ਐਸ.ਏ.ਐਸ. ਨਗਰ, 29 ਜੁਲਾਈ 2020: ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਮੈਨ ਸ਼੍ਰੀ ਵਿਜੇ ਸ਼ਰਮਾ ਟਿੰਕੂ ਨੇ ਅੱਜ ਇਥੇ ਆਪਣੇ ਦਫਤਰ ਵਿੱਚ ਮੀਟਿੰਗ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪਹਿਲ ਦੇ ਆਧਾਰ ‘ਤੇ ਹਲ ਕਰਨ ਦਾ ਭਰੋਸਾ ਦਿਵਾਇਆ। ਮੀਟਿੰਗ ਵਿੱਚ ਕਰੋਨਾ ਵਾਇਰਸ ਕਾਰਨ ਸਮਾਜਿਕ ਦੂਰੀ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਜਰੂਰੀ ਸਮਝਦੇ ਹੋਏ ਪੂਰਾ ਧਿਆਨ ਰੱਖਿਆ ਗਿਆ।
ਇਸ ਮੌਕੇ ਗ੍ਰਾਮ ਪੰਚਾਇਤ ਮੁੱਲਾਂਪੁਰ, ਗ੍ਰਾਮ ਪੰਚਾਇਤ ਸ਼ਿਸ਼ਵਾ, ਗਉ ਗਰਾਸ ਸੇਵਾ ਸੰਮਤੀ ਮੋਹਾਲੀ, ਤਿਉੜ ਅਤੇ ਕੁਰਾਲੀ ਆਦਿ ਦੇ ਸਰਪੰਚਾਂ ਅਤੇ ਮੋਹਤਬਰਾਂ ਨੇ ਆਪੋ ਆਪਣੀਆਂ ਸਮੱਸਿਆਵਾਂ ਸਬੰਧੀ ਚੇਅਰਮੈਨ ਨੂੰ ਮਿਲੇ ਅਤੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੀ ਲੋੜ ਸਬੰਧੀ ਚੇਅਰਮੈਨ ਨੂੰ ਜਾਣੂ ਕਰਵਾਇਆ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀ ਰਜਵੰਤ ਰਾਏ ਸਰਮਾ ਮੈਬਰ ਗੳ ਸੇਵਾ ਕਮਿਸ਼ਨ ਪੰਜਾਬ, ਚੰਦਰ ਮੁੱਖੀ ਜਨਰਲ ਸਕੱਤਰ ਆਲ ਇੰਡੀਆ ਬਾਸਕਟਬਾਲ ਫੈਡਰੇਸ਼ਨ, ਸਤਨਾਮ ਸਿੰਘ ਸਰਪੰਚ ਮੁੱਲਾਂਪੁਰ, ਸੰਦੀਪ ਕੁਮਾਰ ਸਰਪੰਚ ਸ਼ਿਸ਼ਵਾ, ਅਸ਼ੀਸ਼ ਪਾਲ ਪ੍ਰਧਾਨ ਗੳ ਗਰਾਸ ਸੇਵਾ ਸੰਮਤੀ ਮੋਹਾਲੀ, ਰਵਿੰਦਰ ਸਿੰਘ ਪੰਚ, ਸੁਰਿੰਦਰ ਸਿੰਘ ਤਿਉੜ, ਤਰਲੋਚਨ ਸਿੰਘ ਪੰਚ, ਕੁਲਦੀਪ ਸਿੰਘ ਓਇੰਦ ਨਿੱਜੀ ਸਕੱਤਰ ਯੋਜਨਾ ਬੋਰਡ ਮੋਹਾਲੀ, ਸੁਖਵਿੰਦਰ ਸਿੰਘ ਚੋਹਲਟਾ ਅੰਕੜਾ ਕਰਮਚਾਰੀ ਆਦਿ ਹਾਜ਼ਰ ਸਨ।