ਆਂਗਣਵਾੜੀ ਵਰਕਰਾਂ ਵੱਲੋਂ ਮਾਨੁਮੀਤ ਸਿੰਘ ਹੀਰਾ ਸੋਢੀ ਅਤੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਕਾਲੀਆਂ ਤਖਤੀਆਂ ਦਿਖਾਏ ਜਾਣ ਦਾ ਦ੍ਰਿਸ਼ |
ਮਮਦੋਟ 02 ਮਈ 2019 (ਨਿਰਵੈਰ ਸਿੰਘ ਸਿੰਧੀ) :-ਸ਼ਿਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਪਿਛਲੇ ਦਿਨੀਂ ਕਾਂਗਰਸ ਵਿਚ ਸ਼ਾਮਿਲ ਹੋਏ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿਚ ਸਰਹੱਦੀ ਖੇਤਰ ਵਿਚ ਚੋਣ ਪ੍ਰਚਾਰ ਕਰਨ ਆਏ ਉਨ੍ਹਾਂ ਦੇ ਪੁੱਤਰ ਅਤੇ ਖੇਡ ਮੰਤਰੀ ਰਾਣਾਂ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਹੀਰਾ ਸੋਢੀ ਨੂੰ ਆਂਗਨਵਾੜੀ ਵਰਕਰਾਂ ਦੇ ਭਾਰੀ ਵਿਰੋਧ ਸਾਹਮਣਾ ਕਰਨਾ ਪਿਆ । ਪਿੰਡ ਫਾਰੂ ਵਾਲਾ ਚੱਕ ਰਾਓ ਕੇ, ਖੁੰਦਰ ਹਿਠਾੜ, ਖੁੰਦਰ ਉਤਾੜ, ਰਾਜਾ ਰਾਏ, ਗੱਟੀ ਮੱਤੜ, ਮੱਤੜ ਉਤਾੜ ਆਦਿ ਪਿੰਡਾਂ ਵਿਚ ਉਨ੍ਹਾਂ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੋਰਾਨ ਜਦੋਂ ਉਹ ਪਿੰਡ ਜਾਮਾਂ ਰਖਈਆਂ ਵਿਖੇ ਪਹੁੰਚੇ ਤਾਂ ਓਥੇ ਪਹਿਲਾਂ ਤੋਂ ਮੋਜੂਦ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਉਨ੍ਹਾਂ ਨੂੰ ਕਾਲੀਆਂ ਤਖਤੀਆਂ ਦਿਖਾਉਂਦਿਆਂ ਸਰਕਾਰ ਤੇ ਘੁਬਾਇਆ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਿਨ੍ਹਾਂ ਨੂੰ ਹੀਰਾ ਸੋਢੀ ਵੱਲੋਂ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਵਰਕਰਾਂ ਇਸ ਗੱਲ ਤੇ ਬਜਿਦ ਸਨ ਕਿ ਪੰਜਾਬ ਸਰਕਾਰ ਵੱਲੋਂ ਬਕਾਇਆ 600 ਰੁਪਏ ਮਾਣ ਭੱਤਾ ਜਦੋਂ ਤੱਕ ਉਨ੍ਹਾਂ ਨੂੰ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਉਹ ਹਲਕੇ ਵਿਚ ਚੋਣ ਪ੍ਰਚਾਰ ਕਰਨ ਵਾਲੇ ਕਾਂਗਰਸੀ ਆਗੂਆਂ ਦਾ ਵਿਰੋਧ ਜਾਰੀ ਰੱਖਣਗੀਆਂ।