇਲ ਆਈ. ਡੀਜ਼ policeobserverldh0gmail.com, harbhajansinghnaghi0gmail.com 'ਤੇ ਜਾਂ ਉਨ•ਾਂ ਦੇ ਤਾਲਮੇਲ ਅਧਿਕਾਰੀ ਹਰਭਜਨ ਸਿੰਘ ਨਾਗੀ ਦੇ ਸੰਪਰਕ ਨੰਬਰ 9915701355 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਨਰਲ ਨਿਗਰਾਨ ਅਤੇ ਪੁਲਿਸ ਨਿਗਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਸਟਨ ਹਾਊਸ ਵਿਖੇ ਠਹਿਰੇ ਹੋਏ ਹਨ, ਜਿਨ•ਾਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਦਰਮਿਆਨ ਨਿੱਜੀ ਤੌਰ 'ਤੇ ਮਿਲਿਆ ਵੀ ਜਾ ਸਕਦਾ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਉਮੀਦਵਾਰਾਂ ਦੇ ਖਰਚੇ 'ਤੇ ਨਜ਼ਰ ਰੱਖਣ ਲਈ ਖਰਚਾ ਨਿਗਰਾਨ (ਐਕਸਪੈਂਡੀਚਰ ਆਬਜ਼ਰਵਰ) ਸ੍ਰੀ ਐੱਸ. ਬੀ. ਸਿੰਘ ਅਤੇ ਸ੍ਰੀ ਸੁਨੀਲ ਕੁਮਾਰ ਗੌਤਮ ਪਹਿਲਾਂ ਹੀ ਲੁਧਿਆਣਾ ਵਿਖੇ ਪਹੁੰਚੇ ਹੋਏ ਹਨ। ਖਰਚਾ ਨਿਗਰਾਨ ਸ੍ਰੀ ਐੱਸ. ਬੀ. ਸਿੰਘ ਹਲਕਾ ਲੁਧਿਆਣਾ (ਪੂਰਬੀ)-60, ਲੁਧਿਆਣਾ (ਦੱਖਣੀ)-61, ਆਤਮ ਨਗਰ-62, ਲੁਧਿਆਣਾ (ਕੇਂਦਰੀ)-63 ਅਤੇ ਲੁਧਿਆਣਾ (ਪੱਛਮੀ)-64 ਦੀ ਨਿਗਰਾਨੀ ਕਰਨਗੇ, ਜਦਕਿ ਖਰਚਾ ਨਿਗਰਾਨ ਸ੍ਰੀ ਸੁਨੀਲ ਕੁਮਾਰ ਗੌਤਮ ਹਲਕਾ ਲੁਧਿਆਣਾ (ਉੱਤਰੀ)-65, ਗਿੱਲ-66, ਦਾਖਾ-68 ਅਤੇ ਜਗਰਾਂਉ-70 ਦੇ ਚੋਣ ਖਰਚੇ ਦੇਖ ਰਹੇ ਹਨ।
ਉਨ•ਾਂ ਕਿਹਾ ਕਿ ਆਮ ਵੋਟਰ ਚੋਣ ਖਰਚਿਆਂ ਨਾਲ ਸੰਬੰਧਤ ਕਿਸੇ ਵੀ ਤਰ•ਾਂ ਦੀ ਸ਼ਿਕਾਇਤ ਜਾਂ ਹੋਰ ਜਾਣਕਾਰੀ ਲਈ ਉਨ•ਾਂ ਨਾਲ ਸਿੱਧਾ ਰਾਬਤਾ ਕਰ ਸਕਦੇ ਹਨ। ਸ੍ਰੀ ਐੱਸ. ਬੀ. ਸਿੰਘ ਦਾ ਸੰਪਰਕ ਨੰਬਰ 9877992186 (ਤਾਲਮੇਲ ਅਧਿਕਾਰੀ ਐੱਮ. ਐੱਲ. ਸ਼ਰਮਾ 9914164007) ਅਤੇ ਈਮੇਲ ਪਤਾ singhsbirs0gmail.com, mlsharma_eto0yahoo.in ਹੈ, ਇਸੇ ਤਰ•ਾਂ ਸ੍ਰੀ ਸੁਨੀਲ ਕੁਮਾਰ ਗੌਤਮ ਦਾ ਸੰਪਰਕ ਨੰਬਰ 6239209720 (ਤਾਲਮੇਲ ਅਧਿਕਾਰੀ ਨਵਜੋਤ ਸਿੰਘ 9876500702) ਅਤੇ ਈਮੇਲ ਪਤਾ expenditureobserver੨ldh0gmail.com ਹੈ। ਦੋਵੇਂ ਖਰਚਾ ਨਿਗਰਾਨ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਸਟਨ ਹਾਊਸ ਵਿਖੇ ਠਹਿਰੇ ਹੋਏ ਹਨ, ਜਿਨ•ਾਂ ਨੂੰ ਸਵੇਰੇ 10 ਵਜੇ ਤੋਂ 11 ਵਜੇ ਦਰਮਿਆਨ ਨਿੱਜੀ ਤੌਰ 'ਤੇ ਮਿਲਿਆ ਵੀ ਜਾ ਸਕਦਾ ਹੈ।