ਜ਼ਿਲ•ਾ ਸਿਹਤ ਅਫ਼ਸਰ ਵਲੋਂ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਜਾਂਚ ਕਰਵਾਉਣ ਦੀ ਅਪੀਲ
31 ਜੁਲਾਈ ਤਕ ਜ਼ਿਲ•ੇ ਵਿਚ ਮੌਜੂਦ ਰਹੇਗੀ ਮੋਬਾਈਲ ਫ਼ੂਡ ਟੈਸਟਿੰਗ ਵੈਨ
ਮੋਹਾਲੀ, 16 ਜੁਲਾਈ 2020: 'ਤੰਦਰੁਸਤ ਪੰਜਾਬ' ਮਿਸ਼ਨ ਜ਼ਿਲ•ਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਦੀ ਅਗਵਾਈ ਹੇਠ ਫ਼ੂਡ ਸੇਫ਼ਟੀ ਟੀਮ ਨੇ ਮੋਹਾਲੀ ਸ਼ਹਿਰ ਅਤੇ ਖਰੜ ਵਿਚ ਵੱਖ-ਵੱਖ ਦੁਕਾਨਾਂ ਅਤੇ ਡਿਪਾਰਟਮੈਂਟਲ ਸਟੋਰਾਂ ਵਿਖੇ ਜਾ ਕੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਚੈਕਿੰਗ ਕੀਤੀ ਅਤੇ ਵੱਖ-ਵੱਖ ਚੀਜ਼ਾਂ ਦੇ ਕੁਲ 35 ਸੈਂਪਲ ਲਏ। ਡਾ. ਸੁਭਾਸ਼ ਕੁਮਾਰ ਨੇ ਦਸਿਆ ਕਿ ਦੁਕਾਨਾਂ ਵਿਚ ਖਾਣ-ਪੀਣ ਵਾਲੀਆਂ ਵੱਖ ਵੱਖ ਚੀਜ਼ਾਂ ਦਾ ਮਿਆਰ ਜਾਂਚਿਆ ਗਿਆ ਤੇ ਨਾਲ ਹੀ ਉਨ•ਾਂ ਦੀ ਮਿਆਦ ਚੈਕ ਕੀਤੀ ਗਈ। ਉਨ•ਾਂ ਦਸਿਆ ਕਿ ਸਿਹਤ ਵਿਭਾਗ ਦੁਆਰਾ ਚਲਾਈ ਜਾ ਰਹੀ ਮੋਬਾਈਲ ਟੈਸਟਿੰਗ ਵੈਨ ਰਾਹੀਂ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਵੀ ਲਏ ਗਏ ਅਤੇ ਮੌਕੇ 'ਤੇ ਹੀ ਚੀਜ਼ਾਂ ਦੀ ਜਾਂਚ ਕੀਤੀ ਗਈ। ਉਨ•ਾਂ ਇਹ ਵੀ ਦਸਿਆ ਕਿ ਮੋਬਾਈਲ ਟੈਸਟਿੰਗ ਵੈਨ 31 ਜੁਲਾਈ ਤਕ ਜ਼ਿਲ•ਾ ਭਰ ਵਿਚ ਘੁੰਮੇਗੀ ਜਿਸ ਵਿਚ ਕੋਈ ਵੀ ਵਿਅਕਤੀ ਵੱਖ-ਵੱਖ ਚੀਜ਼ਾਂ ਦਾ ਮਿਆਰ ਚੈਕ ਕਰਵਾ ਸਕਦਾ ਹੈ। ਉਨ•ਾਂ ਦਸਿਆ ਕਿ ਇਸ ਵੈਨ ਵਿਚ ਆਧੁਨਿਕ ਮਸ਼ੀਨਰੀ ਲੱਗੀ ਹੋਈ ਹੈ ਜਿਸ ਨਾਲ ਦੁੱਧ, ਆਰ.ਓ. ਪਾਣੀ ਜਾਂ ਆਮ ਪਾਣੀ, ਹਲਦੀ, ਲੂਣ, ਮਿਰਚ, ਮਸਾਲਾ, ਕੋਲਡ ਡਰਿੰਕਸ, ਦੇਸੀ ਘੀ, ਆਮ ਘੀ, ਆਦਿ ਦਾ ਮਿਆਰ ਜਾਂਚਣ ਲਈ ਜਾਂਚ ਕਰਵਾਈ ਜਾ ਸਕਦੀ ਹੈ ਅਤੇ ਪ੍ਰਤੀ ਆਈਟਮ 50 ਰੁਪਏ ਦੀ ਸਰਕਾਰੀ ਫ਼ੀਸ ਲਈ ਜਾਵੇਗੀ। ਇਸ ਸਬੰਧ ਵਿਚ ਜਾਣਕਾਰੀ ਲਈ ਫ਼ੂਡ ਸੇਫ਼ਟੀ ਅਫ਼ਸਰ ਰਾਜਦੀਪ ਕੌਰ ਨਾਲ ਫ਼ੋਨ ਨੰਬਰ 94644 21838 'ਤੇ ਸੰਪਰਕ ਕੀਤਾ ਜਾ ਸਕਦਾ ਹੈ
ਡਾ. ਸੁਭਾਸ਼ ਕੁਮਾਰ ਨੇ ਦਸਿਆ ਕਿ ਚੈਕਿੰਗ ਦੌਰਾਨ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ 'ਕੋਰੋਨਾ ਵਾਇਰਸ' ਮਹਾਂਮਾਰੀ ਤੋਂ ਬਚਾਅ ਲਈ ਜ਼ਿਲ•ਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ। ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਰੱਖਣ ਅਤੇ ਮਿਆਦ-ਪੁੱਗੀਆਂ ਚੀਜ਼ਾਂ ਨਾ ਵੇਚਣ ਦੀ ਹਦਾਇਤ ਕੀਤੀ ਗਈ। ਜ਼ਿਲ•ਾ ਸਿਹਤ ਅਫ਼ਸਰ ਨੇ ਕਿਹਾ ਕਿ ਖਾਣ-ਪੀਣ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਵਿਚ ਸਾਫ਼-ਸਫ਼ਾਈ ਅਤੇ ਮਿਆਰ ਦੀ ਘਾਟ ਫ਼ੂਡ ਸਟੈਂਡਰਜ਼ ਅਥਾਰਟੀ ਆਫ਼ ਇੰਡੀਆ (ਐਫ਼ਐਸਏ) ਦੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ ਜਿਸ ਲਈ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨ•ਾਂ ਕਿਹਾ ਕਿ ਸਿਹਤ ਵਿਭਾਗ ਇਨ•ਾਂ ਦੁਕਾਨਾਂ 'ਤੇ ਲਗਾਤਾਰ ਨਜ਼ਰ ਰੱਖੇਗਾ ਅਤੇ ਚੈਕਿੰਗ ਲਗਾਤਾਰ ਜਾਰੀ ਰਹੇਗੀ। ਉਨ•ਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਉਹ ਜਿਥੋਂ ਵੀ ਖਾਣ-ਪੀਣ ਦੀਆਂ ਚੀਜ਼ਾਂ ਖ਼ਰੀਦ ਰਹੇ ਹਨ, ਉਥੇ ਪੂਰੀ ਸਾਫ਼-ਸਫ਼ਾਈ ਹੋਵੇ ਅਤੇ ਉਹ ਸਫ਼ਾਈ ਦੀ ਘਾਟ ਹੋਣ 'ਤੇ ਖ਼ੁਦ ਵੀ ਦੁਕਾਨਦਾਰਾਂ ਨੂੰ ਸਫ਼ਾਈ ਰੱਖਣ ਲਈ ਕਹਿਣ। ਜਾਂਚ ਟੀਮ ਵਿਚ ਫ਼ੂਡ ਸੇਫ਼ਟੀ ਅਫ਼ਸਰ ਰਾਜਦੀਪ ਕੌਰ, ਹਰਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਵੀ ਸ਼ਾਮਲ ਸਨ।