11 ਮੋਬਾਇਲ ਫੋਨ ਬਰਾਮਦ
ਨਸ਼ੀਲੇ ਟੀਕਿਆਂ ਦੀ ਵਰਤੋਂ ਕਰ ਕੇ ਕਰਦੇ ਸੀ ਲੁੱਟ- ਖੋਹ
ਐਸ.ਏ.ਐਸ. ਨਗਰ, 29 ਜੁਲਾਈ 2020: ਜ਼ਿਲਾ ਪੁਲਿਸ ਦਿਹਾਤੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖਬਰੀ ਦੇ ਆਧਾਰ ਤੇ ਕੁਰਾਲੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ 3 ਦੋਸੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋ ਅਲੱਗ ਅਲੱਗ ਮਾਰਕੇ ਦੇ ਚੋਰੀਸ਼ੁਦਾ 11 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਮੁੱਢਲੀ ਪੜਤਾਲ ਅਨੁਸਾਰ ਮੁਲਜ਼ਮ ਨਸ਼ੀਲੇ ਟੀਕਿਆਂ ਦੀ ਵਰਤੋਂ ਕਰਕੇ ਪੈਦਲ ਜਾਂਦੇ ਵਿਅਕਤੀਆਂ ਪਾਸੋ ਖੋਹ ਕਰਦੇ ਸਨ।
ਕੇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸ਼੍ਰੀ ਕੁਲਦੀਪ ਸਿੰਘ ਚਹਿਲ, ਐਸ.ਐਸ.ਪੀ. ਸਾਹਿਬ, ਸ਼੍ਰੀਮਤੀ ਰਵਜੋਤ ਗਰੇਵਾਲ, ਐਸ.ਪੀ. ਦਿਹਾਂਤੀ ਅਤੇ ਅਮਰੋਜ ਸਿੰਘ ਉੱਪਲ, ਡੀ.ਐਸ.ਪੀ. ਸਬ ਡਵੀਜਨ ਖਰੜ-2, ਮੁੱਲਾਂਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਿਤੀ 25.07.2020 ਨੂੰ ਏ.ਐਸ.ਆਈ. ਭੁਪਿੰਦਰ ਸਿੰਘ ਦੀ ਪੁਲਿਸ ਪਾਰਟੀ ਨੂੰ ਬੱਸ ਸਟੈਡਂ ਕੁਰਾਲੀ ਵਿੱਖੇ ਮੁੱਖਬਰੀ ਮਿਲੀ ਕਿ ਜਤਿੰਦਰ ਸਿੰਘ ਉਰਫ਼ ਗੋਲਡੀ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਖੈਰਪੁਰ, ਥਾਣਾ ਮਾਜਰੀ ਅਤੇ ਜਸਪ੍ਰੀਤ ਸਿੰਘ ਉਰਫ਼ ਸੋਨੀ ਪੁੱਤਰ ਸੋਹਨ ਸਿੰਘ ਵਾਸੀ ਪਿੰਡ ਬਡਾਲੀ, ਥਾਣਾ ਸਿੰਘ ਭਗਵੰਤਪੁਰਾ, ਜਿਲ੍ਹਾ ਰੋਪੜ ਕੁਰਾਲੀ, ਖਰੜ, ਮੁੱਲਾਂਪੁਰ ਏਰੀਆ ਵਿੱਚ ਆਉਦੇ ਜਾਂਦੇ ਰਾਹਗੀਰਾਂ ਲੋਕਾ ਤੋ ਂਮੋਬਾਇਲ ਫੋਨ ਝਪਟ ਮਾਰ ਕੇ ਖੋਹ ਕੇ ਅੱਗੇ ਵੇਚਣ ਦੇ ਆਦੀ ਹਨ। ਜਤਿੰਦਰ ਸਿੰਘ ਉਰਫ਼ ਗੋਲਡੀ ਅੱਜ ਵੀ ਚੋਰੀਸ਼ੁਦਾ ਮੋਬਾਇਲ ਵੇਚਣ ਲਈ ਆਪਣੇ ਪਿੰਡ ਖੈਰਪੁਰ ਤੋ ਂਆਪਣੇ ਮੋਟਰ ਸਾਇਕਲ ਪਰ ਸਵਾਰ ਹੋ ਕੇ ਕੁਰਾਲੀ ਨੂੰ ਆ ਰਿਹਾ ਹੈ। ਜੇਕਰ ਰਾਹ ਵਿੱਚ ਨਾਕਾਬੰਦੀ ਕੀਤੀ ਜਾਵੇ ਤਾਂ ਜਤਿੰਦਰ ਸਿੰਘ ਉਰਫ਼ ਗੋਲਡੀ ਰੰਗੇ ਹੱਥੀ ਚੋਰੀਸ਼ੁਦਾ ਮੋਬਾਇਲਾਂ ਸਮੇਤ ਕਾਬੂ ਆ ਸਕਦਾ ਹੈ।
ਇਸ ਮੁੱਖਬਰੀ ਦੇ ਆਧਾਰ ਤੇ ਏ.ਐਸ.ਆਂਈ. ਭੁਪਿੰਦਰ ਸਿੰਘ ਨੇ ਮੁਕੱਦਮਾ ਨੰਬਰ 68 ਮਿਤੀ 25.07.2020 ਅ/ਧ 379ਬੀ, 34 ਆਈ.ਪੀ.ਸੀ. ਥਾਣਾ ਸਿਟੀ ਕੁਰਾਲੀ ਦੋਸੀਆਂਨ ਉਕਤਾਨ ਦੇ ਖਿ਼ਲਾਫ਼ ਦਰਜ ਰਜਿਸਟਰ ਕਰਵਾ ਕੇ ਸਿਸਵਾ ਰੋਡ ਕੁਰਾਲੀ ਨੇੜੇ ਰਾਧਾ ਸੁਆਮੀ ਸਤਸੰਗ ਭਵਨ ਨਾਕਾਬੰਦੀ ਕਰਕੇ ਦੋਸੀ ਜਤਿੰਦਰ ਸਿੰਘ ਉਰਫ਼ ਗੋਲਡੀ ਉਕਤ ਨੂੰ ਕਾਬੂ ਕਰਕੇ ਉਸ ਪਾਸੋ ਂਚੋਰੀਸ਼ੁਦਾ ਦੋ ਮੋਬਾਇਲ ਫੋਨ ਮਾਰਕਾ ਰੈਡਮੀ ਰੰਗ ਮਟੈਲਿਕ, ਅੋਪੋ ਰੰਗ ਨੀਲਾ ਬਰਾਮਦ ਹੋਏ। ਮੁਕੱਦਮਾ ਹਜ਼ਾ ਵਿੱਚ ਦੋਸੀ ਗੋਡਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਕੱਦਮਾ ਹਜ਼ਾ ਦੇ ਦੂਸਰੇ ਦੋਸੀ ਜਸਪ੍ਰੀਤ ਸਿੰਘ ਉਰਫ਼ ਸੋਨੀ ਮੁਕੱਦਮਾ ਹਜ਼ਾ ਦੇ ਦੋਸੀ ਜਤਿੰਦਰ ਸਿੰਘ ਉਰਫ਼ ਗੋਲਡੀ ਦੀ ਸਨਾਖ਼ਤ ਤੇ ਬਡਾਲੀ ਰੋਡ ਕੁਰਾਲੀ ਤੋ ਂਕਾਬੂ ਕਰਕੇ ਮੁਕੱਦਮਾ ਹਜ਼ਾ ਵਿੱਚ ਹਸਬ ਜਾਬਤਾ ਗ੍ਰਿਫ਼ਤਾਰ ਕੀਤਾ ਗਿਆ।
ਦੌਰਾਨੇ ਪੁਲਿਸ ਰਿਮਾਂਡ ਮਿਤੀ 27.07.2020 ਨੂੰ ਦੋਸੀ ਜਤਿੰਦਰ ਸਿੰਘ ਉਰਫ਼ ਗੋਲਡੀ ਨੇ ਫਰਦ ਬਿਆਨ ਇੰਕਸਾਫ਼ ਮੁਤਾਬਿਕ ਪਸੂਆ ਵਾਲੀ ਮੰਡੀ ਝਾੜੀਆ ਵਿੱਚੋ ਂਤਿੰਨ ਮੋਬਾਇਲ ਫੋਨ ਮਾਰਕਾ ਐਮ.ਆਈ. ਰੰਗ ਕਾਲਾ ਅਤੇ ਮੋਬਾਇਲ ਮਾਰਕਾ ਹੀਰੋ ਰੰਗ ਕਾਲਾ ਗੋਲਡ ਅਤੇ ਮੋਬਾਇਲ ਫੋਨ ਮਾਰਕਾ ਵੀਵੋ ਰੰਗ ਨੀਲਾ ਤਿੰਨ ਮੋਬਾਇਲ ਫੋਨ ਬਰਾਮਦ ਕਰਵਾਏ ਅਤੇ ਮੁਕੱਦਮਾ ਹਜ਼ਾ ਦੇ ਦੋਸੀ ਜਸਪ੍ਰੀਤ ਸਿੰਘ ਉਰਫ਼ ਸੋਨੀ ਉਕਤ ਨੇ ਦੁਸਾਰਨਾ ਨਦੀ ਦੇ ਪੁੱਲ ਦੇ ਥੱਲੋ ਂਨਿਹੋਲਕਾ ਰੋਡ ਕੁਰਾਲੀ ਤੋ ਂਤਿੰਨ ਮੋਬਾਇਲ ਫੋਨ ਮਾਰਕਾ ਅੋਪੋ ਰੰਗ ਕਾਲਾ ਅਤੇ ਮੋਬਾਇਲ ਫੋਨ ਮਾਰਕਾ ਵੀਵੋ ਰੰਗ ਕਾਲਾ ਤੇ ਚਿੱਟਾ ਅਤੇ ਮੋਬਾਇਲ ਫੋਨ ਮਾਰਕਾ ਵੀਵੋ ਰੰਗ ਕਾਲਾ ਬਰਾਮਦ ਕਰਵਾਏ।
ਦੋਸੀ ਜਤਿੰਦਰ ਸਿੰਘ ਦੀ ਪੁੱਛ ਗਿੱਛ ਦੇ ਆਧਾਰ ਤੇ ਮੁਕੱਦਮਾ ਹਜ਼ਾ ਵਿੱਚ ਦਰਸ਼ਨ ਕੌਰ ਪਤਨੀ ਕਮਲਜੀਤ ਸਿੰਘ ਵਾਸੀ ਵਾਰਡ ਨੰਬਰ 14, ਕੁਰਾਲੀ ਨੂੰ ਦੋਸੀ ਨਾਮਜਦ ਕੀਤਾ ਗਿਆ ਸੀ। ਜਿਸ ਨੂੰ ਇਲਾਕਾ ਮੈਜਿਸਟਰੇਟ ਦੇ ਹੁਕਮ ਅਨੁਸਾਰ ਮਿਤੀ 28.07.2020 ਨੂੰ ਹਸਬ ਜਾਬਤਾ ਗ੍ਰਿਫ਼ਤਾਰ ਕਰਕੇ ਦੋਸਣ ਦਾ ਅਦਾਲਤ ਵਿੱਚੋ ਂ1 ਦਿਨ ਦਾ ਪੁਲਿਸ ਰਿਮਾਂਡ ਹਾਸ਼ਲ ਕਰਕੇ ਦੋਸਣ ਨੇ ਆਪਣੇ ਬਿਆਨ ਇੰਕਸਾਫ਼ ਮੁਤਾਬਿਕ ਆਪਣੇ ਕਿਰਾਏ ਵਾਲੇ ਮਕਾਨ ਵਾਰਡ ਨੰਬਰ 14, ਕੁਰਾਲੀ ਵਿੱਚੋ ਂਇੱਕ ਮੋਬਾਇਲ ਫੋਨ ਮਾਰਕਾ ਸੈਮਸੰਗ ਰੰਗ ਗਰੇਅ ਜੋ ਬਰਾਮਦ ਕਰਵਾਇਆ, ਜੋ ਇਹ ਮੋਬਾਇਲ ਫੋਨ ਮੁਕੱਦਮਾ ਹਜ਼ਾ ਦੇ ਦੋਸੀ ਜਤਿੰਦਰ ਸਿੰਘ ਉਰਫ਼ ਗੋਲਡੀ ਉਕਤ ਨੇ ਚੋਰੀਸ਼ੁਦਾ ਮੋਬਾਇਲ ਫੋਨ ਦੋਸਣ ਦਰਸ਼ਨ ਕੌਰ ਨੂੰ ਦੇ ਕੇ ਉਸ ਪਾਸੋ ਂਨਸ਼ੀਲੇ ਟੀਕੇ ਲੈ ਕੇ ਵਰਤੋ ਂਕਰਕੇ ਮੋਬਾਇਲ ਫੋਨਾਂ ਦੀ ਖੋਹ ਕੀਤੀ ਸੀ।
ਅੱਜ ਮਿਤੀ 29.07.2020 ਨੂੰ ਦੋਸੀ ਜਤਿੰਦਰ ਸਿੰਘ ਉਰਫ਼ ਗੋਲਡੀ ਉਕਤ ਨੇ ਦੋ ਮੋਬਾਇਲ ਫੋਨ 12 ਮੰਦਿਰ ਕੁਰਾਲੀ ਦੀ ਪਿਛਲੀ ਸੱਜੀ ਕੰਧ ਦੀ ਕੁਨਰ ਵਿੱਚੋ ਂਬਰਾਮਦ ਕਰਵਾਏ।
ਤਿੰਨੇ ਦੋਸੀਆਂਨ ਉਕਤਾਨ ਪਾਸੋ ਂਕੁੱਲ 11 ਮੋਬਾਇਲ ਫੋਨ ਜੋ ਅਲੱਗ ਅਲੱਗ ਮਾਰਕਾ ਦੇ ਇਨ੍ਹਾਂ ਨੇ ਕੁਰਾਲੀ, ਮੁੱਲਾਂਪੁਰ ਅਤੇ ਖਰੜ ਸ਼ਹਿਰ ਤੋ ਂਅਲੱਗ ਅਲੱਗ ਤਾਰੀਖਾਂ ਨੂੰ ਅਲੱਗ ਅਲੱਗ ਪੈਦਲ ਜਾਂਦੇ ਵਿਅਕਤੀਆਂ ਪਾਸੋ ਂਖੋਹ ਕਰਨੇ ਪਾਏ ਗਏ ਹਨ।
ਦੋਸੀਆਂਨ ਪਾਸੋ ਂਹੋਰ ਵੀ ਮੋਬਾਇਲ ਫੋਨ ਚੋਰੀਸ਼ੁਦਾ ਬਰਾਮਦ ਹੋਣ ਦੀ ਆਸ ਹੈ। ਜਿਨ੍ਹਾਂ ਪਾਸੋ ਂਪੁੱਛ ਗਿੱਛ ਕੀਤੀ ਜਾ ਰਹੀ ਹੈ।