← ਪਿਛੇ ਪਰਤੋ
ਚੰਡੀਗੜ੍ਹ, 19 ਮਈ 2019 - ਲੋਕ ਸਭਾ ਚੋਣਾਂ ਲਈ ਅੱਜ ਚੱਲ ਰਹੀ ਮਤਦਾਨ ਪ੍ਰਕ੍ਰਿਆ ਦੌਰਾਨ ਵੋਟ ਪਾਉਣ ਸਮੇਂ ਮੋਬਾਇਲ 'ਤੇ ਵੀਡੀਓ ਬਣਾ ਕੇ ਫੇਸਬੁੱਕ 'ਤੇ ਲਾਈਵ ਹੋਣ ਦੇ ਮਾਮਲੇ 'ਚ ਰਾਹੁਲ ਕਾਲੀਆਂ ਅਤੇ ਭਾਨੂੰ ਪ੍ਰਤਾਪ ਨਾਂਅ ਦੇ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਕੁਰਾਲੀ ਦੇ ਕੰਨਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੂਥ ਨੰ. 150 'ਤੇ ਦੋ ਨੌਜਵਾਨਾਂ ਵੱਲੋਂ ਮਤਦਾਨ ਦੀ ਗੁਪਤਤਾ ਨੂੰ ਭੰਗ ਕਰਨ ਤਹਿਤ 126 ਬੀ ਆਰਪੀਏ 1951 ਐਕਟ 188, 201 ਧਾਰਾ ਤਹਿਤ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਬਿਨਾਂ ਪੋਲਿੰਗ ਬੂਥ 'ਤੇ ਵੀ ਤਾਇਨਾਤ ਸੁਰੱਖਿਆ ਕਰਮਚਾਰੀਆਂ 'ਤੇ ਵੋਟਰ ਨੂੰ ਬਿਨਾਂ ਚੈਕਿੰਗ ਕੀਤੇ ਅੰਦਰ ਜਾਣ ਅਤੇ ਚੋਣ ਅਮਲੇ ਦੇ ਅਧਿਕਾਰੀਆਂ 'ਤੇ ਡਿਊਟੀ ਸਮੇਂ ਕੁਤਾਹੀ ਵਰਤਣ ਕਾਰਨ ਵੀ ਕਾਰਵਾਈ ਕੀਤੀ ਜਾਵੇਗੀ।
Total Responses : 267