14 ਮਰੀਜ਼ ਹੋਏ ਠੀਕ, 1 ਦੀ ਮੌਤ
ਐਸ ਏ ਐਸ ਨਗਰ, 25 ਜੁਲਾਈ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 28 ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ 14 ਮਰੀਜਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਦਿੱਤੀ ਗਈ ਹੈ ਜਦਕਿ 1 ਮਰੀਜ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅੱਜ ਸਨਾਖਤ ਹੋਏ ਨਵੇਂ ਕੇਸਾਂ ਵਿੱਚ ਮੋਹਾਲੀ 10 ਫੇਜ ਤੋਂ ਮਹਿਲਾ 65 ਸਾਲ, 67 ਸਾਲਾ ਪੁਰਸ਼, ਸੰਨੀ ਇੰਕਲੇਵ ਖਰੜ ਤੋਂ 29 ਸਾਲਾ ਮਹਿਲਾ, ਸਵਰਾਜ ਨਗਰ ਖਰੜ ਤੋਂ 62 ਸਾਲਾ ਮਹਿਲਾ, ਸੈਕਟਰ 123 ਖਰੜ ਤੋਂ 30 ਸਾਲਾ ਮਹਿਲਾ, ਮੁਬਾਰਕਪੁਰ ਤੋਂ 38 ਸਾਲਾ ਪੁਰਸ਼, ਨਿਊ ਚੰਡੀਗੜ੍ਹ ਤੋਂ 31 ਸਾਲਾ ਪੁਰਸ਼, ਸ਼ਿਵਾਲਕ ਸਿਟੀ ਖਰੜ ਤੋਂ 14 ਸਾਲਾ ਲੜਕਾ, ਫੇਜ 7 ਮੋਹਾਲੀ ਤੋਂ 35 ਸਾਲਾ ਮਹਿਲਾ, 2 ਫੇਜ ਮੋਹਾਲੀ ਤੋਂ 45 ਸਾਲਾ ਪੁਰਸ਼, ਏਕਮੇ ਹਾਇਟਸ ਖਰੜ ਤੋਂ 32 ਸਾਲਾ ਮਹਿਲਾ, ਫੇਜ 5 ਮੋਹਾਲੀ ਤੋਂ 70 ਸਾਲਾ ਪੁਰਸ਼, ਢਕੌਲੀ ਤੋਂ 8 ਸਾਲਾ ਲੜਕਾ ਤੇ 46 ਸਾਲਾ ਪੁਰਸ਼, ਡੇਰਾਬੱਸੀ ਤੋਂ 42 ਸਾਲਾ ਮਹਿਲਾ, ਗੋਲਫ ਮੈਡੋਸ ਡੇਰਾਬੱਸੀ ਤੋਂ 34, 59 ਸਾਲਾ ਮਹਿਲਾ, ਫੇਜ 10 ਮੋਹਾਲੀ ਤੋਂ 24 ਸਾਲਾ ਪੁਰਸ਼, ਮੋਹਾਲੀ ਤੋਂ 48 ਸਾਲਾ ਮਹਿਲਾ, ਫੇਜ 2 ਮੋਹਾਲੀ 23 ਸਾਲਾ ਮਹਿਲਾ, ਬਲੋਸੀ ਤੋਂ 52 ਸਾਲਾ ਮਹਿਲਾ, ਖਰੜ ਤੋਂ 62 ਸਾਲਾ ਪੁਰਸ਼, ਡੇਰਾਬੱਸੀ ਤੋਂ 32 ਸਾਲਾ ਪੁਰਸ਼, ਮੋਹਾਲੀ ਤੋਂ 57 ਸਾਲਾ ਮਹਿਲਾ, ਓਮੈਕ ਗਰੀਨ ਲਾਲੜੂ ਤੋਂ 4 ਸਾਲਾ ਲੜਕਾ ਤੇ 35 ਸਾਲਾ ਪੁਰਸ਼, ਡੱਪਰ ਤੋਂ 34 ਸਾਲਾ ਮਹਿਲਾ ਅਤੇ ਜੀਕਰਪੁਰ ਤੋਂ 36 ਸਾਲਾ ਪੁਰਸ਼ ਸ਼ਾਮਲ ਹੈ।
ਠੀਕ ਹੋਏ ਮਰੀਜ਼ਾਂ ਵਿੱਚ ਖਰੜ ਤੋਂ 70 ਸਾਲਾ ਮਹਿਲਾ ਤੇ 16 ਸਾਲਾ ਪੁਰਸ਼, ਜੀਕਰਪੁਰ ਤੋਂ 25 ਸਾਲਾ ਮਹਿਲਾ, ਖਰੜ ਤੋਂ 25, 51 ਸਾਲਾ ਮਹਿਲਾ, ਸੋਹਾਣਾ ਤੋਂ 23 ਸਾਲਾ ਮਹਿਲਾ, 22 ਸਾਲਾ ਮਹਿਲਾ, 27, 25, 29, 26 ਮਹਿਲਾਵਾਂ 22 ਸਾਲਾ ਪੁਰਸ਼, 27 ਸਾਲਾ ਮਹਿਲਾ, ਪੁਰਸ਼ 26 ਸਾਲਾ ਸ਼ਾਮਲ ਹੈ। ਇਸ ਤੋਂ ਇਲਾਵਾ ਅੱਜ ਖਰੜ ਦੇ ਇਕ 62 ਸਾਲਾ ਵਿਅਕਤੀ ਦੀ ਪੀਜੀਆਈ ਵਿਚ ਮੌਤ ਹੋ ਗਈ ਹੈ। ਉਹ ਹੋਰ ਬਿਮਾਰੀਆਂ ਤੋਂ ਵੀ ਪੀੜਤ ਸੀ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 690 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 241, ਠੀਕ ਹੋਏ ਮਰੀਜਾਂ ਦੀ ਗਿਣਤੀ 435 ਹੈ ਅਤੇ 14 ਮਰੀਜਾਂ ਦੀ ਮੌਤ ਹੋ ਚੁੱਕੀ ਹੈ।