← ਪਿਛੇ ਪਰਤੋ
ਚੰਡੀਗੜ, 24 ਮਾਰਚ 2019: ਮੁੱਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਅੱਜ ਡਿਊਟੀ ਵਿੱਚ ਅਣਗਹਿਲੀ ਕਰਨ ਦੇ ਦੋਸ਼ ਵਿੱਚ ਚੋਣ ਤਹਿਸੀਲਦਾਰ ਮੋਗਾ ਬਲਵਿੰਦਰ ਸਿੰਘ ਨੂੰ ਮੁਅਤਲ ਕਰਨ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਉਨ•ਾਂ ਨੂੰ ਡਿਪਟੀ ਕਮਿਸ਼ਨਰ ਮੋਗਾ ਤੋਂ ਸੂਚਨਾ ਮਿਲੀ ਸੀ ਕਿ ਚੋਣ ਤਹਿਸੀਲਦਾਰ ਮੋਗਾ ਬਲਵਿੰਦਰ ਸਿੰਘ ਚੋਣ ਡਿਊਟੀ ਨੂੰ ਗੰਭੀਰਤਾ ਨਾਲ ਨਹੀਂ ਨਿਭਾਅ ਰਿਹਾ ਜਿਸ ਕਾਰਨ ਚੋਣ ਕਮਿਸ਼ਨ ਨੂੰ ਭੇਜੀਆਂ ਜਾਣ ਵਾਲੀਆ ਰਿਪੋਰਟਾਂ ਵੀ ਨਹੀਂ ਭੇਜੀਆਂ ਜਾ ਰਹੀਆ ਅਤੇ ਨਾਲ ਹੀ ਬਿਨ•ਾਂ ਕਿਸੇ ਆਗਿਆ ਤੋਂ ਦਫਤਰੋਂ ਗੈਰਹਾਜ਼ਰ ਰਹਿੰਦਾ ਹੈ। ਇਸ ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਚੋਣ ਤਹਿਸੀਲਦਾਰ ਮੋਗਾ ਬਲਵਿੰਦਰ ਸਿੰਘ ਨੂੰ ਮੁਅਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਚੋਣ ਤਹਿਸੀਲਦਾਰ ਮੋਗਾ ਦਾ ਵਾਧੂ ਚਾਰਜ ਚੋਣ ਤਹਿਸੀਲਦਾਰ ਬਰਨਾਲਾ ਨੂੰ ਦੇਣ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ।
Total Responses : 267