- ਕਿਸਾਨ ਅੰਦੋਲਨ ਦੀ ਚੜ੍ਹਦੀਕਲਾ ਵਾਸਤੇ ਕੀਤੀ ਅਰਦਾਸ
- ਮਾਝੇ ਦੀ ਧਰਤੀ ਵਿਚ ਪਹਿਲੀ ਕਿਸਾਨ ਮਹਾ ਸਭਾ ਅੰਮ੍ਰਿਤਸਰ ਦੇ ਕੁਕੜਾਵਾਲਾ ਸਟੇਡੀਅਮ ਵਿਖੇ ਹੋਵੇਗੀ: ਸੋਨੀਆ ਮਾਨ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 19 ਅਪ੍ਰੈਲ 2021 - ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਦਾਕਾਰਾ ਸੋਨੀਆ ਮਾਨ ਅਤੇ ਕਿਸਾਨ ਨੇਤਾ ਰਾਕੇਸ਼ ਟਿਕੇਤ ਦੇ ਬੇਟੇ ਗੌਰਵ ਟਿਕੇਤ ਕਿਸਾਨ ਆਦੌਲਨ ਦੀ ਚੜਦੀ ਕਲਾ ਲਈ ਨਤਮਸਤਕ ਹੋਣ ਲਈ ਪਹੁੰਚੇ ਜਿਥੇ ਉਹਨਾਂ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਉਥੇ ਹੀ ਇਲਾਹੀ ਬਾਣੀ ਦਾ ਸਰਵਣ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਪੂਰਵ ਟਿਕੇਤ ਅਤੇ ਅਦਾਕਾਰਾ ਸੋਨੀਆ ਮਾਨ ਨੇ ਦਸਿਆ ਕਿ ਕਿਸਾਨੀ ਆਦੌਲਨ ਪੂਰੇ ਸਿਖਰਾਂ ਤੇ ਹੈ ਅਤੇ ਮਾਝਾ ਵਿਚ ਕਿਸਾਨ ਆਦੌਲਨ ਵਿਚ ਲੌਕਾ ਦੀ ਸਮੂਲਿਅਤ ਕਰਨ ਸੰਬਧੀ ਅਜ ਅੰਮ੍ਰਿਤਸਰ ਦੇ ਅਜਨਾਲਾ ਦੇ ਕੁਕੜਾਵਾਲੇ ਸਟੇਡਿਅਮ ਵਿਖੇ ਕਿਸਾਨ ਮਹਾ ਸਭਾ ਕੀਤੀ ਗਈ ਅਤੇ ਜਿਥੇ ਲੋਕਾਂ ਦੇ ਵਡੇ ਇਕੱਠ ਨੂੰ ਸੰਬੋਧਿਤ ਕਰਨ ਲਈ ਮਹਾਨ ਕਿਸਾਨ ਆਗੂ ਅਤੇ ਮਸ਼ਹੂਰ ਪੰਜਾਬੀ ਗਾਇਕ ਪਹੁੰਚ ਰਹੇ ਹਨ।
ਮਾਝੇ ਦੀ ਧਰਤੀ ਤੇ ਕਿਸਾਨ ਆਦੌਲਨ ਦੀ ਪਹਿਲੀ ਮਹਾ ਸਭਾ ਕਰਵਾਈ ਜਾ ਰਹੀ ਹੈ ਜਿਥੇ ਮਾਝੇ ਦੀ ਜਨਤਾ ਨੂੰ ਇਸ ਦੇਸ਼ ਵਿਆਪੀ ਕਿਸਾਨੀ ਆੰਦੌਲਨ ਨਾਲ ਜੋੜਨ ਲਈ ਇਸ ਮਹਾ ਸਭਾ ਵਿਚ ਸੰਬੋਧਿਤ ਕੀਤਾ ਜਾਵੇਗਾ ਅਤੇ ਅਜ ਮਾਝੇ ਵਿਚ ਪਹਿਲੇ ਕਿਸਾਨ ਮਹਾ ਸਭਾ ਦੀ ਸੁਰੂਆਤ ਮੌਕੇ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚੇ ਹਾ ਅਤੇ ਕਿਸਾਨ ਸੰਘਰਸ਼ ਦੀ ਚੜ੍ਹਦੀਕਲਾ ਵਾਸਤੇ ਅਰਦਾਸ ਕੀਤੀ ਗਈ ਹੈ ਅਤੇ ਵਾਹਿਗੁਰੂ ਅਗੇ ਅਰਦਾਸ ਕੀਤੀ ਗਈ ਹੈ ਕਿ ਇਹ ਕਾਲੇ ਕਾਨੂੰਨ ਜਲਦ ਰੱਦ ਹੋਣ।