ਲੁਧਿਆਣਾ 14 ਅਪ੍ਰੈਲ 2019: ਸਥਾਨਕ ਸ਼ੇਰਪੁਰ ਦੀ ਸ਼ਹੀਦ ਭਗਤ ਸਿੰਘ ਕਲੋਨੀ ਵਿਖੇ ਡਾ: ਅੰਬੇਡਕਰ ਨਵਯੁਵਕ ਸਮਿਤੀ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ 128ਵਾਂ ਜਨਮ ਦਿਨ ਸਮਾਰੋਹ ਕੀਤਾ ਗਿਆ ਜਿਸ ਵਿੱਚ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਨ ਸਭਾ ਹਲਕਾ ਦੱਖਣੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਪੁੱਜੇ। ਉਨ•ਾਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੀ ਫੋਟੋ ਤੇ ਫੁੱਲ ਮਾਲਾਵਾਂ ਭੇਂਟ ਕਰਦਿਆਂ ਉਨ•ਾਂ ਨੂੰ ਸਲਾਮ ਕੀਤਾ ਅਤੇ ਮੰਚ ਤੋਂ ਉਨ•ਾਂ ਦੇ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ•ਾਂ ਕਿਹਾ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਦੇਸ਼ ਦੀ ਜੋ ਵਿਵਸਥਾ ਸੀ ਉਸ ਨਾਲ ਦੇਸ਼ ਦੇ ਕਰੋੜਾਂ ਲੋਕ ਅਧਿਕਾਰਾਂ ਤੋਂ ਕੇਵਲ ਵਾਂਝੇ ਹੀ ਨਹੀਂ ਉਨ•ਾਂ ਨਾਲ ਅਣਮਨੁੱਖੀ ਵਿਵਹਾਰ ਵੀ ਕੀਤਾ ਜਾਂਦਾ ਸੀ। ਸੰਵਿਧਾਨ ਨਿਰਮਾਤਾ ਨੇ ਉਨ•ਾਂ ਕਰੋੜਾਂ ਲੋਕਾਂ ਨੂੰ ਬਾਕੀਆਂ ਦੇ ਬਰਾਬਰ ਅਧਿਕਾਰ ਦਿੱਤੇ। ਉਨ•ਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਦੇ ਕੀਤੇ ਕਾਰਜਾਂ ਦੀ ਲਿਸਟ ਬਹੁਤ ਲੰਬੀ ਹੈ। ਉਨ•ਾਂ ਕਿਹਾ ਕਿ ਏਸੇ ਦੇ ਚੱਲਦਿਆਂ ਅੱਜ ਦੇਸ਼ ਦੇ ਦੱਬੇ ਲਤਾੜੇ ਲੋਕ ਹੀ ਨਹੀਂ ਹਰ ਵਰਗ ਦੇ ਲੋਕ ਉਨ•ਾਂ ਨੂੰ ਯਾਦ ਕਰਦੇ ਹਨ। ਉਨ•ਾਂ ਕਿਹਾ ਕਿ ਡਾ: ਅੰਬੇਡਕਰ ਦੇਸ਼ ਦੇ ਪਿਛੜੇ ਲੋਕਾਂ ਨੂੰ ਹੁਕਮਰਾਨ ਦੇਖਣਾ ਚਾਹੁੰਦੇ ਸਨ ਜਿਸ ਦੀ ਕੋਸ਼ਿਸ ਵਿੱਚ ਅਸੀਂ ਪੀ ਡੀ ਏ ਦਾ ਗਠਨ ਕਰਕੇ ਲੱਗੇ ਹੋਏ ਹਾਂ। ਉਨ•ਾਂ ਕਿਹਾ ਕਿ ਪੀ ਡੀ ਏ ਦੇ ਜਿਥੇ ਹੋਰ ਬਹੁਤ ਸਾਰੇ ਸੰਕਲਪ ਹਨ ਉਥੇ ਹੀ ਦਲਿਤ ਦੀ ਬੇਟੀ ਬਸਪਾ ਮੁੱਖੀ ਕੁਮਾਰੀ ਮਾਇਆਵਤੀ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਬਣਾਉਣਾ ਵੀ ਹੈ। ਸਮਿਤੀ ਵੱਲੋਂ ਪੀ ਡੀ ਏ ਨੂੰ ਲੋਕ ਸਭਾ ਚੋਣਾਂ ਵਿੱਚ ਸਮੱਰਥਨ ਦੇਣ ਦਾ ਐਲਾਨ ਕਰਦੇ ਹੋਏ ਲੁਧਿਆਣਾ ਲੋਕ ਸਭਾ ਤੋਂ ਉਮੀਦਵਾਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਦਿਨ ਰਾਤ ਇੱਕ ਕਰਨ ਦਾ ਐਲਾਨ ਵੀ ਕੀਤਾ ਗਿਆ। ਸਮਿਤੀ ਵੱਲੋਂ ਸ: ਬੈਂਸ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਾਸਟਰ ਰਾਮਾ ਨੰਦ, ਰਣ ਸਿੰਘ, ਵਿੱਕੀ ਕੁਮਾਰ, ਰਾਜੇਸ਼ ਕੁਮਾਰ, ਬਿੱਟੂ ਸ਼ੇਰਪੁਰੀਆ, ਉਮੇਸ਼ ਕੁਮਾਰ, ਨਗਿੰਦਰ, ਦੀਪਕ ਕੁਮਾਰ, ਜਵਾਹਰ ਲਾਲ, ਵਿਜੇ ਕੁਮਾਰ, ਸੁਰੇਸ਼ ਕੁਮਾਰ, ਨਾਰਦ, ਵਿਨੈ ਕੁਮਾਰ, ਜਤਿੰਦਰ, ਮਨੋਜ ਕੁਮਾਰ, ਦੀਪਕ, ਚੰਦਨ ਕੁਮਾਰ, ਬ੍ਰਿਜੇਸ਼, ਧਰਮਦਾਸ, ਰਾਮਨੈਣ, ਵਿਨੋਦ ਕੁਮਾਰ, ਸੰਜੇ ਕੁਮਾਰ, ਜਨਾਰਦਨ, ਹੋਰੀ ਲਾਲ, ਮੁਕੇਸ਼ ਕੁਮਾਰ, ਦੀਪ ਚੰਦ, ਰਣਜੀਤ, ਗੁੱਡੂ ਅਤੇ ਧਰਮਿੰਦਰ ਆਦਿ ਹਾਜਰ ਸਨ।