← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 20 ਜੁਲਾਈ 2020: ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਵੱਲੋ ਇਨਕਲਾਬੀ ਕਵੀ ਵਰਵਰਾ ਰਾਓ ਸਮੇਤ ਹੋਰ ਬੁਧੀਜੀਵੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਿੰਡ ਭੋਖੜਾ ਅਤੇ ਖਿਆਲੀ ਵਾਲਾ ਵਿਖੇ ਭਾਰਤ ਸਰਕਾਰ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਗਏ । ਇਸ ਮੌਕੇ ਮਜਦੂਰ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਮੋਦੀ ਹਕੂਮਤ ਹੱਕ ਸੱਚ ਇਨਸਾਫ ਦੀ ਲੜਾਈ ਲੜਨ ਵਾਲੇ ਲੋਕਾਂ ਉੱਤੇ ਝੂਠੇ ਕੇਸ ਪਾ ਕੇ ਜੇਲਾਂ ਵਿੱਚ ਸੁੱਟ ਰਹੀ ਹੈ ਜਿਸ ਦੀ ਮਿਸਾਲ ਇਨਕਲਾਬੀ ਕਵੀ ਵਰਾਵਰਾ ਰਾਓ ਦੇ 22 ਮਹੀਨਿਆਂ ਤੋ ਜੇਲ ਵਿੱਚ ਬੰਦ ਹਨ ਅਤੇ 80 ਸਾਲ ਦੀ ਉਮਰ ’ਚ ਉਨਾਂ ਨੂੰ ਕਈ ਤਰਾਂ ਦੀਆ ਬਿਮਾਰੀਆਂ ਤੋ ਇਲਾਵਾ ਕਰੋਨਾ ਨੇ ਵੀ ਘੇਰ ਰੱਖਿਆ ਹੈ। ਮਜਦੂਰ ਆਗੂ ਨੇ ਮੋਦੀ ਸਰਕਾਰ ਦੀ ਇਸ ਕਰਵਾਈ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਪ੍ਰੋਫੈਸ਼ਰ ਵਰਵਰਾ ਰਾਓ ਅਤੇ ਬੁਧੀਜੀਵੀਆਂ ਤੇ ਕਾਰਕੁੰਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ । ਇਸ ਮੌਕੇ ਮਜਦੂਰ ਆਗੂ ਕਰਮ ਸਿੰਘ ,ਟੇਕ ਸਿੰਘ ਖਿਆਲੀ ਵਾਲਾ, ਗੁਰਦੀਪ ਭੋਖੜਾ ਅਤੇ ਕੀਰਤ ਸਿੰਘ ਗੋਨਿਆਣਾ ਹਾਜਰ ਸਨ।
Total Responses : 267