ਨਵਾਂਸ਼ਹਿਰ, 8 ਮਈ,2019:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਨੈ ਬਬਲਾਨੀ ਵਲੋਂ ਅੱਜ ਜ਼ਿਲ੍ਹੇ ’ਚ ਚੋਣ ਤਿਆਰੀਆਂ ਸਬੰਧੀ ਸਮੂਹ ਏ.ਆਰ.ਓਜ਼. ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਅਧਿਕਾਰੀਆਂ ਨੂੰ ਮਤਦਾਨ ਸਟਾਫ਼ ਤੇ ਮਤਦਾਨ ਕੇਂਦਰਾਂ ਨਾਲ ਸਬੰਧਤ ਕਾਰਜ ਪੂਰੇ ਕਰਨ ਦੇ ਆਦੇਸ਼ ਦਿੱਤੇ ਗਏ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਵੱਖ-ਵੱਖ ਚੋਣ ਅਮਲ ਨਾਲ ਜੁੜੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਪੋਲਿੰਗ ਪਾਰਟੀਆਂ ਦੀ ਟੇ੍ਨਿੰਗ ਸਮੇਂ ਸਿਰ ਕਰਵਾਉਣ ਲਈ ਆਖਿਆ। ਚੋਣ ਅਮਲੇ ਦੀ ਦੂਸਰੀ ਸਿਖਲਾਈ 12 ਮਈ ਨੂੰ ਕਰਵਾਈ ਜਾਵੇਗੀ, ਜਿਸ ਦੌਰਾਨ ਉਨ੍ਹਾਂ ਨੂੰ ਈ.ਵੀ.ਐਮਜ਼./ਵੀ.ਵੀ.ਪੀ.ਏ. ਟੀ. ਸਬੰਧੀ ਜਾਣਕਾਰੀ ਤੇ ਹੋਰ ਚੋਣ ਸਮੱਗਰੀ ਵੀ ਸੌਂਪੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 2850 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਤਦਾਨ ਵਾਲੇ ਦਿਨ ਚੋਣ ਡਿਊਟੀ ’ਤੇ ਲਾਇਆ ਜਾਵੇਗਾ ਤਾਂ ਜੋ ਚੋਣ ਅਮਲ ਨੂੰ ਨਿਰਵਿਘਨ ਨੇਪਰੇ ਚਾੜ੍ਹਿਆ ਜਾ ਸਕੇ।
ਜ਼ਿਲ੍ਹਾ ਮਾਲ ਅਫ਼ਸਰ ਕਮ ਨੋਡਲ ਅਫ਼ਸਰ ਪੋਲਟਲ ਬੈਲੇਟ ਵਿਪਿਨ ਭੰਡਾਰੀ ਨੂੰ ਚੋਣ ਡਿਊਟੀ ’ਤੇ ਲੱਗੇ ਅਧਿਕਾਰੀਆਂ/ਕਰਮਚਾਰੀਆਂ ਦੇ ਫ਼ਾਰਮ ਨੰ: 12, 12-ਏ ਅਤੇ ਈ.ਡੀ.ਸੀ. 12 ਮਈ ਤੋਂ ਪਹਿਲਾਂ ਭਰਵਾਂ ਕੇ ਭੇਜੇ ਜਾਣ। ਉਨ੍ਹਾਂ ਕਿਹਾ ਕਿ ਮਤਦਾਨ ਸਟਾਫ਼ ਦੇ ਮਤਦਾਨ ਕੇਂਦਰਾਂ ਤਕ ਸਮਾਨ ਲਿਜਾਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਤਦਾਨ ਕੇਂਦਰਾਂ ’ਚ ਘੱਟੋ-ਘੱਟ ਬੁਨਿਆਂਦੀ ਸਹੂਲਤਾਂ ਜਿਵੇਂ ਕਿ ਸਾਫ਼-ਸਫ਼ਾਈ, ਰੈਂਪ, ਪੀਣ ਯੋਗ ਪਾਣੀ, ਲੋੜੀਂਦਾ ਫਰਨੀਚਰ, ਮੈਡੀਕਲ ਕਿੱਟ, ਬਿਜਲੀ, ਹੈਲਪ ਡੈਸਕ, ਦਿਸ਼ਾ ਸੂਚਕ, ਦਿਵਿਆਂਗ ਮਤਦਾਤਾਵਾਂ ਲਈ ਆਵਾਜਾਈ ਦੀ ਸਹੂਲਤ, ਔਰਤਾਂ ਅਤੇ ਮਰਦਾਂ ਦੇ ਮਤਦਾਨ ਕਰਨ ਲਈ ਅਲੱਗ ਅਲੱਗ ਲਾਈਨਾਂ ਆਦਿ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਮਤਦਾਤਾਵਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਮਤਦਾਨ ਦੌਰਾਨ ਪ੍ਰੀਜਾਈਡਿੰਗ ਅਫ਼ਸਰਾਂ ਅਤੇ ਬਾਕੀ ਚੋਣ ਅਮਲੇ ਵਲੋਂ ਪਹਿਲੀ ਵਾਰ ਮਤਦਾਨ ਕਰਨ ਵਾਲੇ ਵੋਟਰਾਂ ਨੂੰ ਸਰਟੀਫਿਕੇਟ, ਦਿਵਿਆਂਗ ਸਰਟੀਫਿਕੇਟ, ਟ੍ਰਾਂਸਜੈਂਡਰ ਸਰਟੀਫਿਕੇਟ, ਐਨ.ਆਰ.ਆਈ. ਸਰਟੀਫਿਕੇਟ ਅਤੇ ਵਾਲੰਟੀਅਰ ਦੇ ਸਰਟੀਫਿਕੇਟ ਵੰਡੇ ਜਾਣਗੇ। ਉਨ੍ਹਾਂ ਮਤਦਾਨ ਕੇਂਦਰਾਂ ’ਤੇ ਵੈਬਕਾਸਟਿੰਗ ਕਰਨ ਵਾਲੇ ਕਰਮਚਾਰੀਆਂ ਦੇ ਸ਼ਨਾਖਤੀ ਕਾਰਡ ਬਣਾਏ ਜਾਣ ਲਈ ਵੀ ਕਿਹਾ।
ਇਸ ਮੌਕੇ ਏ.ਡੀ.ਸੀ. (ਜ) ਸ਼੍ਰੀਮਤੀ ਅਨੁਪਮ ਕਲੇਰ, ਐਸ.ਡੀ.ਐਮ. ਬੰਗਾ ਸ਼੍ਰੀਮਤੀ ਦੀਪ ਸ਼ਿਖਾ, ਐਸ.ਡੀ.ਐਮ. ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਐਸ.ਡੀ.ਐਮ. ਬਲਾਚੌਰ ਸਰਬਜੀਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਸੰਤੋਸ਼ ਵਿਰਦੀ, ਜ਼ਿਲ੍ਹਾ ਮਾਲ ਅਫ਼ਸਰ ਵਿਪਿਨ ਭੰਡਾਰ