ਨਵਾਂਸ਼ਹਿਰ, 30 ਮਾਰਚ, 2019: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਿਧਾਨ ਸਭਾ ਹਲਕਾ ਵਾਰ ਰੈਂਡੇਮਾਈਜ਼ੇਸ਼ਨ ਕੀਤੀ ਗਈ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਨੈ ਬਬਲਾਨੀ ਦੀ ਅਗਵਾਈ ’ਚ ਕੀਤੀ ਗਈ ਇਸ ਰੈਂਡੇਮਾਈਜ਼ੇਸ਼ਨ ਮੌਕੇ ਜ਼ਿਲ੍ਹੇ ਦੀ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ’ਚ 592 ਚੋਣ ਬੂਥ ਬਣਾਏ ਗਏ ਹਨ, ਜਿਨ੍ਹਾਂ ’ਤੇ ਇਸ ਵਾਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ-ਨਾਲ ਵੀ ਵੀ ਪੀ ਏ ਟੀ ਵੀ ਵੀ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਇਸ ਪਹਿਲੇ ਪੜਾਅ ਦੀ ਰੈਂਡੇਮਾਈਜ਼ੇਸ਼ਨ ’ਚ ਪੋਲਿੰਗ ਬੂਥਾਂ ਦੀ ਗਿਣਤੀ ਦੇ ਬਰਾਬਰ ਦੀ ਵੀ ਐਮਜ਼ ਤੇ ਵੀ ਵੀ ਪੀ ਏ ਟੀ ਤੋਂ ਇਲਾਵਾ 15 ਫ਼ੀਸਦੀ ਸੀ ਯੂ, 15 ਫ਼ੀਸਦੀ ਬੀ ਯੂ, 20 ਫ਼ੀਸਦੀ ਵੀ ਵੀ ਪੀ ਏ ਟੀ ਹੋਰ ਰਾਖਵੇਂ ਵੀ ਕੀਤੇ ਗਏ ਹਨ ਜੋ ਕਿ ਕਿਸੇ ਯੂਨਿਟ ਦੇ ਖਰਾਬ ਹੋਣ ਦੀ ਸੂਰਤ ’ਚ ਵਰਤੇ ਜਾ ਸਕਣਗੇ।
ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਅੱਜ ਜ਼ਿਲ੍ਹਾ ਚੋਣ ਦਫ਼ਤਰਵਿਖੇ ਕੀਤੀ ਗਈ ਰੈਂਡੇਮਾਈਜ਼ੇਸ਼ਨ ਦੀ ਪ੍ਰਕਿਰਿਆ ਤੋਂ ਬਾਅਦ ਜ਼ਿਲ੍ਹੇ ’ਚ ਰੱਖੀਆ ਹੋਈਆਂ ਈ ਵੀ ਐਮਜ਼ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਆਪੋ-ਆਪਣੇ ਤਿਆਰ ਕੀਤੇ ਗਏ ਸਟਰੌਂਗ ਰੂਮਜ਼ ’ਚ ਤਬਦੀਲ ਕਰ ਲਏ ਜਾਣਗੇ ਅਤੇ 19 ਅਪਰੈਲ ਨੂੰ ਲੋਕ ਸਭਾ ਚੋਣ ਦੇ ਮਤਦਾਨ ਦੇ ਮੱਦੇਨਜ਼ਰ 18 ਅਪਰੈਲ ਨੂੰ ਇਨ੍ਹਾਂ ਥਾਂਵਾਂ ਤੋਂ ਹੀ ਚੋਣ ਪਾਰਟੀਆਂ ਨੂੰ ਸੌਂਪੀਆਂ ਜਾਣਗੀਆਂ।
ਇਸ ਮੌਕੇ ਬੀ ਜੇ ਪੀ, ਐਨ ਸੀ ਪੀ, ਕਾਂਗਰਸ, ਬੀ ਐਸ ਪੀ, ਸੀ ਪੀ ਆਈ ਅਤੇ ਐਸ ਏ ਡੀ ਦੇ ਮੌਜੂਦ ਨੁਮਾਇੰਦਿਆਂ ਨੂੰ ਈ ਵੀ ਐਮ ਤੇ ਵੀ ਵੀ ਪੀ ਏ ਟੀ ਮਸ਼ੀਨਾਂ ਦੀ ਕਾਗਗੁਜ਼ਾਰੀ ਬਾਰੇ ਨੋਡਲ ਅਫ਼ਸਰ ਈ ਵੀ ਐਮਜ਼ ਜਗਦੀਸ਼ ਸਿੰਘ ਕਾਹਮਾ ਵੱਲੋਂ ਪ੍ਰਦਰਸ਼ਨੀ ਵੀ ਦਿੱਤੀ ਗਈ। ਰਾਜਨੀਤਕ ਪਾਰਟੀਆਂ ਨੂੰ ਦੱਸਿਆ ਕਿ ਵੀ ਵੀ ਪੀ ਏ ਟੀ ’ਚ ਪਾਈ ਗਈ ਵੋਟ ਨੂੰ 7 ਸਕਿੰਟ ਤੱਕ ਸਕ੍ਰੀਨ ’ਤੇ ਦੇਖਿਆ ਜਾ ਸਕਦਾ ਹੈ।
ਹੋਰਨਾਂ ਤੋਂ ਇਲਾਵਾ ਚੋਣ ਤਹਿਸੀਲਦਾਰ ਹਰੀਸ਼ ਕੁਮਾਰ, ਚੋਣ ਕਾਨੂੰਗੋ ਵਿਵੇਕ ਮੋਇਲਾ ਤੇ ਦੀਪਕ ਕੁਮਾਰ ਵੀ ਮੌਜੂਦ ਸਨ।