ਐਸ ਏ ਐਸ ਨਗਰ, 19 ਜੁਲਾਈ 2020: ਜ਼ਿਲ੍ਹੇ ਵਿਚ ਅੱਜ ਕਰੋਨਾ ਵਾਇਰਸ ਦੇ 18 ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ ਇਕ ਮਰੀਜ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਹੋਰ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਜ਼ਿਲ੍ਹੇ ਭਰ ਵਿੱਚੋਂ ਸਾਹਮਣੇ ਆਏ 18 ਕੇਸਾਂ ਵਿਚ, ਫੇਜ 3ਏ ਮੋਹਾਲੀ ਤੋਂ 59 ਸਾਲਾ ਪੁਰਸ਼, ਮੋਹਾਲੀ ਤੋਂ 46 ਸਾਲਾ ਮਹਿਲਾ, ਸੈਕਟਰ 80 ਮੋਹਾਲੀ ਤੋਂ 41 ਸਾਲਾ ਪੁਰਸ਼, ਮੁੰਡੀ ਖਰੜ ਤੋਂ 52 ਸਾਲਾ ਪੁਰਸ਼, ਸੰਨੀ ਇੰਨਕਲੇਵ ਖਰੜ ਤੋਂ 38, 29 ਸਾਲਾ ਪੁਰਸ਼ ਤੇ 38 ਸਾਲਾ ਮਹਿਲਾ, ਸੰਤੇ ਮਾਜਰੇ ਤੋਂ 40 ਸਾਲਾ ਮਹਿਲਾ, ਸੈਕਟਰ 127 ਮੋਹਾਲੀ ਤੋਂ 50 ਸਾਲਾ ਮਹਿਲਾ, ਖਰੜ ਤੋਂ 22 ਸਾਲਾ ਮਹਿਲਾ ਤੇ 2.5 ਸਾਲਾ ਲੜਕੀ, ਡੇਰਾਬੱਸੀ ਤੋਂ 35 ਸਾਲਾ ਮਹਿਲਾ ਤੇ 29 ਤੇ 36 ਸਾਲਾ ਪੁਰਸ਼, ਜ਼ੀਕਰਪੁਰ ਤੋਂ 40 ਸਾਲਾ ਪੁਰਸ਼ ਤੇ 47 ਸਾਲਾ ਮਹਿਲਾ, ਫੇਜ 9 ਮੋਹਾਲੀ ਤੋਂ 31 ਸਾਲਾ ਪੁਰਸ਼ ਅਤੇ ਬਦਨਪੁਰ ਘੜੂੰਆਂ ਤੋਂ 63 ਸਾਲਾ ਪੁਰਸ਼ ਸ਼ਾਮਲ ਹੈ। ਜਦਕਿ ਖਰੜ ਦੇ ਇਕ 82 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਉਹ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ।
ਹੁਣ ਤਕ ਜ਼ਿਲੇ ਵਿਚ ਕੁੱਲ ਕੇਸਾਂ ਦੀ ਗਿਣਤੀ 531 ਹੋ ਗਈ ਹੈ ਜਿਨ੍ਹਾਂ ਵਿਚੋਂ ਐਕਟਿਵ ਕੇਸ 202 ਹਨ। ਕੁੱਲ 318 ਕੇਸ ਠੀਕ ਹੋ ਗਏ ਹਨ ਜਦੋਂ ਕਿ 11 ਮੌਤਾਂ ਹੋਈਆਂ ਹਨ।