20 ਨੂੰ ਮਿਲੀ ਛੁੱਟੀ, ਇਕ ਦੀ ਮੌਤ
ਐਸ ਏ ਐਸ ਨਗਰ, 23 ਜੁਲਾਈ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 33 ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ 20 ਮਰੀਜਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਦਿੱਤੀ ਗਈ ਹੈ ਜਦਕਿ 1 ਮਰੀਜ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅੱਜ ਸਨਾਖਤ ਹੋਏ ਨਵੇਂ ਕੇਸਾਂ ਵਿੱਚ ਖਰੜ ਤੋਂ 20 ਸਾਲਾ ਪੁਰਸ਼, ਫੇਜ 3ਬੀ1 ਤੋਂ 60 ਸਾਲਾ ਪੁਰਸ਼, ਸੈਕਟਰ 66 ਮੋਹਾਲੀ ਤੋਂ 52 ਸਾਲਾ ਪੁਰਸ਼, ਡੇਰਾਬੱਸੀ ਕਿਸ਼ਨਪੁਰਾ ਤੋਂ 48 ਸਾਲਾ ਪੁਰਸ਼, ਮੁੰਡੀ ਖਰੜ ਤੋਂ 20 ਤੇ 40 ਸਾਲਾ ਮਹਿਲਾਵਾਂ ਤੇ 17ਸਾਲਾ ਲੜਕਾ, ਐਲਆਈਸੀ ਕਾਲੋਨੀ ਖਰੜ ਤੋਂ 23 ਸਾਲਾ ਪੁਰਸ਼ ਅਤੇ 50 ਸਾਲਾ ਮਹਿਲਾ, ਮਲਕਪੁਰ ਤੋਂ 51 ਸਾਲਾ ਮਹਿਲਾ, ਲਾਂਡਰਾ ਰੋਡ ਖਰੜ ਤੋਂ 30 ਸਾਲਾ ਪੁਰਸ਼, ਸੈਕਟਰ 66 ਮੋਹਾਲੀ ਤੋਂ 24 ਸਾਲਾ ਪੁਰਸ਼ ਤੇ 20 ਸਾਲਾ ਮਹਿਲਾ, ਫੇਜ 3ਬੀ2 ਤੋਂ 14, 47 ਸਾਲਾ ਪੁਰਸ਼ ਤੇ 6 ਸਾਲਾ ਲੜਕੀ, ਫੇਜ 10 ਤੋਂ 36 ਸਾਲਾ ਪੁਰਸ਼, ਫੇਜ 5 ਤੋਂ 57 ਸਾਲਾ ਪੁਰਸ਼, ਸੈਕਟਰ 68 ਤੋਂ 52 ਸਾਲਾ ਪੁਰਸ਼, ਫੇਜ 8 ਤੋਂ 12 ਸਾਲਾ ਲੜਕਾ, ਪੀਰਮੁਛੱਲਾ ਜੀਰਕਪੁਰ ਤੋਂ 35 ਸਾਲਾ ਪੁਰਸ਼ ਤੇ 14 ਸਾਲਾ ਲੜਕੀ, ਮੋਹਨ ਨਗਰ ਡੇਰਾਬੱਸੀ ਤੋਂ 35 ਸਾਲਾ ਮਹਿਲਾ, ਗੁਲਮੋਹਰ ਐਕਸ਼ਟੈਂਸਨ ਡੇਰਾਬੱਸੀ ਤੋਂ 8, 64 ਸਾਲਾ ਪੁਰਸ਼ ਤੇ 64, 42 ਸਾਲਾ ਮਹਿਲਾਵਾਂ, ਜਵਾਹਰਪੁਰ ਤੋਂ 39 ਤੇ 19 ਸਾਲਾ ਪੁਰਸ਼, ਫੇਜ 3ਏ ਮੋਹਾਲੀ ਤੋਂ 28 ਸਾਲਾ ਪੁਰਸ਼ ਅਤੇ ਸੈਕਟਰ 126 ਐਸਬੀਪੀ ਹੋਮਸ ਤੋਂ 22,14,38 ਸਾਲਾ ਪੁਰਸ਼ ਸ਼ਾਮਲ ਹਨ।
ਠੀਕ ਹੋਏ ਅੱਠ ਮਰੀਜ਼ਾਂ ਵਿੱਚ ਨਯਾਗਾਓਂ ਤੋਂ 49 ਸਾਲਾ ਪੁਰਸ਼, ਫੇਜ 1 ਮੋਹਾਲੀ ਤੋਂ 28 ਸਾਲਾ ਪੁਰਸ਼, ਖਰੜ ਤੋਂ 42, 32, 6, 50 ਸਾਲਾ ਮਹਿਲਾਵਾਂ, ਫੇਜ 3ਬੀ1 ਤੋਂ 29 ਸਾਲਾ ਪੁਰਸ਼, ਪੀਰਮੁਛੱਲਾ ਤੋਂ 16 ਸਾਲਾ ਲੜਕਾ, ਮੋਹਾਲੀ ਤੋਂ 60 ਸਾਲਾ ਮਹਿਲਾ ਤੇ 4 ਸਾਲਾ ਲੜਕਾ, ਖਰੜ ਤੋਂ 25 ਸਾਲਾ ਪੁਰਸ਼, ਮੁਬਾਰਕਪੁਰ ਤੋਂ 27 ਸਾਲਾ ਪੁਰਸ਼, ਬਲਟਾਣਾ ਤੋਂ 23, 62 ਸਾਲਾ ਪੁਰਸ਼, ਬਡਾਲਾ ਤੋਂ 52 ਸਾਲਾ ਪੁਰਸ਼, ਫੇਜ 3ਬੀ1 ਤੋਂ 38 ਸਾਲਾ ਮਹਿਲਾ, ਫੇਜ 4 ਤੋਂ 59 ਸਾਲਾ ਪੁਰਸ਼, ਕੁੰਬੜਾ ਤੋਂ 22 ਸਾਲਾ ਮਹਿਲਾ, ਸੈਕਟਰ 97 ਤੋਂ 35 ਸਾਲਾ ਮਹਿਲਾ ਅਤੇ ਸੈਕਟਰ 88 ਤੋਂ 50 ਸਾਲਾ ਪੁਰਸ਼ ਸ਼ਾਮਲ ਹੈ। ਜਦਕਿ ਸੈਕਟਰ 66 ਦੇ ਇਕ 55 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਉਹ ਬਲੱਡ ਸ਼ੂਗਰ ਤੋਂ ਪੀੜਤ ਸੀ ਅਤੇ ਇੰਡਸ ਹਸਪਤਾਲ ਮੋਹਾਲੀ ਵਿਖੇ ਦਾਖਲ ਸੀ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 643 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 231, ਠੀਕ ਹੋਏ ਮਰੀਜਾਂ ਦੀ ਗਿਣਤੀ 399 ਹੈ ਅਤੇ 13 ਮਰੀਜਾਂ ਦੀ ਮੌਤ ਹੋ ਚੁੱਕੀ ਹੈ।