ਨਵਾਂ ਸ਼ਹਿਰ, 19 ਮਈ, 2019 : ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਬਣਾਏ ਗਏ 3 ‘ਪਿੰਕ ਬੂਥ’ ਤੇ 32 ਮਾਡਲ ਪੋਲਿੰਗ ਸਟੇਸ਼ਨ ਵੋਟਰਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਇਨ੍ਹਾਂ ਪਿੰਕ ਬੂਥਾਂ ’ਤੇ ਸਮੁੱਚਾ ਸਟਾਫ਼ ਮਹਿਲਾਵਾਂ ਦਾ ਲਾਇਆ ਗਿਆ ਅਤੇ ਇੱਕੋ-ਤਰ੍ਹਾਂ ਦਾ ਸ਼ਾਮਿਆਨਾ ਵਰਤਿਆ ਗਿਆ। ਮਾਡਲ ਪੋਲਿੰਗ ਸਟੇਸ਼ਨਾਂ ’ਚ ਵੀ ਹਰੇਕ ਥਾਂ ਪ੍ਰਵੇਸ਼ ਦੁਆਰ ਤੋਂ ਚੋਣ ਬੂਥ ਤੱਕ ਸ਼ਾਮਿਆਨਾ ਲਗਾਇਆ ਗਿਆ ਅਤੇ ਮੈਟ ਵਿਛਾਏ ਗਏ।
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੋਡਲ ਅਫ਼ਸਰ ਸਵੀਪ ਅਨੁਸਾਰ ਮਾਲ ਪੋਲਿੰਗ ਸਟੇਸ਼ਨਾਂ ’ਚ ਬੱਚਿਆਂ ਲਈ ਕਰੈਚ, ਨੌਜੁਆਨ ਵਰਗ ਲਈ ਸੈਲਫ਼ੀ ਪੁਾਆਇੰਟ, ਬਜ਼ੁਰਗਾਂ ਤੇ ਦਿਵਿਆਂਗਾਂ ਲਈ ਵ੍ਹੀਲ ਚੇਅਰ ਅਤੇ ਹਰ ਇੱਕ ਲਈ ਠੰਡੇ-ਮਿੱਠੇ ਪਾਣੀ ਦੀ ਸਹੂਲਤ ਦਿੱਤੀ ਗਈ ਸੀ।
ਮਹਿਲਾ ਸਟਾਫ਼ ਦੀ ਤਾਇਨਾਤੀ ਵਾਲੇ ਪੋਲਿੰਗ ਬੂਥਾਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦਾ ਇੱਕ ਬੂਥ, ਸਰਕਾਰੀ ਪ੍ਰਾਇਮਰੀ ਸਕੂਲ ਖੰਡੂਪੁਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔੜ ਦਾ ਇੱਕ ਬੂਥ ਸ਼ਾਮਿਲ ਕੀਤੇ ਗਏ ਸਨ। ਇਨ੍ਹਾਂ ਬੂਥਾਂ ’ਚ ਪ੍ਰੀਜ਼ਾਇਡਿੰਗ ਅਫ਼ਸਰ ਸਮੇਤ ਸਮੁੱਚੀ ਪੋਲਿੰਗ ਪਾਰਟੀ ਮਹਿਲਾਵਾਂ ਦੀ ਸੀ। ਇੱਥੋਂ ਤੱਕ ਕਿ ਸੁਰੱਖਿਆ ਇੰਤਜ਼ਾਮ ਵੀ ਮਹਿਲਾ ਪੁਲਿਸ ਹਵਾਲੇ ਕੀਤੇ ਹੋਏ ਸਨ।
ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਹਲਕੇ ’ਚ 9 ਮਾਡਲ ਪੋਲਿੰਗ ਬੂਥਾਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਕੰਗ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸਮਾਨਪੁਰ ਦਾ ਇੱਕ ਬੂਥ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ (ਮੁੰਡੇ) ਦਾ ਇੱਕ ਬੂਥ, ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦਾ ਇੱਕ ਬੂਥ, ਖੇਤੀਬਾੜੀ ਦਫਤਰ ਬੰਗਾ ਰੋਡ ਨਵਾਸ਼ਹਿਰ, ਡਾ. ਹਰਚਰਨ ਸਿੰਘ ਸਰਕਾਰੀ ਕੰਨਿਆਂ ਹਾਈ ਸਕੂੂਲ ਓੜਾਪੜ ਦਾ ਇੱਕ ਬੂਥ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ, ਐਮ. ਸੀ ਆਫਿਸ ਰਾਹੋਂ ਅਤੇ ਸਰਕਾਰੀ ਹਾਈ ਸਕੂਲ ਚੱਕਦਾਨਾ ਸ਼ਾਮਿਲ ਕੀਤੇ ਗਏ ਸਨ ਜਦਕਿ ਬਲਾਚੌਰ ਹਲਕੇ ਦੇ ਮਾਡਲ ਪੋਲਿੰਗ ਸਟੇਸ਼ਨਾਂ ’ਚ ਬੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਦੋ ਬੂਥ, ਚੌ. ਐਮ.ਆਰ. ਭੂੰਬਲਾ. ਸਰਕਾਰੀ ਹਾਈ ਸਕੂਲ ਮਾਲੇਵਾਲ ਦੇ ਦੋ ਬੂਥ, ਸਰਕਾਰੀ ਪ੍ਰਾਇਮਰੀ ਸਕੂਲ ਭੱਦੀ, ਸਰਕਾਰੀ ਪ੍ਰਾਇਮਰੀ ਸਕੂਲ ਜੱਟਪੁਰ, ਲੈਫ਼ਟੀਨੈਟ ਜਨਰਲ ਬਿਕਰਮ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦੀਪੁਰ (ਬਲਾਚੌਰ) ਦੇ ਦੋ ਬੂਥ, ਸਰਕਾਰੀ ਪ੍ਰਾਇਮਰੀ ਸਕੂਲ ਗੜੀ ਕਾਨੂੰਗੋ ਦੇ ਦੋ ਬੂਥ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੇ ਦੋ ਬੂਥ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸਜਾਵਲਪੁਰ ਸ਼ਾਮਿਲ ਕੀਤੇ ਗਏ ਸਨ।
ਇਸੇ ਤਰ੍ਹਾਂ ਬੰਗਾ ਵਿਧਾਨ ਸਭਾ ਹਲਕੇ ’ਚ ਬਾਬਾ ਗੋਲਾ ਕੰਨਿਆ ਸੀ.ਸੈ. ਸਕੂਲ ਬੰਗਾ ਦਾ ਇੱਕ ਬੂਥ, ਸਰਕਾਰੀ ਐਲੀਮੈਂਟਰੀ ਸਕੂਲ ਲਧਾਣਾ ਉੱਚਾ, ਦਫਤਰ ਨਗਰ ਪਾਲਿਕਾ, ਬੰਗਾ ਦਾ ਇੱਕ ਬੂਥ, ਸਰਕਾਰੀ ਹਾਈ ਸਕੂਲ ਮੱਲੂਪੋਤਾ, ਸਰਕਾਰੀ ਪ੍ਰਾਇਮਰੀ ਸਕੂਲ ਭਰੋਮਜਾਰਾ, ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮ, ਸਰਕਾਰੀ ਪ੍ਰਾਇਮਰੀ ਸਕੂਲ ਖੱਟਕੜ ਕਲਾਂ, ਦਫਤਰ ਬਲਾਕ ਸੰਮਤੀ, ਬੰਗਾ, ਸਰਕਾਰੀ ਪ੍ਰਾਇਮਰੀ ਸਕੂਲ ਮਹਿਰਮਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਥਾਂਦੀਆਂ ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਸਨ।
ਉਨ੍ਹਾਂ ਕਿਹਾ ਕਿ ਪਿੰਕ ਪੋਲਿੰਗ ਬੂਥ ਤੇ ਮਾਡਲ ਪੋਲਿੰਗ ਸਟੇਸ਼ਨਾਂ ਦੀ ਸਜਾਵਟ ’ਚ ਸੀ ਡੀ ਪੀ ਓਜ਼ ਵੱਲੋਂ, ਸੈਕਟਰ ਅਫ਼ਸਰਾਂ ਵੱਲੋਂ ਅਤੇ ਬੀ ਐਲ ਓਜ਼ ਵੱਲੋਂ ਵਡਮੁੱਲਾ ਯੋਗਦਾਨ ਪਾਇਆ ਗਿਆ ਅਤੇ ਇਨ੍ਹਾਂ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਹੀ ਇਹ ਮਾਡਲ ਪੋਲਿੰਗ ਬੂਥ, ਮਤਦਾਨ ਕੇਂਦਰ ਘੱਟ ਅਤੇ ਵਿਆਹ ਵਾਲੇ ਘਰ ਵਧੇਰੇ ਜਾਪਦੇ ਸਨ। ਉਨ੍ਹਾਂ ਨੇ ਮਾਡਲ ਪੋਲਿੰਗ ਸਟੇਸ਼ਨਾਂ ਦੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਇਨ੍ਹਾਂ ਹਲਕਿਆਂ ਦੇ ਐਸ ਡੀ ਐਮਜ਼ ਕਮ ਏ ਆਰ ਓਜ਼ ਵੱਲੋਂ ਕੀਤੀ ਮੇਹਨਤ ਦੀ ਵੀ ਸਰਾਹਨਾ ਕੀਤੀ।