ਦਿੱਲੀ ਪੁਲਿਸ ਵੱਲੋਂ ਲੱਖਾ ਸਿਧਾਣਾ ਦੇ ਭਰਾ ਨਾਲ ਕੁੱਟਮਾਰ ਨਾ ਕਰਨ ਦਾ ਦਾਅਵਾ ਘਿਰਿਆਂ ਸਵਾਲਾਂ ’ਚ
ਚੰਡੀਗੜ੍ਹ, 13 ਅਪ੍ਰੈਲ,2021: ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸਨੇ 26 ਜਨਵਰੀ ਦੀਆਂ ਘਟਨਾਵਾਂ ਦੇ ਸਬੰਧ ਵਿਚ ਲੋੜੀਂਦੇ ਲੱਖਾ ਸਿਧਾਣਾਦੇ ਭਰਾ ਤੋਂ ਸਿਰਫ ਪੁੱਛ ਗਿੱਛ ਕੀਤੀ ਹੈ ਤੇ ਕੋਈ ਕੁੱਟਮਾਰ ਨਹੀਂ ਕੀਤੀ।
ਦਿੱਲੀ ਪੁਲਿਸ ਦੇ ਇਹਨਾਂ ਦਾਅਵਿਆਂ ’ਤੇ ਪੰਜਾਬਰ ਵਿਚ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਕਈ ਸਮਾਜ ਸੇਵੀਆਂ ਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਦਿੱਲੀ ਪੁਲਿਸ ਨੂੰ ਸਵਾਲ ਕੀਤਾ ਹੈ ਕਿ ਜੇਕਰ ਉਸਨੇ ਕੁੱਟਮਾਰ ਨਹੀਂ ਕੀਤੀ ਤਾਂ ਫਿਰ ਉਸਦੇ ਸੱਟਾਂ ਕਿਵੇਂ ਲੱਗ ਗਈਆਂ। ਇਸਦਾ ਜਵਾਬ ਉਸਨੂੰ ਦੇਣਾ ਪਵੇਗਾ।
ਯਾਦ ਰਹੇ ਕਿ ਲੱਖਾ ਸਿਧਾਣਾਂ ਦੇ ਭਰਾ ਨਾਲ ਦਿੱਲੀ ਪੁਲਿਸ ਨੇ ਪਟਿਆਲਾ ਵਿਚ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਸੀ। ਇਸ ਘਟਨਾ ’ਤੇ ਪੰਜਾਬ ਵਿਚ ਤਿੱਖਾ ਪ੍ਰਤੀਕਰਮ ਹੋਇਆਸੀ। ਸਾਬਕਾ ਮੰਤਰੀ ਨਵਜੋਤ ਸਿੱਧੂ, ਸੁਖਬੀਰ ਸਿੰਘ ਬਾਦਲ, ਸੁਖਦੇਵ ਢੀਂਡਸਾ ਸਮੇਤ ਅਨੇਕਾਂ ਪ੍ਰਮੁੱਖ ਸਿਆਸਤਦਾਨਾਂ ਨੇ ਦਿੱਲੀ ਪੁਲਿਸ ਦੀ ਕਾਰਵਾਈ ਦਾ ਵਿਰੋਧ ਕੀਤਾ ਸੀ।