ਅਸ਼ੋਕ ਵਰਮਾ
ਮਾਨਸਾ, 20 ਜੁਲਾਈ 2020: ਮਾਨਸਾ ਪੁਲਿਸ ਨੇ ਦਬਾਅ ਪਾ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦੇ 4 ਮੈਂਬਰਾਂ ਵਿਰੁੱਧ ਮੁਕੱਦਮਾ ਦਰਜ ਕਰਕੇ 2 ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ। ਇਸ ਗਿਰੋਹ ਦੇ ਬਾਕੀ ਰਹਿੰਦੇ 2 ਮੈਂਬਰਾਂ ਨੂੰ ਗਿ੍ਰਫਤਾਰ ਕਰਨ ਲਈ ਯਤਨ ਜਾਰੀ ਹਨ।ਐਸਐਸਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਦੱਈ ਮੋਹਣ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਗੁਰੂਸਰ (ਜਿਲਾ ਬਠਿੰਡਾ) ਨੇ ਥਾਣਾ ਸਦਰ ਮਾਨਸਾ ਪੁਲਿਸ ਸ਼ਕਾਇਤ ਦਿੱਤੀ ਸੀ ਜਿਸ ਦੇ ਅਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ। ਮੁਦਈ ਨੇ ਦੱਸਿਆ ਕਿ ਉਹ ਖੇਤੀਬਾੜੀ ਦੇ ਨਾਲ ਨਾਲ ਜਾਇਣਾਂਣ ਦੀ ਖਰੀਦ- ਵੇਚ ਦਾ ਕੰਮ ਵੀ ਕਰਦਾ ਹੈ। ਲੰਘੀ 18ਜੁਲਾਈ ਨੂੰ ਚਿੰਤ ਕੌਰ ਨਾਮ ਦੀ ਔੌਰਤ ਨੇ ਮਾਨਸਾ ਕਚਿਹਰੀ ਰੋਡ ਵਿਖੇ ਆਪਣਾ ਪਲਾਟ ਵੇਚਣ ਲਈ ਉਸ ਨੂੰ ਫੋਨ ਕਰਕੇ ਬੱਸ ਅੱਡਾ ਬਹਿਨੀਵਾਲ ਵਿਖੇ ਬੁਲਾਇਆ ਸੀ। ਉਹ ਚਿੰਤ ਕੌਰ ਨੂੰ ਨਾਲ ਲੈ ਕੇ ਮੋਟਰਸਾਈਕਲ ਤੇ ਮਾਨਸਾ ਪਲਾਟ ਵੇਖਣ ਲਈ ਆ ਰਿਹਾ ਸੀ।
ਜਦੋਂ ਉਹ ਮੂਸਾ ਚੁੰਗੀ ਮਾਨਸਾ ਕੋਲ ਪੁੱਜੇ ਤਾਂ ਚਿੰਤ ਕੌਰ ਉਸ ਨੂੰ ਬਾਗਵਾਲੇ ਗੁਰਦੁਵਾਰੇ ਨੇੜੇ ਰਹਿਣ ਵਾਲੀ ਭੈਣ ਕਿਰਨਾ ਕੌਰ ਅਤੇ ਮਾਸੀ ਮਲਕੀਤ ਕੌਰ ਦੇ ਘਰੇ ਚਾਹ ਲਈ ਉਨਾਂ ਦੇ ਘਰ ਲੈ ਗਈ। ਉਨਾਂ ਦੱਸਿਆ ਕਿ ਉੱਥੇ ਕਥਿਤ ਸਾਜਿਸ਼ ਤਹਿਤ ਚਿੰਤ ਕੌਰ ਅਤੇ ਮੁਦੱਈ ਨੂੰ ਕਮਰੇ ਵਿੱਚ ਬਿਠਾ ਦਿੱਤਾ ਅਤੇ ਬਾਹਰੋ ਜਿੰਦਰਾ ਲਗਾ ਕੇ ਉਸ ਨੂੰ ਬੰਦੀ ਬਣਾ ਲਿਆ। ਇਸ ਮੌਕੇ ਉਨਾਂ ਨੇ ਜਸਵੰਤ ਸਿੰਘ ਨੂੰ ਵੀ ਬੁਲਾ ਲਿਆ ਅਤੇ ਮੋਹਣ ਸਿੰਘ ਤੇ ਗਲਤ ਇਲਜਾਮ ਲਾਕੇ ਉਸਦਾ ਮੋਬਾਇਲ ਫੋਨ ਅਤੇ ਉਸ ਦੇ ਪਰਸ ਵਿੱਚੋ 5 ਹਜਾਰ ਰੁਪਏ ਵੀ ਕੱਢ ਲਏ ਅਤੇ ਮਦੱਈ 70 ਹਜਾਰ ਰੁਪਏ ਦੀ ਮੰਗ ਕੀਤੀ । ਉਨਾਂ ਆਖਿਆ ਕਿ ਪੈਸੇ ਨਾਂ ਦੇਣ ਦੀ ਸੂਰਤ ’ਚ ਪ੍ਰੀਵਾਰ ਦੀ ਬਦਨਾਮੀ ਅਤੇ ਮੁਕੱਦਮਾ ਦਰਜ ਕਰਵਾਉਣ ਦੀ ਕਥਿਤ ਧਮਕੀ ਦਿੱਤੀ। ਐਸਐਸਪੀ ਨੇ ਦੱਸਿਆ ਕਿ ਪੈਸਿਆਂ ਦਾ ਪ੍ਰਬੰਧ ਕਰਨ ਬਹਾਨੇ ਉਹ ਕਿਸੇ ਤਰਾਂ ਉਨਾਂ ਦੇ ਚੁੰਗਲ ਚੋਂ ਨਿੱਕਲ ਆਇਆ ਅਤੇ ਥਾਣਾ ਸਦਰ ਪੁਲਿਸ ਨੂੰ ਜਾਣਕਾਰੀ ਦਿੱਤੀ।
ਐਸਐਸਪੀ ਨੇ ਦੱਸਿਆ ਕਿ ਇਸ ਸ਼ਕਾਇਤ ਦੇ ਅਧਾਰ ਤੇ ਚਿੰਤ ਕੌਰ, ਮਲਕੀਤ ਕੌਰ ਪਤਨੀ ਸੁਖਵਿੰਦਰ ਸਿੰਘ, ਕਿਰਨਾ ਕੌਰ ਪਤਨੀ ਬਲਜੀਤ ਸਿੰਘ ਅਤੇ ਜਸਵੰਤ ਸਿੰਘ ਪੁੱਤਰ ਨਿਹਾਲ ਸਿੰਘ ਵਾਸੀਆਨ ਮਾਨਸਾ ਨੂੰ ਧਾਰਾ 384 ,342 ,420 ,506,120-ਬੀ. ਤਹਿਤ ਥਾਣਾ ਸਦਰ ਮਾਨਸਾ ਪੁਲਿਸ ਨੇ ਨਾਮਜਦ ਕਰਕੇ ਕਿਰਨਾ ਕੌਰ ਅਤੇ ਜਸਵੰਤ ਸਿੰਘ ਨੂੰ ਗਿ੍ਰਫਤਾਰ ਲਿਆ ਹੈ। ਉਨਾਂ ਦੱਸਿਆ ਕਿ ਅੱਜ ਸਦਰ ਮਾਨਸਾ ਪੁਲਿਸ ਨੇ ਕਿਰਨਾ ਕੌਰ ਅਤੇ ਜਸਵੰਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਉਨਾਂ ਦੱਸਿਆ ਕਿ ਇਸ ਮਾਮਲੇ ’ਚ ਸ਼ਾਮਲ ਬਾਕੀ ਦੋਵੇਂ ਮੁਲਜਮ ਫਰਾਰ ਹਨ ਜਿੰਨਾਂ ਨੂੰ ਜਲਦੀ ਹੀ ਗਿ੍ਰਫਤਾਰ ਕਰ ਲਿਆ ਜਾਏਗਾ। ਉਨਾਂ ਦੱਸਆ ਕਿ ਪੁਲਿਸ ਹੁਣ ਇਹ ਪਤਾ ਲਾਏਗੀ ਕਿ ਇੰਨਾਂ ਨੈ ਕਿੰਨੈ ਹੋਰ ਲੋਕਾਂ ਤੋਂ ਪੈਸੇ ਬਟੋਰੇ ਹਨ। ਉਨਾਂ ਦੱਸਿਆ ਕਿ ਪੁਲਿਸ ਨੂੰ ਪੁੱਛ ਪੜਤਾਲ ਦੌਰਾਨ ਹੋਰ ਵੀ ਖੁਲਾਸਿਆਂ ਦੀ ਉਮੀਦ ਹੈ ।