← ਪਿਛੇ ਪਰਤੋ
ਭਿੱਖੀਵਿੰਡ 5 ਮਈ (ਜਗਮੀਤ ਸਿੰਘ )-ਜਿਲ੍ਹਾ ਤਰਨ ਤਾਰਨ ਦੇ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਲੋਕ ਸਭਾ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਏ.ਆਰ.ੳ ਕਮ ਡੀ.ਡੀ.ਪੀ.ੳ ਦਵਿੰਦਰ ਕੁਮਾਰ ਦੀ ਦੇਖ-ਰੇਖ ਹੇਠ ਸਰਕਾਰੀ ਬਹੁ-ਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਚੋਣ ਪਾਰਟੀਆਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ। ਉਥੇ ਦੂਜੇ ਪਾਸੇ ਚੋਣ ਕਮਿਸ਼ਨਰ ਦੇ ਹੁਕਮਾਂ ‘ਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਦੂਸਰੇ ਸੂਬਾ ਕੇਰਲਾ ਤੋਂ ਦੋ ਕੰਪਨੀਆਂ ਦੇ ਪੁਲਿਸ ਮੁਲਾਜਮਾਂ ਨੂੰ ਸਬ ਡਵੀਜਨ ਭਿੱਖੀਵਿੰਡ ਅੰਦਰ ਤੈਨਾਤ ਕਰ ਦਿੱਤਾ ਗਿਆ ਹੈ। ਕੇਰਲਾ ਪੁਲਿਸ ਦੇ ਮੁਲਾਜਮ ਪੰਜਾਬ ਪੁਲਿਸ ਦੇ ਵੱਖ-ਵੱਖ ਥਾਣਿਆਂ ਦੇ ਮੁਲਾਜਮਾਂ ਨਾਲ ਗੱਡੀਆਂ ਵਿਚ ਘੰੁਮ ਰਹੇ ਹਨ ਅਤੇ ਨਾਕਿਆਂ ਉਪਰ ਵੀ ਡਿਊਟੀ ਦੇ ਰਹੇ ਹਨ। ਕੇਰਲਾ ਪੁਲਿਸ ਸੰਬੰਧੀ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਨੇ ਗੱਲ ਕਰਨ ‘ਤੇ ਉਹਨਾਂ ਕਿਹਾ ਕਿ ਕੇਰਲਾ ਪੁਲਿਸ ਦੇ 100 ਤੋਂ ਵੱਧ ਜੁਵਾਨ ਹਲਕਾ ਖੇਮਕਰਨ ਅੰਦਰ ਪਹੰੁਚ ਚੁੱਕੇ ਹਨ, ਜੋ ਪੰਜਾਬ ਪੁਲਿਸ ਦੇ ਮੁਲਾਜਮਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਸੁਰੱਖਿਆ ਦੀ ਨਿਗਰਾਨੀ ਕਰਨਗੇ ਤਾਂ ਜੋ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ।
Total Responses : 267