ਹਰੀਸ਼ ਕਾਲੜਾ
ਰੂਪਨਗਰ, 20 ਜੁਲਾਈ 2020 : ਰੋਟਰੀ ਕਲੱਬ ਰੂਪਨਗਰ ਵੱਲੋਂ ਅੱਜ ਆਪਣੇ ਸਮਾਜ ਭਲਾਈ ਦੇ ਕੰਮਾਂ ਵਿੱਚ ਇੱਕ ਹੋਰ ਅਧਿਆਏ ਜੋੜਦੇ ਹੋਏ ਇੱਕ ਨਵਾਂ ਉਪਰਾਲਾ ਕੀਤਾ ਗਿਆ। ਇਸ ਉਪਰਾਲੇ ਤਹਿਤ ਅੱਜ ਰੋਟਰੀ ਕਲੱਬ ਰੂਪਨਗਰ ਵੱਲੋਂ ਕੋਵਿਡ-19 ਦੀਆਂ ਅਹਿਮ ਜਾਣਕਾਰੀਆਂ / ਹਦਾਇਤਾਂ ਸਬੰਧੀ ਪੋਸਟਰ ਸਿਵਲ ਸਕੱਤਰੇਤ ਦੇ ਵੱਖ-2 ਦਫਤਰਾਂ ਵਿੱਚ ਵੰਡੇ ਗਏ। ਇਸ ਮੌਕੇ ਰੋਟਰੀ ਕਲੱਬ ਰੂਪਨਗਰ ਦੇ ਪਧਾਨ ਰੋਟੇਰੀਅਨ ਗੁਰਪ੍ਰੀਤ ਸਿੰਘ ਅਤੇ ਸਕੱਤਰ ਰੋਟੇਰੀਅਨ ਸੁਧੀਰ ਸ਼ਰਮਾਂ ਨੇ ਦੱਸਿਆ ਇਸ ਮਹਿੰਮ ਤਹਿਤ ਅੱਜ ਉਨ੍ਹਾਂ ਵੱਲੋਂ ਵੱਖ-2 ਸਰਕਾਰੀ ਦਫਤਰਾਂ ਜਿਵੇਂ ਕਿ ਡਿਪਟੀ ਕਮਿਸ਼ਨਰ, ਐਡੀਸ਼ਨਲ ਡਿਪਟੀ ਕਮਿਸ਼ਨਰ, ਐਸ.ਡੀ.ਐਮ., ਨਾਇਬ ਤਹਿਸੀਲਦਾਰ, ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ, ਲੋਕ ਅਦਾਲਤ ਤੋਂ ਇਲਾਵਾ ਜ਼ਿਲ੍ਹਾ ਅਦਾਲਤ ਦੇ ਕਰਮਚਾਰੀਆਂ ਨੂੰ ਇਹ ਪੋਸਟਰ ਵੰਡੇ ਗਏ। ਇਸ ਮੌਕੇ ਰੋਟਰੀ ਕਲੱਬ ਦੇ ਪਧਾਨ ਨੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਕੱਲ ਵੀ ਸ਼ਹਿਰ ਦੇ ਵੱਖ-2 ਹੋਟਲਾਂ ਅਤੇ ਢਾਬਿਆਂ ਵਿੱਚ ਇਹ ਪੋਸਟਰ ਵੰਡੇ ਗਏ ਸਨ ਅਤੇ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਸਾਰੇ ਪੈਟਰੋਲ ਪੰਪਾਂ ਅਤੇ ਸ਼ਹਿਰ ਦੇ ਪਮੱਖ ਸਥਾਨਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਭਿਆਨਕ ਬੀਮਾਰੀ ਤੋਂ ਜਾਣੂੰ ਕਰਵਾਇਆ ਜਾ ਸਕੇ ਅਤੇ ਇਸ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ / ਹਦਾਇਤਾਂ ਬਾਰੇ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਅਜਿਹੇ 4000 ਪੋਸਟਰ ਲਗਾਏ ਜਾਣ ਦਾ ਟੀਚਾ ਰੱਖਿਆ ਗਿਆ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਮੁਹਿੰਮ ਨਾਲ ਜੁੜ ਸਕਣ। ਇਸ ਮੌਕੇ ਰੋਟਰੀ ਕਲੱਬ ਵੱਲੋਂ ਸਾਬਕਾ ਸਹਾਇਕ ਗਵਰਨਰ ਅਮਰ ਰਾਜ ਸੈਣੀ, ਜੁਆਇੰਟ ਸਕੱਤਰ ਚਿਤਰੰਜਨ ਬਾਂਸਲ, ਅਡੀਸ਼ਨਲ ਜੁਆਇੰਟ ਸਕੱਤਰ ਜਤਿੰਦਰਪਾਲ ਸਿੰਘ ਰਹਿਲ, ਰੋਟੇਰੀਅਨ ਸਤੀਸ਼ ਵਾਹੀ, ਰੋਟੇਰੀਅਨ ਇੰਦਰਪਾਲ ਵੋਹਰਾ, ਰੋਟੇਰੀਅਨ ਵਰੁਣ ਸੋਨੀ ਆਦਿ ਹਾਜ਼ਰ ਸਨ।