16 ਮਰੀਜ਼ ਹੋਏ ਠੀਕ
ਐਸ ਏ ਐਸ ਨਗਰ, 26 ਜੁਲਾਈ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 25 ਪਾਜੇਟਿਵ ਕੇਸ ਸਾਹਮਣੇ ਆਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅੱਜ ਸਨਾਖਤ ਹੋਏ ਨਵੇਂ ਕੇਸਾਂ ਵਿੱਚ ਓਮੇਗਾ ਸਿਟੀ ਖਰੜ ਤੋਂ 56 ਸਾਲਾ ਪੁਰਸ਼, ਸੈਕਟਰ 66 ਮੋਹਾਲੀ ਤੋਂ 29 ਸਾਲਾ ਮਹਿਲਾ, ਫੇਜ 3ਬੀ2 ਤੋਂ 79 ਸਾਲਾ ਮਹਿਲਾ, ਅਮਰ ਸਿਟੀ ਖਰੜ ਤੋਂ 37 ਸਾਲਾ ਪੁਰਸ਼, ਸੰਨੀ ਇੰਨਕਲੇਵ ਖਰੜ ਤੋਂ 55 ਸਾਲਾ ਪੁਰਸ਼, ਸੈਕਟਰ 76 ਮੋਹਾਲੀ ਤੋਂ 30 ਸਾਲਾ ਮਹਿਲਾ, ਫੇਜ 1 ਮੋਹਾਲੀ ਤੋਂ 29 ਸਾਲਾ ਮਹਿਲਾ, ਫੇਜ 11 ਮੋਹਾਲੀ ਤੋਂ 37 ਸਾਲਾ ਮਹਿਲਾ, ਖਰੜ ਤੋਂ ਦੋ 31 ਸਾਲਾ ਮਹਿਲਾਵਾਂ, ਸੈਕਟਰ 99 ਮੋਹਾਲੀ ਤੋਂ 23 ਸਾਲਾ ਪੁਰਸ਼, ਪਿੰਡ ਚਾਓ ਮਾਜਰਾ ਤੋਂ 43 ਸਾਲਾ ਪੁਰਸ਼, ਏਕੇਐਸ ਕਾਲੋਨੀ ਤੋਂ 23 ਸਾਲਾ ਮਹਿਲਾ, ਈਕੋ ਸਿਟੀ ਨਿਊ ਚੰਡੀਗੜ੍ਹ ਤੋਂ 33, 52 ਸਾਲਾ ਮਹਿਲਾ, ਡੇਰਾਬੱਸੀ ਤੋਂ 45, 27, 30 ਸਾਲਾ ਮਹਿਲਾਵਾਂ ਤੇ 60 ਸਾਲਾ ਪੁਰਸ਼ ਅਤੇ ਜੀਰਕਪੁਰ ਤੋਂ 21, 22, 23, 24 ਸਾਲਾ ਮਹਿਲਾਵਾਂ ਤੇ 26 ਤੇ 52 ਸਾਲਾ ਪੁਰਸ਼ ਸ਼ਾਮਲ ਹਨ।
ਠੀਕ ਹੋਏ ਮਰੀਜਾਂ ਵਿਚ ਲਾਲੜੂ ਤੋਂ 23 ਸਾਲਾ ਮਹਿਲਾ, ਸੋਹਾਣਾ ਤੋਂ 33 ਸਾਲਾ ਮਹਿਲਾ, ਸ਼ਿਵਾਲਿਕ ਸਿਟੀ ਖਰੜ ਤੋਂ 50 ਸਾਲਾ ਮਹਿਲਾ, ਸੰਨੀ ਇਨਕਲੇਵ ਖਰੜ ਤੋਂ 29, 40 ਸਾਲਾ ਪੁਰਸ਼ ਤੇ 41 ਸਾਲਾ ਮਹਿਲਾ, ਜੀਰਕਪੁਰ ਤੋਂ 39, 48 ਸਾਲਾ ਪੁਰਸ਼, ਖਰੜ ਤੋਂ 62 ਸਾਲਾ ਪੁਰਸ਼, ਸੰਨੀ ਇਨਕਲੇਵ ਜੀਰਕਪੁਰ ਤੋਂ 32 ਸਾਲਾ ਪੁਰਸ਼, ਖਰੜ ਤੋਂ 2, 28 ਸਾਲਾ ਮਹਿਲਾ, ਗਿਲਕੋ ਖਰੜ ਤੋਂ 40 ਸਾਲਾ ਮਹਿਲਾ ਅਤੇ ਸੈਕਟਰ 125 ਮੋਹਾਲੀ ਤੋਂ 20 ਸਾਲਾ ਮਹਿਲਾ ਤੇ 18, 48 ਸਾਲਾ ਪੁਰਸ਼ ਸ਼ਾਮਲ ਹੈ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 715 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 250, ਠੀਕ ਹੋਏ ਮਰੀਜਾਂ ਦੀ ਗਿਣਤੀ 451 ਹੈ ਅਤੇ 14 ਮਰੀਜਾਂ ਦੀ ਮੌਤ ਹੋ ਚੁੱਕੀ ਹੈ।