ਲੁਧਿਆਣਾ, 20 ਮਈ 2019: ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਸੂਬੇ ਵਿੱਚ 19 ਮਈ ਨੂੰ ਪਾਈਆਂ ਗਈਆਂ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ ਅਤੇ 23 ਮਈ ਦਾ ਦਿਨ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿਉਂਕਿ 23 ਮਈ ਨੂੰ ਬਾਅਦ ਦੁਪਿਹਰ ਤੱਕ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰਾਂ ਦੀ ਜਿੱਤ ਹੋਵੇਗੀ। ਵਿਧਾਇਕ ਬੈਂਸ ਅੱਜ ਆਪਣੇ ਦਫਤਰ ਕੋਟ ਮੰਗਲ ਸਿੰਘ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਵਿਧਾਇਕ ਬੈਂਸ ਨੇ ਕਿਹਾ ਕਿ 19 ਮਈ ਨੂੰ ਜਿੱਥੇ ਲੁਧਿਆਣਾ ਵਿੱਚ ਲੋਕ ਇਨਸਾਫ ਪਾਰਟੀ ਪ੍ਰਤੀ ਲੋਕਾਂ ਦਾ ਪਿਆਰ ਅਤੇ ਜੋਸ਼ ਦੇਖਿਆ ਗਿਆ ਉੱਥੇ ਦੂਜੇ ਪਾਸੇ ਅਕਾਲੀ ਦਲ ਅਤੇ ਭਾਜਪਾ ਦੇ ਅਨੇਕਾਂ ਵਰਕਰਾਂ ਨੇ ਪੀਡੀਏ ਦੇ ਹੱਕ ਵਿੱਚ ਵੋਟਾਂ ਪਾਈਆਂ, ਜਿਸ ਨਾਲ ਸਾਫ ਹੋ ਗਿਆ ਹੈ ਕਿ 23 ਮਈ ਨੂੰ ਲੁਧਿਆਣਾ ਵਿੱਚ ਲੋਕ ਇਨਸਾਫ ਪਾਰਟੀ ਦੀ ਵੱਡੀ ਜਿੱਤ ਹੋਵੇਗੀ ਅਤੇ ਲੁਧਿਆਣਾ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਗੱਡਿਆ ਜਾਵੇਗਾ। ਪੱਤਰਕਾਰਾਂ ਵਲੋਂ ਕੀਤੇ ਗਏ ਸਵਾਲ ਤੇ ਉਨ•ਾਂ ਕਿਹਾ ਕਿ ਲੁਧਿਆਣਾ ਦੇ ਦਿਹਾਤੀ ਹਲਕਿਆਂ ਜਗਰਾਓਂ, ਗਿੱਲ ਅਤੇ ਦਾਖਾ ਵਾਸੀਆਂ ਵਲੋਂ ਜਿੱਥੇ ਇੱਕ ਤਰਫਾ ਹੀ ਪੀਡੀਏ ਦੇ ਹੱਕ ਵਿੱਚ ਵੋਟ ਪਾਈ ਗਈ ਹੈ ਉੱਥੇ ਸ਼ਹਿਰੀ ਇਲਾਕਿਆਂ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਨ•ਾਂ ਦਾ ਸਾਥ ਦਿੱਤਾ ਹੈ, ਜਿਸ ਲਈ ਉਨ•ਾਂ ਸਮੂਹ ਲੁਧਿਆਣਾ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।
--
ਨਤੀਜਿਆਂ ਤੋਂ ਬਾਅਦ ਕੈਪਟਨ ਦੀ ਖੁਸ ਸਕਦੀ ਹੈ ਕੁਰਸੀ
ਕੀਤੇ ਗਏ ਸਵਾਲ ਤੇ ਉਨ•ਾਂ ਸਪਸ਼ਟ ਕੀਤਾ ਕਿ 23 ਮਈ ਨੂੰ ਆਉਣ ਵਾਲੇ ਚੋਣ ਨਤੀਜਿਆਂ ਦੌਰਾਨ ਜੇਕਰ ਪੂਰੇ ਦੇਸ਼ ਵਿੱਚ ਕਾਂਗਰਸ ਬਹੁਮਤ ਦੇ ਨੇੜੇ ਤੇੜੇ ਪੁੱਜ ਜਾਂਦੀ ਹੈ ਤਾਂ ਬੇਸ਼ੱਕ ਕੈਪਟਨ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ ਜਾਪਦਾ ਪਰ ਜੇਕਰ ਕਾਂਗਰਸ 150 ਤੱਕ ਪੁੱਜਦੀ ਹੈ ਤਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਨੂੰ ਖਤਰਾ ਹੀ ਖਤਰਾ ਹੈ। ਉਨ•ਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੇ ਅੰਦਰ ਵੀ ਕੈਪਟਨ ਅਤੇ ਬਾਦਲ ਪਰਿਵਾਰ ਵਿੱਚ ਨਜਦੀਕੀਆਂ ਨੂੰ ਲੈ ਕੇ ਇੱਕ ਵੱਡਾ ਧੜਾ ਵੀ ਕੈਪਟਨ ਦੇ ਖਿਲਾਫ ਚੱਲ ਰਿਹਾ ਹੈ ਅਤੇ ਕਾਂਗਰਸ ਵਿੱਚ ਕਿਸੇ ਵੀ ਵੇਲੇ ਵੱਡਾ ਧਮਾਕਾ ਹੋ ਸਕਦਾ ਹੈ।
ਡੀਸੀ ਲੁਧਿਆਣਾ ਖੇਡ ਰਹੇ ਨੇ ਕਾਂਗਰਸੀਆਂ ਦੇ ਹੱਥਾਂ ਵਿੱਚ, ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
ਇਸ ਦੌਰਾਨ ਵਿਧਾਇਕ ਬੈਂਸ ਨੇ ਕਿਹਾ ਕਿ ਡੀਸੀ ਲੁਧਿਆਣਾ ਕਮ ਚੋਣ ਕਮਿਸ਼ਨਰ ਲੁਧਿਆਣਾ ਸਿੱਧੇ ਤੌਰ ਤੇ ਕਾਂਗਰਸ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਹਨ ਕਿਉਂਕਿ ਆਮ ਤੌਰ ਤੇ ਜਦੋਂ ਵੀ ਵੋਟਾਂ ਪੈਂਦੀਆਂ ਹਨ ਤਾਂ ਬੂਥਾਂ ਤੋਂ ਸਿੱਧੇ ਤੌਰ ਤੇ ਸਟਾਫ ਵਲੋਂ ਈਵੀਐਮ ਮਸ਼ੀਨਾ ਨੂੰ ਲਾਕ ਕਰਕੇ ਟਰੰਕਾਂ ਵਿੱਚ ਬੰਦ ਕਰਕੇ ਗਿਣਤੀ ਕੈਂਦਰ (ਪੀਏਯੂ ) ਤੱਕ ਪਹੁੰਚਾ ਦਿੱਤਾ ਜਾਂਦਾ ਹੈ ਅਤੇ ਪੋਲਿੰਗ ਸਟਾਫ ਕਰੀਬ ਦੋ ਘੰਟੇ ਬਾਦ ਆਪਣੇ ਘਰਾਂ ਨੂੰ ਰਵਾਨਾ ਹੋ ਜਾਂਦਾ ਹੈ ਪਰ ਇਸ ਵਾਰ ਡੀਸੀ ਲੁਧਿਆਣਾ ਨੇ ਸਾਰੇ ਨਿਯਮਾਂ ਨੂੰ ਛਿੱਕੇ ਤੇ ਟੰਗਦੇ ਹੋਏ ਆਤਮ ਨਗਰ ਹਲਕੇ, ਦੱਖਣੀ ਅਤੇ ਪੱਛਮੀ ਦੀਆਂ ਈਵੀਐਮ ਮਸ਼ੀਨਾਂ ਨੂੰ ਪਹਿਲਾਂ ਟਰੱਕਾਂ ਵਿੱਚ ਲੱਦ ਕੇ ਸਮੇਤ ਸਟਾਫ ਐਮਜੀਐਮ ਸਕੂਲ, ਦੁੱਗਰੀ, ਡੀਏਵੀ ਸਕੂਲ ਦੁੱਗਰੀ ਲਿਜਾਇਆ ਗਿਆ, ਜਿੱਥੇ ਟਰੰਕਾਂ ਵਿੱਚ ਬੰਦ ਕਰਕੇ ਉਨ•ਾਂ ਨੂੰ ਫਿਰ ਟਰੱਕਾਂ ਵਿੱਚ ਲੱਦ ਕੇ ਗਿਣਤੀ ਕੇਂਦਰ (ਪੀਏਯੂ) ਵਿੱਖੇ ਲਿਜਾਇਆ ਗਿਆ ਅਤੇ ਸੋਮਵਾਰ ਸਵੇਰੇ 9 ਕੁ ਵਜੇ ਦੇ ਕਰੀਬ ਸਟਰਾਂਗ ਰੂਮ ਬੰਦ ਕੀਤਾ ਜਾ ਸਕਿਆ। ਉਨ•ਾਂ ਕਿਹਾ ਕਿ ਇਸ ਦੌਰਾਨ ਰਾਤ ਕਰੀਬ 2 ਕੁ ਵਜੇ ਅÎੱਧਾ ਘੰਟਾ ਟਰੱਕਾਂ ਨੂੰ ਸੜਕ ਤੇ ਹੀ ਰੋਕੀ ਰੱਖਿਆ ਗਿਆ। ਵਿਧਾਇਕ ਬੈਂਸ ਨੇ ਖਦਸ਼ਾ ਜਾਹਰ ਕੀਤਾ ਕਿ ਡੀਸੀ ਲੁਧਿਆਣਾ ਕਾਂਗਰਸ ਉਮੀਦਵਾਰ ਨੂੰ ਫਾਇਦਾ ਪਹੁੰਚਾਉਣ ਲਈ ਅਜਿਹਾ ਤਰੀਕਾ ਅਪਣਾ ਰਹੇ ਸਨ ਅਤੇ ਇਸ ਨਾਲ ਜਿੱਥੇ ਸਮੇਂ ਦੀ ਖਰਾਬੀ ਹੋਈ ਉੱਥੇ ਦੂਜੇ ਪਾਸੇ ਸਟਾਫ ਵੀ ਸਾਰੀ ਰਾਤ ਪਰੇਸ਼ਾਨ ਰਿਹਾ, ਜਿਨ•ਾਂ ਵਿੱਚ ਮਹਿਲਾ ਸਟਾਫ ਵੀ ਸ਼ਾਮਲ ਹੈ। ਉਨ•ਾਂ ਕਿਹਾ ਕਿ ਡੀਸੀ ਲੁਧਿਆਣਾ ਨੂੰ ਉਨ•ਾਂ ਰਾਤ 2.30 ਵਜੇ ਫੋਨ ਕਰਕੇ ਪੁੱਛਿਆ ਵੀ ਪਰ ਡੀਸੀ ਲੁਧਿਆਣਾ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਸਕੇ। ਵਿਧਾਇਕ ਬੈਂਸ ਨੇ ਕਿਹਾ ਕਿ ਇਸ ਸਬੰਧੀ ਉਨ•ਾਂ ਮੁੱਖ ਚੋਣ ਕਮਿਸ਼ਨਰ ਭਾਰਤ ਸਮੇਤ ਚੋਣ ਕਮਿਸ਼ਨਰ ਪੰਜਾਬ ਨੂੰ ਲਿਖਤ ਵਿੱਚ ਸ਼ਿਕਾਇਤ ਭੇਜ ਕੇ ਮੰਗ ਕੀਤੀ ਹੈ ਕਿ ਸਮਾਂ ਖਰਾਬ ਕਰਨ, ਪੈਸਾ ਖਰਾਬ ਕਰਨ ਅਤੇ ਸਟਾਫ ਦੀ ਖੱਜਲ ਖੁਆਰੀ ਸਬੰਧੀ ਡੀਸੀ ਲੁਧਿਆਣਾ ਨੂੰ ਤਲਬ ਕਰਕੇ ਜਵਾਬ ਤਲਬੀ ਕੀਤੀ ਜਾਵੇ।
--
54 ਦਿਨ•ਾਂ ਤੋਂ ਬਾਅਦ ਫਿਰ ਸੁਵਿਧਾ ਕੇਂਦਰ ਚ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
Ñਲੋਕ ਸਭਾ 2019 ਦੀਆਂ ਚੋਣਾਂ ਦੇ ਐਲਾਨ ਹੁੰਦੇ ਸਾਰ ਹੀ ਲੁਧਿਆਣਾ ਤੋਂ ਵਿਧਾਇਕ ਅਤੇ ਪੀਡੀਏ ਦੇ ਲੋਕ ਸਭਾ ਲਈ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਵਲੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਾ ਕੇ ਪੀਡੀਏ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਨ•ਾਂ ਦੇ ਕੋਟ ਮੰਗਲ ਸਿੰਘ ਦਫਤਰ, ਦੁੱਗਰੀ ਦਫਤਰ ਅਤੇ ਸ਼ਿਮਲਾਪੁਰੀ ਵਾਲੇ ਦਫਤਰਾਂ ਦੇ ਸੁਵਿਧਾ ਕੇਂਦਰਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦਾ ਕੰਮ ਬੰਦ ਰਿਹਾ ਅਤੇ ਵਿਧਾਇਕ ਬੈਂਸ ਚੋਣ ਪ੍ਰਚਾਰ ਵਿੱਚ ਰੁੱਝੇ ਰਹੇ ਪਰ 19 ਮਈ ਨੂੰ ਵੋਟਾਂ ਪੈਣ ਤੋਂ ਬਾਅਦ 20 ਮਈ ਸਵੇਰੇ 9 ਵਜੇ ਤੋਂ ਕੋਟ ਮੰਗਲ ਸਿੰਘ ਦਫਤਰ ਵਿੱਖੇ ਫਿਰ ਤੋਂ ਸੁਵਿਧਾ ਕੇਂਦਰ ਵਿੱਚ ਲੋਕ ਆਪਣੇ ਕੰਮ ਕਰਵਾਉਣ ਲਈ ਆਏ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਵੇਰੇ 2 ਘੰਟੇ ਅਤੇ ਫਿਰ ਬਾਦ ਦੁਪਿਹਰ 12 ਵਜੇ ਤੋਂ 3 ਵਜੇ ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਹਾਲਾਂਕਿ ਉਨ•ਾਂ ਦੇ ਸਮਰਥਕਾਂ ਨੇ ਉਨ•ਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਪਰ ਵਿਧਾਇਕ ਫਿਰ ਤੋਂ ਆਪਣੀ ਡਿਊਟੀ ਤੇ ਹਾਜਰ ਹੋਏ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲੱਗੇ। ਪੁੱਛੇ ਗਏ ਸਵਾਲ ਤੇ ਉਨ•ਾਂ ਕਿਹਾ ਕਿ ਉਨ•ਾਂ ਨੂੰ ਕੋਈ ਟੈਨਸ਼ਨ ਨਹੀਂ ਹੈ ਕਿਉਂਕਿ ਲੋਕਾਂ ਦੇ ਜੋਸ਼ ਅਤੇ ਮਿਲੇ ਭਾਰੀ ਸਮਰਥਨ ਨੇ ਉਨ•ਾਂ ਦੀ ਸਾਰੀ ਟੈਨਸ਼ਨ ਅਤੇ ਥਕਾਵਟ ਦੂਰ ਕਰ ਦਿੱਤੀ ਹੈ ਅਤੇ 23 ਮਈ ਨੂੰ ਆਉਣ ਵਾਲੇ ਚੋਣ ਨਤੀਜਿਆਂ ਦੇ ਨਾਲ ਹੀ ਸਿਮਰਜੀਤ ਸਿੰਘ ਬੈਂਸ ਇੱਕ ਵਾਰ ਫਿਰ ਪਹਿਲਾਂ ਦੀ ਤਰਾਂ ਹੀ ਉਰਜਾਤਮਕ ਢੰਗ ਨਾਲ ਚੁਸਤ ਫੁਰਤ ਹੋ ਕੇ ਬਤੌਰ ਸਾਂਸਦ 24 ਮਈ 2019 ਦੀ ਸਵੇਰ ਤੋਂ ਕੰਮ ਸ਼ੁਰੂ ਕਰ ਦੇਣਗੇ।