← ਪਿਛੇ ਪਰਤੋ
ਹਿੰਦੁਸਤਾਨ ਜ਼ਿੰਦਾਬਾਦ ਹੈ ਔਰ ਰਹੇਗਾ" ਦੇ ਸਲੋਗਨ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਸੰਨੀ ਦਿਓਲ ਨਾਲ ਸ਼ੇਅਰ ਕੀਤੀ ਫ਼ੋਟੋ ਲੋਕੇਸ਼ ਰਿਸ਼ੀ ਗੁਰਦਾਸਪੁਰ, 28 ਅਪ੍ਰੈਲ 2019 -ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਵੱਲੋਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਏ ਅਭਿਨੇਤਾ ਸੰਨੀ ਦਿਓਲ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਜਿਸ ਦੀਆਂ ਤਸਵੀਰਾਂ ਪ੍ਰਧਾਨ ਮੰਤਰੀ ਵੱਲੋਂ ਆਪਣੀ ਫੇਸ ਬੁੱਕ ਅਤੇ ਟਵਿਟਰ ਹੈਂਡਲ ਤੇ ਵੀ ਸ਼ੇਅਰ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਵੱਲੋਂ ਸ਼ੇਅਰ ਕੀਤੀ ਗਈ ਪੋਸਟ ਮੁਤਾਬਿਕ ਅਭਿਨੇਤਾ ਸੰਨੀ ਦਿਓਲ ਨੇ ਓਨਾ ਨਾਲ ਮਿਲਦੇ ਸਮੇਂ ਹਿੰਦੁਸਤਾਨ ਜ਼ਿੰਦਾਬਾਦ ਹੈ ਔਰ ਰਹੇ ਗਾ ਡਾਇਲਾਗ ਦਾ ਉਚਾਰਨ ਕੀਤਾ। ਜਿਸ ਦੇ ਜਵਾਬ ਵਿਚ ਮੋਦੀ ਨੇ ਵੀ ਉਹੀ ਲਾਈਨਾਂ ਦੋਹਰਾ ਕੇ ਸੰਨੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਪੋਸਟ ਵਿਚ ਵੀ ਕੁਝ ਅਜਿਹਾ ਹੀ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਦੱਸਦੇ ਚੱਲੀਏ ਕਿ ਫ਼ਿਲਮੀ ਅਦਾਕਾਰ ਅਤੇ ਪੰਜਾਬ ਦਾ ਪੁੱਤਰ ਮੰਨੇ ਜਾਣ ਵਾਲੇ ਫ਼ਿਲਮ ਪਿਤਾਮਾ ਧਰਮਿੰਦਰ ਦੇ ਸਪੁੱਤਰ ਸੰਨੀ ਦਿਲ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ-ਸਭਾ ਸੀਟ ਗੁਰਦਾਸਪੁਰ ਤੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ ਅਤੇ ਇਸੇ ਦੇ ਚਲਦਿਆਂ ਸੰਨੀ ਸੋਮਵਾਰ ਨੂੰ ਸਵੇਰੇ ਕਰੀਬ 11 ਵਜੇ ਗੁਰਦਾਸਪੁਰ ਲੋਕ-ਸਭਾ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖਲ ਕਰਵਾਉਣ ਗੇ। ਹਾਲਾਂ ਕਿ ਇਸ ਤੋਂ ਬਾਦ ਸੰਨੀ ਦਿਓਲ ਚੋਣ ਪ੍ਰਚਾਰ ਨਾ ਸਬੰਧਿਤ ਇਕ ਰੋਡ ਸ਼ੋਅ ਵੀ ਕਰਨਗੇ। ਫ਼ਿਲਮੀ ਘਰਾਣੇ ਨਾਲ ਤਾਲੁਕ ਰੱਖਣ ਵਾਲੇ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਅਤੇ ਮਾਤਾ ਹੇਮਾ ਮਾਲਿਨੀ ਪਹਿਲਾਂ ਤੋਂ ਭਾਜਪਾ ਦੇ ਅਹੁਦੇਦਾਰ ਹਨ ਅਤੇ ਜੇਕਰ ਸੰਨੀ ਦਿਓਲ ਵੀ ਗੁਰਦਾਸਪੁਰ ਸੀਟ ਤੋਂ ਜਿੱਤ ਪ੍ਰਾਪਤ ਕਰ ਲੈਂਦੇ ਹਨ ਤਾਂ ਇਸ ਭਾਰਤੀ ਜਨਤਾ ਪਾਰਟੀ ਵਾਸਤੇ ਇਕ ਵਿਸ਼ੇਸ਼ ਪ੍ਰਾਪਤੀ ਸਾਬਿਤ ਹੋ ਸਕਦੀ ਹੈ। ਸਾਲ 2017 'ਚ ਮਰਹੂਮ ਅਭਿਨੇਤਾ ਵਿਨੋਦ ਖੰਨਾ ਦੇ ਦਿਹਾਂਤ ਤੋਂ ਪਹਿਲਾਂ ਲਗਾਤਾਰ 4 ਵਾਰ ਇਹ ਸੀਟ ਭਾਜਪਾ ਦੇ ਕਬਜ਼ੇ ਵਿਚ ਸੀ। ਹਾਲਾਂ ਕਿ ਇਸ ਲੋਕ-ਸਭਾ ਸੀਟ ਦੇ ਲੰਮੇ ਛੋਟੇ ਇਤਿਹਾਸ ਦੌਰਾਨ ਇਕ ਲੰਮਾ ਰਸ ਇਹ ਸੀਟ ਕਾਂਗਰਸ ਪਾਰਟੀ ਦੇ ਅਧੀਨ ਰਹੀ ਚੁੱਕੀ ਹੈ। ਪਰ ਵਿਨੋਦ ਖੰਨਾ ਦੇ ਦਿਹਾਂਤ ਮਗਰੋਂ ਹੋਈ ਲੋਕ-ਸਭਾ ਜ਼ਿਮਨੀ ਚੋਣ 2017 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਨੂੰ ਭਾਰੀ ਬਹੁਮਤ ਨਾਲ ਹਰਾ ਕੇ ਇਸ ਸੀਟ ਤੇ ਦੁਬਾਰਾ ਕਾਂਗਰਸ ਪਾਰਟੀ ਨੂੰ ਕਾਬਿਜ਼ ਬਣਾਇਆ ਸੀ। ਪਰ ਭਾਜਪਾ ਵੱਲੋਂ ਹਨ ਲੋਕ-ਸਭਾ ਚੋਣਾਂ ਲਈ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਉਤਾਰ ਕੇ ਜਾਖੜ ਲਈ ਮੁਕਾਬਲਾ ਸਖ਼ਤ ਬਣਾ ਦਿੱਤਾ ਹੈ। ਏਥੇ ਖ਼ਾਸ ਗੱਲ ਇਹ ਵੀ ਹੈ ਕਿ ਮੁੱਖ ਮੰਤਰੀ ਪੰਜਾਬ ਜਿੱਥੇ ਸੰਨੀ ਦਿਓਲ ਨੂੰ ਖ਼ਤਰਾ ਨਾ ਮੰਡੀਆਂ ਹੋਇਆਂ ਬੇਰੰਗ ਵਾਪਸ ਪਰਤਣ ਦੀ ਗੱਲ ਕਰ ਰਹੇ ਹਨ। ਉੱਥੇ ਹੀ ਓਹਨਾ ਦੇ ਬੇਬਾਕ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸੰਨੀ ਦਿਓਲ ਦੇ ਆਉਣ ਨਾਲ ਗੁਰਦਾਸਪੁਰ ਸਮੇਤ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਲੋਕ-ਸਭਾ ਸੀਟ ਤੇ ਵੀ ਕਾਫ਼ੀ ਪ੍ਰਭਾਵ ਪਵੇਗਾ।
Total Responses : 267